• Home
 • »
 • News
 • »
 • punjab
 • »
 • HARSIMRAT TELLS AMARINDER TO STOP WITHHOLDING CENTRAL REFUND FOR GURU KA LANGAR

ਗੁਰੂ ਕੇ ਲੰਗਰ ਲਈ ਆਇਆ ਕੇਂਦਰੀ ਰੀਫੰਡ ਰੋਕਣਾ ਛੱਡਣ ਕੈਪਟਨ ਅਮਰਿੰਦਰ : ਹਰਸਿਮਰਤ ਕੌਰ ਬਾਦਲ

ਕਿਹਾ, ਮੁੱਖ ਮੰਤਰੀ ਧਾਰਮਿਕ ਮਾਮਲਿਆਂ 'ਤੇ ਬਹੁਤ ਵਿਸ਼ਵਾਸ ਨਾਲ ਬੋਲਦੇ ਹਨ ਝੂਠ

ਗੁਰੂ ਕੇ ਲੰਗਰ ਲਈ ਆਇਆ ਕੇਂਦਰੀ ਰੀਫੰਡ ਰੋਕਣਾ ਛੱਡਣ ਕੈਪਟਨ ਅਮਰਿੰਦਰ : ਹਰਸਿਮਰਤ ਕੌਰ ਬਾਦਲ (file photo)

 • Share this:
  ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸਰਦਾਰਨੀ ਹਰਸਿਮਰਤ ਕੌਰਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਿੱਖ ਸੰਗਤ ਨੂੰ ਦੱਸਣ ਕਿ ਉਹਨਾਂ ਸ੍ਰੀ ਹਰਿਮੰਦਿਰ ਸਾਹਿਬ ਤੇ ਹੋਰ ਸਿੱਖ ਗੁਰਧਾਮਾਂ ਵਿਚ ਗੁਰੂ ਕੇ ਲੰਗਰ ਲਈ ਆਏ ਕੇਂਦਰੀ ਰੀਫੰਡ ਕਿਉਂ ਰੋਕੇ ਹੋਏ ਹਨ।
  ਜਾਰੀ ਇਕ ਬਿਆਨ ਵਿਚ ਸਰਦਾਰਨੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਗੁਰੂ ਘਰਾਂ ਪ੍ਰਤੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਵਿਚ ਜਾਂ ਤਾਂ ਬਹੁਤ ਬੇਤੁਕੀ ਹੈ ਜਾਂ ਬਹੁਤ ਸੁਸਤ ਹੈ ਜਾਂ ਦੋਵੇਂ ਹੈ। ਉਹਨਾਂ ਕਿਹਾ ਕਿ ਹੁਣ ਇਸਨੂੰ ਇਹ ਝਾਕ ਰੱਖਣ ਦੀ ਆਦਤ ਪੈ ਗਈ ਹੈ ਕਿ ਗੁਰੂ ਘਰਾਂ ਬਣਦਾ ਹੱਕ ਲੈਣ ਲਈ ਵੀ ਇਸਦੇ ਦਰ ਤੱਕ ਆਉਣ।

  ਮੁੱਖ ਮੰਤਰੀ 'ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਉਹ ਕੇਂਦਰੀ ਰੀਫੰਡ ਵਿਚ ਸੂਬੇ ਦਾ ਆਪਣਾ ਹਿੱਸਾ ਪਾਉਣ ਦੀ ਗੱਲ ਤਾਂ ਦੂਰ ਦੀ ਗੱਲ, ਅਮਰਿੰਦਰ ਸਰਕਾਰ ਤਾਂ ਜੋ ਕੇਂਦਰ ਸਰਕਾਰ ਨੇ ਲੰਗਰ ਖਰਚ ਦਾ ਰੀਫੰਡ ਭੇਜਿਆ ਹੈ, ਉਸ 'ਤੇ ਵੀ ਕੁੰਡਲੀ ਮਾਰ ਕੇ ਬੈਠੀ ਹੋਈ ਹੈ। ਉਹਨਾਂ ਕਿਹਾ ਕਿ ਇਹੀ ਤੁਹਾਡਾ ਸਿੱਖ ਕੌਮ ਪ੍ਰਤੀ ਯੋਗਦਾਨ ਹੈ ਜਿਸ ਬਾਰੇ ਤੁਸੀਂ ਗੱਲਾਂ ਕਰਦੇ ਨਹੀਂ ਥੱਕੇ ਜਦਕਿ ਤੁਸੀਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਵੀ ਚੁੱਕੀ ਹੋਈ ਹੈ।

  ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉੁਹ ਗੁਰੂ ਕੇ ਲੰਗਰ ਲਈ ਆਏ ਪਵਿੱਤਰ ਪੈਸੇ ਦੀ ਦੁਰਵਰਤੋਂ ਹੋਰ ਕੰਮਾਂ ਲਈ ਕਰਨੀ ਬੰਦ ਕਰਨ ਨਹੀਂ ਤਾਂ ਫਿਰ ਸੰਗਤ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਉਹਨਾਂ ਕਿਹਾ ਕਿ ਸਿੱਖ ਅਤੇ ਸਿੱਖ ਗੁਰਧਾਮਾਂ ਦੀ ਲੰਗਰ ਸੇਵਾ ਖਾਸ ਤੌਰ 'ਤੇ ਕੋਰੋਨਾ ਦੌਰਾਨ ਕੀਤੀ ਗਈ ਸੇਵਾ ਦੀ ਦੁਨੀਆ ਭਰ ਵਿਚ ਸਿਫਤ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਇਸ ਸਬੰਧ ਵਿਚ ਇਹਨਾਂ ਕੰਮਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੀ ਹੈ ਤੇ ਕੇਂਦਰ ਸਰਕਾਰ ਵੱਲੋਂ ਗੁਰੂ ਕੇ ਲੰਗਰ ਲਈ ਭੇਜਿਆ ਰੀਫੰਡ ਵੀ ਦੇਣ ਤੋਂ ਇਨਕਾਰੀ ਹੈ।

  ਉਹਨਾਂ ਕਿਹਾ ਕਿ ਮੁੱਖ ਮੰਤਰੀ ਇੰਨੀ ਮਾਯੂਸੀ ਵਿਚ ਹਨ ਕਿ ਉਹ ਧਾਰਿਮਕ ਮਾਮਲਿਆਂ 'ਤੇ ਬੜੀ ਦਲੇਰੀ ਨਾਲ ਬੋਲਦੇ ਹਨ ਤੇ ਦਾਅਵਾ ਕਰਦੇ ਹਨ ਕਿ ਉਹਨਾਂ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਗੁਰੂ ਘਰ ਦੇ ਪੈਸੇ ਨੂੰ ਇਕ ਘੰਟੇ ਲਈ ਵੀ ਨਾ ਰੋਕਿਆ ਜਾਵੇ। ਉਹਨਾਂ ਕਿਹਾ ਕਿ ਇਹ ਗੱਲਾਂ ਉਹਨਾਂ ਦੀ ਕਰਨੀ ਨਾਲ ਮੇਲ ਨਹੀਂ ਖਾਂਧੀਆਂ ਤੇ ਮਾੜੇ ਵਿਹਾਰ ਦੀਆਂ ਸੂਚਕ ਹਨ। ਉਹਨਾਂ ਕਿਹਾ ਕਿ ਜਾਂ ਤਾਂ ਉਹਨਾਂ ਨੂੰ ਆਪਣੀ ਹੀ ਸਰਕਾਰ ਗੰਭੀਰਤਾ ਨਾਲ ਨਹੀਂ ਲੈਂਦੀ ਜਾਂ ਫਿਰ ਉਹਨਾਂ ਦੀ ਸਿੱਖ ਧਾਰਮਿਕ ਸੰਸਥਾਵਾਂ ਪ੍ਰਤੀ ਆਪਣੀ ਇਕਪਾਸੜ ਸੋਚ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ।

  ਸਰਦਾਰਨੀ ਬਾਦਲ ਨੇ ਹੋਰ ਕਿਹਾ ਕਿ ਭਾਰਤ ਸਰਕਾਰ ਨੇ ਸ੍ਰੀ ਹਰਿਮੰਦਿਰ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ ਵਿਚ 'ਲੰਗਰ' ਲਈ ਖਰੀਦੇ ਸਮਾਨ 'ਤੇ ਗੁਡਜ਼ ਅਤੇ ਸਰਵਿਸਿਜ਼ ਟੈਕਸ (ਜੀ ਐਸ ਟੀ) ਦੇ ਰੀਫੰਡ ਦੀ 66 ਲੱਖ ਦੀ ਇਕ ਹੋਰ ਕਿਸ਼ਤ ਜਾਰੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਵਿੱਤੀ ਸਾਲ 2019-20 ਦੇ ਬਣਦੇ ਬਕਾਏ ਨਿਪਟਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਉਹ ਭਾਰਤ ਸਰਕਾਰ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਧੰਨਵਾਦੀ ਹਨ ਜਿਹਨਾਂ ਨੇ ਇਹ ਪੈਸਾ ਰਿਲੀਜ਼ ਕੀਤਾ ਪਰ ਇਸ ਗੱਲੋਂ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ ਕਿ ਉਹਨਾਂ ਦੇ ਆਪਣੇ ਸੂਬੇ ਦੀ ਸਰਕਾਰ ਇਸ ਨੂੰ ਜਾਰੀ ਨਹੀਂ ਕਰ ਰਹੀ।

  ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਅੱਗੇ ਆਉਣ ਅਤੇ 2017 ਤੋਂ ਇਕੱਠੇ ਹੁੰਦੇ ਜਾ ਰਹੇ ਧਾਰਮਿਕ ਸੰਸਥਾਵਾਂ ਦੇ ਸੂਬੇ ਦੇ ਹਿੱਸੇ ਦੇ ਬਕਾਏ ਵੀ ਜਾਰੀ ਕਰਨ।

  ਸਰਦਾਰਨੀ ਬਾਦਲ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੋਲ ਲੰਗਰ ਰਸਦ 'ਤੇ ਜੀ ਐਸ ਟੀ ਦਾ ਮਾਮਲਾ ਚੁੱਕਿਆ ਸੀ ਤੇ ਫਿਰ ਇਕ ਵਿਸ਼ੇਸ਼ ਸਕੀਮ ਰਾਹੀਂ ਗੁਰਦੁਆਰਾ ਸਾਹਿਬਾਨ ਵੱਲੋਂ ਲੰਗਰ ਲਈ ਖਰੀਦੀ ਜਾਂਦੀ ਰਸਦ 'ਤੇ ਕੇਂਦਰ ਦਾ ਜੀ ਐਸ ਟੀ ਅਤੇ ਆਈ ਜੀ ਐਸ ਟੀ ਹੁਣ ਭਾਰਤ ਸਰਕਾਰ ਵੱਲੋਂ ਰੀਫੰਡ ਕੀਤਾ ਜਾਂਦਾ ਹੈ। ਅਜਿਹਾ ਇਹਨਾਂ ਵਸਤਾਂ 'ਤੇ ਜੀ ਐਸ ਟੀ ਮੁਆਫ ਕਰਨ ਦੀ ਵਿਵਸਥਾ ਨਾ ਹੋਣ ਕਾਰਨ ਪੂਰਾ ਬਣਦਾ ਟੈਕਸ ਰੀਫੰਡ ਕਰਨ ਵਾਸਤੇ ਕੀਤਾ ਗਿਆ ਸੀ।

  ਸਰਦਾਰਨੀ ਬਾਦਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਇਸ ਸਕੀਮ ਤਹਿਤ ਕਰੋੜਾਂ ਰੁਪਏ ਰੀਫੰਡ ਕੀਤੇ ਹਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਹਾਲੇ ਤੱਕ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਿਰ ਸਾਹਿਬ ਅਤੇ ਹੋਰ ਸਿੱਖ ਗੁਰਧਾਮਾਂ ਦੇ 3.13 ਕਰੋੜ ਰੁਪਏ ਜਾਰੀ ਨਹੀਂ ਕੀਤੇ। ਇਹਨਾਂ ਵਿਚ ਅਗਸਤ 2017 ਤੋਂ ਜੁਲਾਈ 2019 ਤੱਕ ਦਾ ਦੋ ਸਾਲ ਦਾ 1.68 ਕਰੋੜ ਰੁਪਿਆ ਵੀ ਸ਼ਾਮਲ ਹੈ।
  Published by:Ashish Sharma
  First published: