Home /News /punjab /

ਟਰੈਫਿਕ ਦਾ ਮਸਲਾ ਹੱਲ ਕਰਨ ਵਾਸਤੇ ਮਾਨਸਾ ਤੋਂ ਮਾਲ ਵਿਹੜਾ ਤੇ ਰੇਲਵੇ ਲਾਂਘੇ ਪਾਸੇ ਕੀਤੇ ਜਾਣ : ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿਚ ਕੀਤੀ ਮੰਗ

ਟਰੈਫਿਕ ਦਾ ਮਸਲਾ ਹੱਲ ਕਰਨ ਵਾਸਤੇ ਮਾਨਸਾ ਤੋਂ ਮਾਲ ਵਿਹੜਾ ਤੇ ਰੇਲਵੇ ਲਾਂਘੇ ਪਾਸੇ ਕੀਤੇ ਜਾਣ : ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿਚ ਕੀਤੀ ਮੰਗ

ਗੋਰਖਧਾਮ ਐਕਸਪ੍ਰੈਸ ਦਾ ਅਲੀਗੜ੍ਹ ਵਿਖੇ ਠਹਿਰਾਅ ਕਰਵਾਉਣ ਦੀ ਕੀਤੀ ਮੰਗ ਤਾਂ ਜੋ ਬਠਿੰਡਾ ਦੇ ਲੋਕਾਂ ਨੂੰ ਲਾਹਾ ਮਿਲ ਸਕੇ (file photo)

ਗੋਰਖਧਾਮ ਐਕਸਪ੍ਰੈਸ ਦਾ ਅਲੀਗੜ੍ਹ ਵਿਖੇ ਠਹਿਰਾਅ ਕਰਵਾਉਣ ਦੀ ਕੀਤੀ ਮੰਗ ਤਾਂ ਜੋ ਬਠਿੰਡਾ ਦੇ ਲੋਕਾਂ ਨੂੰ ਲਾਹਾ ਮਿਲ ਸਕੇ (file photo)

ਮਲੋਟ ਤੇ ਗਿੱਦੜਬਾਹਾ ਦੇ ਪਿੰਡਾਂ ਵਿਚ ਖੇਤਾਂ ਵਿਚੋਂ ਪਾਣੀ ਕੱਢਣ ਵਾਸਤੇ 60 ਲੱਖ ਤੋਂ ਜ਼ਿਆਦਾ ਦੀਆਂ ਪਾਈਪਾਂ ਵੰਡੀਆਂ

 • Share this:
  ਬਠਿੰਡਾ: ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਮਾਨਸਾ ਵਿਚ ਮਾਲ ਵਿਹੜਾ ਤੇ ਰੇਲਵੇ ਲਾਂਘਾ ਸ਼ਹਿਰ ਤੋਂ ਬਾਹਰ ਕੱਢਿਆ ਜਾਵੇ ਤਾਂ ਜੋ ਸ਼ਹਿਰ ਵਿਚ ਟਰੈਫਿਕ ਮੁਸ਼ਕਿਲ ਘਟਾਈ ਜਾਵੇ ਤੇ ਹਾਦਸੇ ਰੋਕੇ ਜਾ ਸਕਣ।

  ਸੰਸਦ ਵਿਚ ਇਹ ਮੰਗ ਚੁੱਕਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰੇਲਵੇ ਦਾ ਮਾਲ ਵਿਹੜਾ ਤੇ ਰੇਲਵੇ ਲਾਂਘਾ ਸ਼ਹਿਰ ਦੇ ਐਨ ਵਿਚਕਾਰ ਹੈ ਅਤੇ ਅਨਾਜ, ਸੀਮਿੰਗਟ ਤੇ ਖਾਦਾਂ ਦੀ ਲੋਡਿੰਗ ਤੇ ਅਨਲੋਡਿੰਗ ਵੇਲੇ ਸ਼ਹਿਰ ਦੇ ਲੋਕਾਂ ਨੂੰ ਟਰੈਫਿਕ ਜਾਮ ਕਾਰਨ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ। ਉਹਨਾਂ ਕਿਹਾ ਕਿ ਸੜਕਾਂ ’ਤੇ ਜਾਮ ਲੱਗਣ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਰੇਲਵੇ ਸਟੇਸ਼ਨ ਤੋਂ ਟਰੱਕਾਂ ਦੀ ਆਵਾਜਾਈ ਕਾਰਨ ਸ਼ਹਿਰ ਵਿਚ ਅਨੇਕਾਂ ਹਾਦਸੇ ਵਾਪਰਦੇ ਹਨ। ਉਹਨਾਂ ਮੰਗ ਕੀਤੀ ਕਿ ਰੇਲਵੇ ਦੇ ਇਸ ਮਾਲ ਵਿਹੜੇ ਤੇ ਲਾਂਘੇ ਨੁੰ ਨਰਿੰਦਰਪੁਰਾ ਸਟੇਸ਼ਨ ਸ਼ਿਫਟ ਕੀਤਾ ਜਾਵੇ।

  ਇਕ ਹੋਰ ਘਟਨਾਕ੍ਰਮ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੋਰਖਧਾਮ ਐਕਸਪ੍ਰੈਸ ਜੋ ਪਹਿਲਾਂ ਉਹਨਾਂ ਦੇ ਕਹਿਣ ’ਤੇ ਸ਼ਹਿਰ ਵਿਚ ਰੋਕਣ ਦੀ ਵਿਵਸਥਾ ਕੀਤੀ ਗਈ ਸੀ, ਨੁੰ ਅਲੀਗੜ੍ਹ ਵਿਚ ਰੋਕਣ ਦੀ ਵਿਵਸਥਾ ਕੀਤੀ ਜਾਵੇ। ਐਮ ਪੀ ਨੈ ਕਿਹਾ ਕਿ ਵੱਡੀ ਗਿਣਤੀ ਵਿਚ ਬਠਿੰਡਾ ਦੇ ਵਪਾਰੀ ਵਪਾਰਕ ਮੰਤਵਾਂ ਵਾਸਤੇ ਅਲੀਗੜ੍ਹ ਜਾਂਦੇ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿਚ ਵੱਡੀ ਗਿਣਤੀ ਫੌਜੀ ਤੇ ਹਵਾਈ ਫੌਜੀ ਸਟੇਸ਼ਨ ਮੁਲਾਜ਼ਮਾਂ ਦੇ ਨਾਲ ਨਾਲ ਐਨ ਐਫ ਐਲ ਤੇ ਰਿਫਾਇਨਰੀ ਦੇ ਮੁਲਾਜ਼ਮ ਰੂਟੀਨ ਵਿਚ ਅਲੀਗੜ੍ਹ ਜਾਂਦੇ ਹਨ ਅਤੇ ਅਲੀਗੜ੍ਹ ਵਿਚ ਗੱਡੀ ਦਾ ਠਹਿਰਾਅ ਹੋਣ ਨਾਲ ਉਹਨਾਂ ਨੂੰ ਚੋਖਾ ਲਾਭ ਮਿਲੇਗਾ।

  ਇਸ ਦੌਰਾਨ ਬਠਿੰਡਾ ਦੇ ਐਮ ਪੀ ਨੇ ਮਲੋਟ ਤੇ ਗਿੱਦੜਬਾਹਾ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ 60 ਲੱਖ ਰੁਪਏ ਦੀਆਂ ਪਾਈਪਾਂ ਵੀ ਵੰਡੀਆਂ। ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਹਿਲਕਦਮੀ ਇਸ ਕਰ ਕੇ ਕੀਤੀ ਹੈ ਕਿਉਂਕਿ ਉਹਨਾਂ ਨੂੰ ਕਿਸਾਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਭਾਰੀ ਬਰਸਾਤਾਂ ਤੋਂ ਬਾਅਦ ਖੇਤਾਂ ਵਿਚੋਂ ਪਾਣੀ ਕੱਢਣ ਵਾਸਤੇ ਕੋਈ ਪਹਿਲਕਦਮੀ ਨਹੀਂ ਕੀਤੀ। ਇਸ ਮੌਕੇ ਪਿੰਡ ਰੱਤਾ ਖੇੜਾ, ਪੰਨੀਵਾਲਾ ਫੱਤਾ, ਪੱਕੀ ਟਿੱਬੀ, ਮਿੱਡਾ, ਅਸਪਾਲ, ਬੋਦੀਵਾਲਾ, ਸਰਾਵਾਂ, ਰੱਤਾ ਖੇੜਾ, ਲਾਲਬਾਈ ਤੇ ਆਲਮਵਾਲਾ ਮਲੋਟ ਤੇ ਥੀਰਾਜਵਾਲਾ ਗਿੱਦੜਬਾਹਾ ਵਿਚ ਪਾਈਪਾਂ ਵੰਡੀਆਂ ਗਈਆਂ।
  Published by:Ashish Sharma
  First published:

  Tags: Bathinda, Harsimrat kaur badal, Mansa, Member, Parliament, Traffic jam

  ਅਗਲੀ ਖਬਰ