• Home
  • »
  • News
  • »
  • punjab
  • »
  • HARSIMRAT BADAL TO TAKE ACTION AGAINST EVERY OFFICER INVOLVED IN ELECTION IRREGULARITIES

ਚੋਣਾਂ ਵਿਚ ਧੱਕਾ ਕਰਨ ਵਾਲੇ ਇਕ-ਇਕ ਅਫਸਰ ਦਾ ਹੋਵੇਗਾ ਹਿਸਾਬ: ਹਰਸਿਮਰਤ

ਹਰਸਿਮਰਤ ਬਾਦਲ ਹੋ ਕੋਰੋਨਾ ਪਾਜ਼ਿਟਿਵ

  • Share this:
    ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ 2022 ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ। ਜਿਸ ਤੋਂ ਬਾਅਦ ਇਨ੍ਹਾਂ ਚੋਣਾਂ ਵਿਚ ਧੱਕਾ ਕਰਨ ਵਾਲਿਆਂ ਕਾਂਗਰਸੀਆਂ ਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਇਕ ਇਕ ਅਫਸਰ ਤੋਂ ਹਿਸਾਬ ਲਿਆ ਜਾਵੇਗਾ।

    ਉਨ੍ਹਾਂ ਨੇ ਕਿਹਾ- ''ਮਿਉਂਸਪਲ ਚੋਣਾਂ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਦਿਲੋਂ ਮੁਬਾਰਕਾਂ, ਵੋਟਾਂ ਦੀ ਗਿਣਤੀ ਦੇ ਘਾਟੇ ਵਾਧੇ ਦੇ ਬਾਵਜੂਦ ਪਾਰਟੀ ਲਈ ਤੁਸੀਂ ਸਾਰੇ ਹੀ ਜੇਤੂ ਹੋ!''

    ਉਨ੍ਹਾਂ ਕਿਹਾ ਕਿ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਸੱਤਾਧਾਰੀ ਕਾਂਗਰਸ ਵੱਲੋਂ ਧੱਕੇਸ਼ਾਹੀ, ਹਿੰਸਾ ਅਤੇ ਬੂਥਾਂ 'ਤੇ ਕਬਜ਼ੇ ਕਰਨ ਦੇ ਬਾਵਜੂਦ, 2022 ਵਿੱਚ ਸ਼੍ਰੋਮਣੀ ਅਕਾਲੀ ਦਲ ਸੂਬਾ ਸਰਕਾਰ ਬਣਾਉਣ ਜਾ ਰਿਹਾ ਹੈ, ਅਤੇ ਮੌਜੂਦਾ ਸੱਤਾ ਧਿਰ ਨਾਲ ਮਿਲ ਕੇ ਗ਼ੈਰ-ਕਨੂੰਨੀ ਤੇ ਗ਼ੈਰ-ਲੋਕਤੰਤਰੀ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਅਫ਼ਸਰਾਂ ਨੂੰ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ।
    Published by:Gurwinder Singh
    First published: