'ਕੇਜਰੀਵਾਲ ਹਮੇਸ਼ਾ ਚੋਣਾਂ ਵਿੱਚ ਝੂਠ ਬੋਲਣ ਲਈ ਹੀ ਪੰਜਾਬ 'ਚ ਨਜ਼ਰ ਆਉਂਦੇ' : ਹਰਸਿਮਰਤ ਬਾਦਲ

Assembly Elections 2022 : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਥਾ ਟੇਕ ਗੁਰੂ ਘਰ ਵਿਖੇ ਅਰਦਾਸ ਕੀਤੀ। ਹਰਸਿਮਰਤ ਬਾਦਲ ਨੇ ਕਿਹਾ ਕਿ ਕੇਜਰੀਵਾਲ ਹਮੇਸ਼ਾ ਚੋਣਾਂ ਵਿੱਚ ਹੀ ਨਜ਼ਰ ਆਉਂਦੇ ਹਨ, ਉਸਦੇ 11 ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹਨ, ਹੁਣ ਫਿਰ ਝੂਠ ਬੋਲਣ ਲਈ ਕੇਜਰੀਵਾਲ ਪੰਜਾਬ ਆ ਰਹੇ ਹਨ।

Punjab Politics : ਹੁਣ ਫਿਰ ਝੂਠ ਬੋਲਣ ਲਈ ਹੀ ਪੰਜਾਬ ਆ ਰਹੇ ਕੇਜਰੀਵਾਲ- Harsimrat Badal

 • Share this:
  ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣਾਂ 'ਚ ਹੀ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ 'ਚ ਲੋਕਾਂ ਨੇ ਤਾਕਤ ਦੇ ਕੇ ਉਨ੍ਹਾਂ ਨੂੰ ਵਿਰੋਧੀ ਬਣਾ ਦਿੱਤਾ ਪਰ 'ਆਪ' ਨੇ ਕਾਂਗਰਸ ਦੀ ਬੀ-ਟੀਮ ਬਣ ਕੇ ਕੰਮ ਕੀਤਾ।

  ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਥਾ ਟੇਕ ਗੁਰੂ ਘਰ ਵਿਖੇ ਅਰਦਾਸ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ AAP ਨੇ ਕਾਂਗਰਸ ਦੀ B ਟੀਮ ਬਣ ਕੇ ਹੀ ਕੰਮ ਕੀਤਾ ਤੇ ਹੁਣ ਪੰਜਾਬੀਆਂ ਨੂੰ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਵਿਖਾ ਰਹੇ।

  ਹਰਸਿਮਰਤ ਬਾਦਲ ਨੇ ਕਿਹਾ ਕਿ ਕੇਜਰੀਵਾਲ ਹਮੇਸ਼ਾ ਚੋਣਾਂ ਵਿੱਚ ਹੀ ਨਜ਼ਰ ਆਉਂਦੇ ਹਨ, ਉਸਦੇ 11 ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹਨ, ਹੁਣ ਫਿਰ ਝੂਠ ਬੋਲਣ ਲਈ ਕੇਜਰੀਵਾਲ ਪੰਜਾਬ ਆ ਰਹੇ ਹਨ।  ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਉਨ੍ਹਾਂ ਕਿਹਾ ਕਿ ਸਿਰਫ ਅਲਾਨਿਆ ਜੀਤ ਸਿੰਘ ਹੀ ਐਲਾਨ ਕਰ ਸਕਦੇ ਹਨ।
  Published by:Sukhwinder Singh
  First published: