ਔਰਤਾਂ ਖਿਲਾਫ਼ ਹੋ ਰਹੇ ਜਿਨਸੀ ਸ਼ੋਸ਼ਣ 'ਤੇ ਬੋਲੀ ਹਰਸਿਮਰਤ ਬਾਦਲ, #MeToo ਦਾ ਕੀਤਾ ਸਮਰਥਨ


Updated: October 12, 2018, 5:18 PM IST
ਔਰਤਾਂ ਖਿਲਾਫ਼ ਹੋ ਰਹੇ ਜਿਨਸੀ ਸ਼ੋਸ਼ਣ 'ਤੇ ਬੋਲੀ ਹਰਸਿਮਰਤ ਬਾਦਲ, #MeToo ਦਾ ਕੀਤਾ ਸਮਰਥਨ
ਔਰਤਾਂ ਖਿਲਾਫ਼ ਹੋ ਰਹੇ ਜਿਨਸੀ ਸ਼ੋਸ਼ਣ 'ਤੇ ਬੋਲੀ ਹਰਸਿਮਰਤ ਬਾਦਲ, #MeToo ਦਾ ਕੀਤਾ ਸਮਰਥਨ

Updated: October 12, 2018, 5:18 PM IST
ਵਿਦੇਸ਼ ਤੋਂ ਬਾਅਦ ਭਾਰਤ 'ਚ ਵੀ ਅੌਰਤਾਂ ਜਿਨਸੀ-ਸ਼ੋਸ਼ਣ ਖ਼ਿਲਾਫ਼ ਆਪਣੀ ਅਵਾਜ਼ ਉਠਾ ਰਹੀਆਂ ਹਨ । 'ਮੀ-ਟੂ' (MeToo) ਤਹਿਤ ਕਈ ਅੌਰਤਾਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ ਤੇ ਆਪਣੇ ਵਿਚਾਰ ਸਾਂਝੇ ਕਰ ਰਹੀਆਂ ਹਨ। ਡਾਇਰੈਕਟਰਸ, ਅਦਾਕਾਰ ਤੇ ਅੌਰਤਾਂ ਕਲਾਕਾਰਾਂ, ਪੱਤਰਕਾਰਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਸ ਤੋਂ ਬਾਅਦ ਕਈ ਲੋਕ ਇਨ੍ਹਾਂ ਦੇ ਸਮਰਥਨ 'ਚ ਜੁੜ ਗਏ ਹਨ। ਇਸ ਤਹਿਤ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁੱਲ੍ਹ ਕੇ ਅੌਰਤਾਂ ਦਾ ਸਮਰਥਨ ਕੀਤਾ ਹੈ। ਹਰਸਿਮਰਤ ਕੌਰ ਬਾਦਲ ਦੇਸ਼ ਦੇ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੀ ਰਾਇ ਰੱਖਦੀ ਹੈ।

ਹਰਸਿਮਰਤ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਮੀਡੀਆ 'ਚ 'ਮੀ-ਟੂ' ਮਾਮਲਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਬੇਹੱਦ ਦੁੱਖ ਪਹੁੰਚਿਆ ਹੈ। ਉਨ੍ਹਾਂ ਅਣਗਿਣਤ ਅੌਰਤਾਂ ਦੀ ਦੁਰਦਸ਼ਾ ਦੀ ਕਲਪਨਾ ਕੀਤੀ, ਜਿਨ੍ਹਾਂ ਕੋਲ ਉਨ੍ਹਾਂ 'ਤੇ ਹੋਣ ਵਾਲੇ ਅੱਤਿਆਚਾਰ ਖਿਲਾਫ ਖੜ੍ਹੇ ਹੋਣ, ਬੋਲਣ ਦਾ ਸਾਹਸ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰੀਆਂ ਅੌਰਤਾਂ ਨਾਲ ਖੜ੍ਹੀ ਹਾਂ, ਜਿਨ੍ਹਾਂ ਨੇ ਸਾਰੀਆਂ ਮੁਸ਼ਕਲਾਂ ਨੂੰ ਤੋੜ ਕੇ ਸਾਡੇ ਸਮਾਜ ਦੀ ਬਦਸੂਰਤ ਸੱਚਾਈ ਨੂੰ ਬਿਆਨ ਕੀਤਾ ਹੈ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...