ਹਰਸ਼ਰਨ ਕੌਰ ਤ੍ਰੇਹਨ ਪੀਐਸਪੀਸੀਐਲ ਦੀ ਪਹਿਲੀ ਮਹਿਲਾ ਇੰਜੀਨੀਅਰ-ਇਨ-ਚੀਫ਼

News18 Punjabi | News18 Punjab
Updated: May 7, 2021, 8:21 PM IST
share image
ਹਰਸ਼ਰਨ ਕੌਰ ਤ੍ਰੇਹਨ ਪੀਐਸਪੀਸੀਐਲ ਦੀ ਪਹਿਲੀ ਮਹਿਲਾ ਇੰਜੀਨੀਅਰ-ਇਨ-ਚੀਫ਼
ਸ੍ਰੀਮਤੀ ਹਰਸ਼ਰਨ ਕੌਰ ਤ੍ਰੇਹਨ ਪੀਐਸਪੀਸੀਐਲ ਦੀ ਪਹਿਲੀ ਮਹਿਲਾ ਇੰਜੀਨੀਅਰ-ਇਨ-ਚੀਫ਼

  • Share this:
  • Facebook share img
  • Twitter share img
  • Linkedin share img
ਔਰਤਾਂ ਕਿਸੇ ਵੀ ਮਾਮਲੇ ਵਿੱਚ ਪਿੱਛੇ ਨਹੀਂ ਸਗੋਂ ਹਰ ਕਦਮ ਅੱਗੇ ਵਧਾ ਰਹੀਆਂ ਹਨ।ਇਸੇ ਦੀ ਮਿਸਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਵੇਖਣ ਨੂੰ ਮਿਲੀ ਜਦੋਂ ਹਰਸ਼ਰਨ ਕੌਰ ਤ੍ਰੇਹਨ ਨੂੰ ਇੰਜੀਨੀਅਰ-ਇਨ-ਚੀਫ਼ / ਪਦਾਰਥ ਪ੍ਰਬੰਧਨ ਵਜੋਂ ਤਰੱਕੀ ਦਿੱਤੀ ਗਈ। ਇਸੇ ਨਾਲ ਹਰਸ਼ਰਨ ਕੌਰ ਤ੍ਰੇਹਨ ਪੀਐਸਪੀਸੀਐਲ ਵਿੱਚ ਇੰਜੀਨੀਅਰ-ਇਨ-ਚੀਫ ਦਾ ਅਹੁਦਾ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਟੈਕਨੋਕਰੇਟ ਬਣ ਗਈ ।

ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ ਦੀ ਵਿਦਿਆਰਥੀ ਹਰਸ਼ਰਨ ਕੌਰ ਤ੍ਰੇਹਨ ਨੇ 1987 ਵਿਚ ਏਈ ਦੇ ਤੌਰ ਤੇ ਪੀਐਸਪੀਸੀਐਲ (ਪਹਿਲਾਂ ਪੀਐਸਈਬੀ) ਵਿਚ ਸੇਵਾ ਸ਼ੁਰੂ ਕੀਤੀ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ 'ਤੇ ਪਹੁੰਚ ਗਈ।34 ਸਾਲਾਂ ਤੋਂ ਚੱਲ ਰਹੀ ਸੇਵਾ ਦੌਰਾਨ, ਓਹਨਾ ਨੇ ਕਈ ਮਹੱਤਵਪੂਰਨ ਕਾਰਜਾਂ ਤੇ ਕੰਮ ਕੀਤਾ ਜਿਸ ਵਿੱਚ ਟ੍ਰਾਂਸਮਿਸ਼ਨ ਡਿਜ਼ਾਈਨ, ਸਬ ਸਟੇਸ਼ਨ ਡਿਜ਼ਾਈਨ, ਹਾਈਡਲ ਡਿਜ਼ਾਈਨ, ਥਰਮਲ ਡਿਜ਼ਾਈਨ, ਜੀ.ਜੀ.ਐੱਸ.ਐੱਸ ਟੀ.ਪੀ., ਰੋਪੜ, ਆਈਪੀਸੀ, ਵਪਾਰਕ, ਐਮਐਮ ਸੰਗਠਨ. ਆਦਿ ਸ਼ਾਮਲ ਹਨ।

ਇਕ ਸੰਦੇਸ਼ ਵਿਚ ਹਰਸ਼ਰਨ ਕੌਰ ਤ੍ਰੇਹਾਨ ਨੇ ਕਿਹਾ ਕਿ ਉਹ ਪੀਐਸਪੀਸੀਐਲ ਦੀ ਸੇਵਾ ਕਰਦਿਆਂ, ਜੋ ਕਿ ਪੰਜਾਬ ਦੀ ਜੀਵਨ ਰੇਖਾ ਹੈ, ਅਤੇ ਰਾਜ ਦੀ ਤਰੱਕੀ ਵਿਚ ਬੁਨਿਆਦੀ ਭੂਮਿਕਾ ਵਿਚ ਯੋਗਦਾਨ ਪਾਉਣ ਵੇਲੇ ਮਾਣ ਮਹਿਸੂਸ ਕਰਦੀ ਹੈ।
Published by: Ashish Sharma
First published: May 7, 2021, 8:21 PM IST
ਹੋਰ ਪੜ੍ਹੋ
ਅਗਲੀ ਖ਼ਬਰ