ਪ੍ਰਕਾਸ਼ ਬਾਦਲ ਦੇ ਹੱਕ 'ਚ ਚੋਣ ਪ੍ਰਚਾਰ 'ਚ ਬੀਬਾ ਬਾਦਲ ਨੇ ਕਿਹਾ-'ਜਿਥੇ ਕਾਗਰਸੀ ਚੋਰ, ਉਥੇ ਕੇਜਰੀਵਾਲ ਮਹਾਚੋਰ'

Punjab Election 2022-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਲਗਾਤਾਰ ਹਲਕਾਂ ਲੰਬੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ

ਪ੍ਰਕਾਸ਼ ਬਾਦਲ ਦੇ ਹੱਕ ਚ ਚੋਣ ਪ੍ਰਚਾਰ ਦੌਰਾਨ ਹਰਸਿਮਰਤ ਬਾਦਲ ਨੇ ਕਿਹਾ- ਕਾਂਗਰਸੀ ਚੋਰ ਉਥੇ ਕੇਜਰੀਵਾਲ ਮਹਾਚੋਰ

 • Share this:
  ਚੇਤਨ ਭੂਰਾ

  ਲੰਬੀ-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਲਗਾਤਾਰ ਹਲਕਾਂ ਲੰਬੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹ।  ਅੱਜ ਵੀ ਉਂਣਾ ਨੇ ਪਿੰਡ ਲੰਬੀ ਵਿਚ ਦੋ ਅਲੱਗ ਅਲੱਗ ਜਲਸਿਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਾਗਰਸ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਤੇ ਕਿਹਾ 'ਜਿਥੇ ਕਾਗਰਸੀ ਚੋਰ, ਉਥੇ ਕੇਜਰੀਵਾਲ ਮਹਾਚੋਰ' ।

  ਹਲਕਾਂ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਵਲੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਅੱਜ  ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਜੇ ਦਿਨ ਵੀ ਹਲ਼ਕੇ ਦੇ ਪਿੰਡ ਲੰਬੀ ਵਿਚ ਚੋਣ ਪ੍ਰਚਾਰ ਕੀਤਾ ਅਤੇ ਅਕਾਲੀ ਬਸਪਾ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨਾਂ ਚੋਣ ਜਲਸਿਆ ਨੂੰ ਸੰਬੋਧਨ ਕਰਦੇ ਕਿਹਾ ਸਾਰੀਆਂ ਸਹੂਲਤਾਂ ਦੇਣ ਵਾਲੀ ਹਮੇਸ਼ਾ ਅਕਾਲੀ ਦਲ ਦੀ ਸਰਕਾਰ ਰਹੀ ਹੈ

  ਉਨਾਂ ਨੇ ਕਾਗਰਸ ਅਤੇ ਕਾਗਰਸ ਤੇ ਹਮਲੇ ਕਰਦੇ ਕਿਹਾ ਕਿ ਜੇਕਰ ਇਨ੍ਹਾਂ ਨੂੰ ਵੋਟ ਪਾਈ ਤਾਂ ਸਾਰੀਆਂ ਸਹੂਲਤਾਂ ਬੰਦ ਹੋ ਜਾਣਗੀਆਂ  ਉਣਾ ਕਾਗਰਸ ਦੇ ਮੁੱਖ ਮੰਤਰੀ ਚੰਨੀ ਤੇ ਹਮਲੇ ਕਰਦੇ ਕਿਹਾ ਕਿ ਉਹ ਆਪਣੇ ਆਪ ਨੂੰ ਗਰੀਬ ਦੱਸ ਰਿਹਾ ਲੋਕ ਜਾਣ ਗਏ ਹਨ ਕਿ ਇਸ ਦੇ ਰਿਸਤੇਦਾਰ ਦੇ ਕਰੋੜਾਂ ਰੁਪਏ ਮਿਲਣੇ ਕੇ ਇਹ ਕਿੰਨਾ ਕੁ ਗਰੀਬ ਹੈ । ਦੂਸਰੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਬੋਲਦੇ ਕਿਹਾ ਕਿ ਜੇਕਰ ਇਸ ਮੁੱਖ ਮੰਤਰੀ ਬਣ ਗਿਆ ਤਾਂ ਘਰ ਘਰ ਠੇਕੇ ਖੁਲ ਜਾਣਗੇ। ਉਹਨਾਂ ਨੇ ਇਨ੍ਹਾਂ ਤੋਂ ਬਚਣ ਦੀ ਅਪੀਲ ਕੀਤੀ ।

  ਉਨਾਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਬਸਪਾ ਸੁਰਪਰੀਮੋ ਮਾਇਆ ਵਤੀ ਦੀ ਪੰਜਾਬ ਫੇਰੀ ਤੇ ਬੋਲਦੇ ਕਿਹਾ ਕਿ ਉਣਾ ਦੇ ਆਉਣ ਨਾਲ ਅਕਾਲੀ ਬਸਪਾ ਦੀ ਮਜ਼ਬੂਤੀ ਬਣੇਗੀ ਅਤੇ ਸੁਖਬੀਰ ਬਾਦਲ ਪਹਿਲਾ ਹੀ ਕਹਿ ਚੁਕੇ ਹਨ ਕਿ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਕਾਲੀ ਬਸਪਾ ਦੀ ਸਰਕਾਰ ਬਣਨ ਤੇ ਦੋ ਉਪ ਮੁੱਖ ਮੰਤਰੀ ਹੋਣਗੇ ਇਕ ਹਿੰਦੂ ਅਤੇ ਇਕ ਐਸ ਸੀ ਭਾਈਚਾਰੇ ਵਿਚੋਂ ।

  ਚੰਨੀ ਦੇ ਰਿਸ਼ਤੇਦਾਰ ਦੀ  ਅੱਜ ਅਦਾਲਤ ਪੇਸ਼ੀ  ਤੇ ਪੁੱਛੇ ਜਾਣ ਤੇ ਕਿਹਾ ਕਿ ਉਹ ਕਿਹਾ ਕਿ ਉਸ ਕੋਲੋਂ ਕਰੋੜਾਂ ਦੀ ਜਾਇਦਾਦ ਮਿਲਨਾ ਇਹ ਸਬੂਤ ਇਹ ਸਾਬਤ ਕਰਦਾ ਹੈ ਚੰਨੀ ਨੇ 111 ਦਿਨਾਂ ਵਿਚ ਕਿੰਨੀ ਜਾਇਦਾਦ ਬਣਾਈ ਹੋਵੇਗੀ। ਕੇਜਰੀਵਾਲ ਵੱਲੋਂ ਇਕ ਮੋਕਾ ਮੰਗੇ ਜਾਣ ਉਣਾ ਕਿਹਾ ਕਿ ਇਹ ਇਕ ਮੌਕਾ ਇਸ ਲਈ ਮੰਗਦਾ ਹੈ ਕੇ ਇਕ ਮੌਕੇ ਵਿਚ ਹੀ ਪੰਜਾਬ ਦਾ ਸਫਾਇਆ ਕਰ ਦੇਵਾਂ।
  Published by:Sukhwinder Singh
  First published: