ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਪ੍ਰਿਅੰਕਾ ਦਾ ਨਹੀਂ ਕੋਈ ਸਰੋਕਾਰ- ਹਰਸਿਮਰਤ ਬਾਦਲ

News18 Punjab
Updated: May 14, 2019, 8:10 AM IST
share image
ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਪ੍ਰਿਅੰਕਾ ਦਾ ਨਹੀਂ ਕੋਈ ਸਰੋਕਾਰ- ਹਰਸਿਮਰਤ ਬਾਦਲ
ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਪ੍ਰਿਅੰਕਾ ਦਾ ਨਹੀਂ ਕੋਈ ਸਰੋਕਾਰ- ਹਰਸਿਮਰਤ ਬਾਦਲ

  • Share this:
  • Facebook share img
  • Twitter share img
  • Linkedin share img
ਕਾਂਗਰਸ ਦੀ ਜਨਰਲ ਸਕੱਤਰ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਪ੍ਰਿਅੰਕਾ ਗਾਂਧੀ ਪੰਜਾਬ ਆਉਣਗੇ। ਬਠਿੰਡਾ 'ਚ ਰਾਜਾ ਵੜਿੰਗ ਦੇ ਹੱਕ 'ਚ ਰੈਲੀ ਕਰਨਗੇ ਤਾਂ ਪਠਾਨਕੋਟ 'ਚ ਸੁਨੀਲ ਜਾਖੜ ਲਈ ਰੋਡ ਸ਼ੋਅ ਕਰਨਗੇ। ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਹਿਮਾਚਲ ਪ੍ਰਦੇਸ਼ ਜਾਣਗੇ। ਉਹ ਮੰਡੀ ਵਿੱਚ ਕਾਂਗਰਸੀ ਉਮੀਦਵਾਰ ਲਈ ਚੋਣ ਪ੍ਰਚਾਰ ਕਰਨਗੇ।

ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵੀ ਟਵੀਟ ਕਰ ਪ੍ਰਿਅੰਕਾ 'ਤੇ ਨਿਸ਼ਾਨਾ ਸਾਧਿਐ...ਆਪਣੇ ਟਵੀਟ ਵਿੱਚ ਉਹਨਾਂ ਲਿਖਿਆ---ਮੈਂ ਪ੍ਰਿਅੰਕਾ ਗਾਂਧੀ ਨੂੰ ਪੁੱਛਣਾ ਚਾਹੁੰਦੀ ਹਾਂ ਕੀ ਉਹਨਾਂ ਨੂੰ ਸਿਰਫ਼ ਆਪਣੇ ਭਰਾ ਲਈ 'ਦਰਦ' ਹੈ ਜਾਂ 1500 ਕਿਸਾਨ ਖ਼ੁਦਕੁਸ਼ੀਆਂ ਦੇ ਪੀੜਤ ਪਰਿਵਾਰਾਂ ਨਾਲ ਵੀ? ਜੇਕਰ ਹਾਂ, ਤਾਂ ਸਿਰਫ਼ ਆਪਣੇ ਭਰਾ ਦੇ ਡੁੱਬਦੇ ਬੇੜੇ ਨੂੰ ਪਾਰ ਲਗਾਉਣ ਲਈ ਹੀ ਤੁਸੀਂ ਕਿਉਂ ਪੰਜਾਬ ਆ ਰਹੇ ਹੋ, ਜਦਕਿ ਕਦੇ ਇਹਨਾਂ ਪੀੜਤ ਪਰਿਵਾਰਾਂ ਦੇ ਹੰਝੂ ਪੁੰਝਣ ਲਈ ਨਹੀਂ ਆਏ...

ਇਸਦੇ ਨਾਲ ਹੀ ਹਰਸਿਮਰਤ ਨੇ ਰਾਹੁਲ ਦੀ ਫਰੀਦਕੋਟ, ਖਾਸਕਰ ਬਰਗਾੜੀ ਵਿਖੇ ਰੱਖੀ ਰੈਲੀ 'ਤੇ ਵੀ ਹਮਲਾ ਬੋਲਿਆ। ਉਹਨਾਂ ਟਵੀਟ ਕੀਤਾ---------ਬੇਅਦਬੀ ਦੀ ਦੁੱਖਦਾਈ ਘਟਨਾ 'ਤੇ ਸਿਆਸਤ ਕਰਨ ਲਈ ਬਰਗਾੜੀ 'ਚ ਰੈਲੀ ਕਰਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨੂੰ ਅੱਗੇ ਲਿਜਾਉਣ ਦਾ ਭਰੋਸਾ ਰੱਖੋ...ਰਾਹੁਲ ਕੋਲ 34 ਸਾਲਾਂ ਦੌਰਾਨ ਦਿੱਲੀ 'ਚ 1984 ਸਿੱਖ ਕਤਲੇਆਮ ਦੀ ਇੱਕ ਵਿਧਵਾ ਨੂੰ ਵੀ ਮਿਲਣ ਦਾ ਸਮਾਂ ਨਹੀਂ ਸੀ, ਪਰ ਭਾਵਨਾਵਾਂ ਨੂੰ ਭੜਕਾਉਣ ਲਈ ਬਰਗਾੜੀ ਆਉਣ ਦਾ ਸਮਾਂ ਹੈ।
ਹਰਸਿਮਰਤ ਨੇ ਕਿਹਾ ਕਿ ਭਰਾ ਦੀ ਡੁੱਬਦੀ ਬੇੜੀ ਪਾਰ ਕਰਨ ਲਈ ਹੀ ਪ੍ਰਿਅੰਕਾ ਬਠਿੰਡਾ ਵਿੱਚ ਰੈਲੀ ਕਰਨ ਆ ਰਹੀ ਹੈ। ਨਾਲ ਹੀ ਨਿਸ਼ਾਨਾ ਲਗਾਇਆ ਕਿ ਰਾਹੁਲ ਦੀ ਬਰਗਾੜੀ ਰੈਲੀ ਦਾ ਮਕਸਦ ਸਿਰਫ ਬੇਅਦਬੀ ਮਾਮਲਿਆਂ ਤੇ ਸਿਆਸਤ ਕਰਨਾ ਹੈ। ਹਰਸਿਮਰਤ ਨੇ ਕਾਂਗਰਸ ਤੇ 'ਵੰਡੋ ਤੇ ਰਾਜ ਕਰੋ' ਦੀ ਨੀਤੀ ਤਹਿਤ ਕੰਮ ਕਰਨ ਦਾ ਇਲਜ਼ਾਮ ਲਗਾਇਆ।
First published: May 14, 2019
ਹੋਰ ਪੜ੍ਹੋ
ਅਗਲੀ ਖ਼ਬਰ