ਬਠਿੰਡਾ ਏਮਜ਼ ਬਾਰੇ ਹਰਸਿਮਰਤ ਬਾਦਲ ਨੇ ਕੀਤਾ ਇਹ ਦਾਅਵਾ, ਕੈਪਟਨ ਸਰਕਾਰ ਨੂੰ ਲਾਏ ਰਗੜੇ

News18 Punjabi | News18 Punjab
Updated: December 16, 2019, 6:30 PM IST
share image
ਬਠਿੰਡਾ ਏਮਜ਼ ਬਾਰੇ ਹਰਸਿਮਰਤ ਬਾਦਲ ਨੇ ਕੀਤਾ ਇਹ ਦਾਅਵਾ, ਕੈਪਟਨ ਸਰਕਾਰ ਨੂੰ ਲਾਏ ਰਗੜੇ
ਬਠਿੰਡਾ ਏਮਜ਼ ਬਾਰੇ ਹਰਸਿਮਰਤ ਬਾਦਲ ਨੇ ਕੀਤਾ ਇਹ ਦਾਅਵਾ, ਕੈਪਟਨ ਸਰਕਾਰ ਨੂੰ ਲਾਏ ਰਗੜੇ

23  ਦਸੰਬਰ ਏਮਜ਼ ਦੀ ਓਪੀਡੀ ਹੋਵੇਗੀ ਸ਼ੁਰੂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 

  • Share this:
  • Facebook share img
  • Twitter share img
  • Linkedin share img
ਅੱਜ ਬਠਿੰਡਾ ਪਹੁੰਚੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ 23 ਦਸੰਬਰ ਨੂੰ ਏਮਜ਼ ਹਸਪਤਾਲ ਦੀ ਓਪੀਡੀ ਸ਼ੁਰੂ ਹੋ ਜਾਵੇਗੀ। ਹੁਣ ਤੱਕ ਬਾਰਾਂ ਵਿਚੋਂ ਨੌਂ ਓਪੀਡੀ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਹਨ। ਪੂਰਾ ਏਮਜ਼ ਦਾ ਪ੍ਰਾਜੈਕਟ ਜੂਨ 2020 ਤੱਕ ਪੂਰਾ ਹੋ ਜਾਵੇਗਾ, ਪਰ ਦਸੰਬਰ 23  ਨੂੰ ਓਪੀਡੀ ਦੀ ਸ਼ੁਰੂਆਤ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕਰਨਗੇ।

ਬੀਬੀ ਬਾਦਲ ਨੇ ਜਿੱਥੇ ਏਮਜ਼ ਹਸਪਤਾਲ ਦਾ ਸਿਹਰਾ ਨਰਿੰਦਰ ਮੋਦੀ ਦੇ ਸਿਰ ਬੰਨ੍ਹਿਆ, ਉੱਥੇ ਹੀ ਪੰਜਾਬ ਸਰਕਾਰ ਉਤੇ ਵੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਹਸਪਤਾਲ ਵਿੱਚ ਅਜੇ ਆਪਣਾ ਕੋਈ ਵੀ ਕੰਮ ਪੂਰਾ ਨਹੀਂ ਕੀਤਾ। ਸੜਕਾਂ ਨਹੀਂ ਬਣੀਆਂ ਅਤੇ ਨਾ ਹੀ ਬੱਸ ਸਟੈਂਡ ਬਣਾਇਆ ਹੈ। ਨਾ ਹੀ ਕਿਸੇ ਪੰਜਾਬ ਸਰਕਾਰ ਦੇ ਮੰਤਰੀ ਨੇ ਏਮਜ਼ ਹਸਪਤਾਲ ਦਾ ਦੌਰਾ ਕਰਕੇ ਸਥਿਤੀ ਦੀ ਜਾਣਕਾਰੀ ਲਈ ਹੈ।

ਹਰਸਿਮਰਤ ਕੌਰ ਬਾਦਲ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਤੇ ਹਮਲਾ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਦੇ ਕੰਗਾਲ ਖ਼ਜ਼ਾਨਾ ਮੰਤਰੀ ਹਨ, ਸਾਡੇ ਵੇਲੇ ਕਦੇ ਖ਼ਜ਼ਾਨੇ ਵਿੱਚੋਂ ਪੈਸੇ ਨਹੀਂ ਮੁੱਕੇ ਸਨ। ਇਹ ਤਾਂ ਉਹ ਗੱਲ ਹੈ ਕਿ ਗੱਡੀ ਆਪ ਨੂੰ ਨਹੀਂ ਚਲਾਉਣੀ ਆਉਂਦੀ ਤੇ ਨੁਕਸ ਵੀ ਗੱਡੀ ਦਾ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਚਿੰਤਾਜਨਕ ਹਨ, ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਪੂਰੇ ਪੰਜਾਬ ਵਿਚ ਗੁੰਡਾ ਰਾਜ ਅਤੇ ਜੇਲ੍ਹ ਮੰਤਰੀ ਨਾਲ ਮਿਲ ਕੇ ਗੈਂਗਸਟਰ ਗੁੰਡਾਗਰਦੀ ਕਰ ਰਹੇ ਹਨ।
ਪੁਲਿਸ ਅਫਸਰਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਟਕਸਾਲੀ ਅਕਾਲੀਆਂ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਜ਼ਿਆਦਾ ਤਾਂ ਕੁਝ ਨਹੀਂ ਕਹਿ ਸਕਦੀ ਲੇਕਿਨ ਇਨ੍ਹਾਂ ਸਾਰਿਆਂ ਦਾ ਟਾਰਗੇਟ ਸਿਰਫ ਬਾਦਲ ਪਰਿਵਾਰ ਹੀ ਹੁੰਦਾ ਹੈ। ਬੇਸ਼ੱਕ ਉਹ ਪੀਪੀਪੀ ਦੀ ਪਾਰਟੀ ਹੋਵੇ, ਖਹਿਰਾ ਦੀ ਪਾਰਟੀ ਜਾਂ ਕੋਈ ਹੋਰ ਇਹ ਸਾਰੇ ਬਾਦਲਾਂ  ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਪਰ ਸਿਫ਼ਰ ਦੇ ਵਿੱਚ ਸਿਫ਼ਰ ਜੋੜੀਏ ਤਾਂ ਨਤੀਜਾ ਸਿਫਰ ਹੀ ਆਉਂਦਾ ਹੈ। ਇਨ੍ਹਾਂ ਸਾਰਿਆਂ ਦਾ ਇਕੋ ਮਕਸਦ ਹੈ ਐੱਸਜੀਪੀਸੀ ਉਤੇ ਕਬਜ਼ਾ ਕਰਨਾ।
Published by: Gurwinder Singh
First published: December 16, 2019, 6:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading