ਅੱਜ ਹਲਕਾ ਮਲੋਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਦੇ ਹੱਕ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਜਿੱਥੇ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਉਥੇ ਕਾਗਰਸ ਅਤੇ ਆਮ ਆਦਮੀ ਪਾਰਟੀ ਤੇ ਸ਼ਬਦੀ ਤਿੱਖੇ ਨਿਸ਼ਾਨੇ ਸਾਧੇ।
ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾਂ ਮਲੋਟ ਤੋਂ ਅਕਾਲੀ ਦਲ ਬਸਪਾ ਦੇ ਉਮੀਦਵਾਰ ਦੇ ਹੱਕ ਵਿਚ ਮਲੋਟ ਦੇ ਅਲੱਗ ਅਲੱਗ ਸਮਾਗਮ ਵਿਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੂੰ ਇੱਕ ਵੱਡੇ ਮੋਟਰਸਾਈਕਲਾ ਦੇ ਕਾਫਲੇ ਵਿਚ ਅਗਵਾਈ ਕਰ ਕੇ ਲਿਆਂਦਾ ਗਿਆ ਉਣਾ ਨੇ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਹਲਕੇ ਨਾਲ ਪਹਿਲਾ ਬੀਬੀ ਸੁਰਿੰਦਰ ਕੌਰ ਨਾਲ ਪਿਆਰ ਸੀ ਅਕਾਲੀ ਦਲ ਦੀ ਸਰਕਾਰ ਸਮੇ ਇਸ ਹਲਕਾ ਦਾ ਪਹਿਲ ਦੇ ਅਧਾਰ ਤੇ ਵਿਕਾਸ ਹੋਇਆ ।
ਉਨ੍ਹਾਂ ਕਿਹਾ ਕਿ ਬੀਬੀ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਤੁਹਾਡੇ ਸਹਿਯੋਗ ਦੀ ਜਰੂਰਤ ਹੈ ਉਨ੍ਹਾਂ ਨੇ ਕਿਹਾ ਕੇ ਹੁਣ ਮੈਂ ਇਸ ਇਸ ਹਲਕੇ ਦੀਆਂ ਕਮੀਆਂ ਨੂੰ ਪੂਰਾ ਕਰਾਵਾਗੀ । ਉਨ੍ਹਾਂ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਸਾਧਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸ਼ਹਿਬ ਦੀ ਸਹੁੰ ਖਾਂਦੀ ਸੀ ਕਿ ਨਸ਼ੇ ਦਾ ਖਾਤਮਾ ਕਰਾਂਗਾ ਨੋਜਵਾਨਾ ਨੂੰ ਰੁਜ਼ਗਾਰ ਦੇਵਾਂਗਾ ਪਰ ਨਸ਼ੇ ਖਤਮ ਹੋਣ ਦੀ ਬਜਾਏ ਵਧਿਆ ਉਣਾ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ਤੇ ਲਿਆ ।
ਹਰਸਿਮਰਤ ਕੌਰ ਬਾਦਲ ਨੂੰ ਮੀਡੀਆ ਵਲੋਂ ਪੁੱਛੇ ਜਾਣ ਤੇ ਕੇਜਰੀਵਾਲ ਦੀ ਪਤਨੀ ਦਾਅਵਾ ਕਰ ਰਹੀ ਹੈ ਕੇ ਭਗਵੰਤ ਮਾਨ ਵੀ ਮੁੱਖ ਮੰਤਰੀ ਤੋਰ ਤੇ ਕੱਮ ਕਰਨ ਦਾ ਜਜ਼ਬਾ ਹੈ ਉਣਾ ਕਿਹਾ ਕਿ ਕੇਜਰੀਵਾਲ ਮੌਕਾ ਪ੍ਰਸ਼ਤ ਹੈ ਉਣਾ ਦਾ ਫ਼ੋਨ ਕਾਲ ਵਾਲਾ ਡਰਾਮਾ ਸੀ ਉਣਾ ਨੂੰ ਮਜ਼ਬੂਰਨ ਭਗਵੰਤ ਨੂੰ ਮੁੱਖ ਮੰਤਰੀ ਦਾ ਚਿਹਰਾ ਏਲਾਨਨਾ ਪਿਆ ਸੀ। ਉਹ ਮੌਕਾ ਸੰਭਾਲਦੇ ਹੀ ਭਗਵੰਤ ਮਾਨ ਨੂੰ ਠਾਹ ਲਾ ਕੇ ਸੂਟ ਦੇਵੇਗਾ ਅਤੇ ਆਪਣਾ ਕਬਜਾ ਕਰ ਲੈਣਗੇ ਇਨਾ ਨੇ ਪਹਿਲਾ ਵੀ ਕਈ ਆਪਣੇ ਸੀਨੀਅਰ ਨੇਤਾਵਾਂ ਨੂੰ ਲਾਬੇ ਕਰ ਦਿੱਤਾ ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।