ਆਪ' ਵਿਧਾਇਕ ਅਮਨ ਅਰੋੜਾ ਨੂੰ ਹਾਰਵਰਡ ਵੱਲੋਂ ਮਿਲਿਆ ਸੱਦਾ

News18 Punjab
Updated: February 10, 2019, 3:46 PM IST
ਆਪ' ਵਿਧਾਇਕ ਅਮਨ ਅਰੋੜਾ ਨੂੰ ਹਾਰਵਰਡ ਵੱਲੋਂ ਮਿਲਿਆ ਸੱਦਾ
News18 Punjab
Updated: February 10, 2019, 3:46 PM IST
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਵਿਸ਼ਵ ਦੇ ਪ੍ਰਸਿੱਧ ਹਾਰਵਰਡ ਬਿਜ਼ਨੈੱਸ ਸਕੂਲ ਅਤੇ ਹਾਰਵਰਡ ਕੈਨੇਡੀ ਸਕੂਲ ਵੱਲੋਂ ਸੰਯੁਕਤ ਰੂਪ ਵਿੱਚ ਆਯੋਜਨ ਕੀਤੀ ਜਾ ਰਹੀ 16ਵੀਂ ਵਰ੍ਹੇਗੰਢ ਕਾਨਫ਼ਰੰਸ ਵਿਚ ਸੰਬੋਧਨ ਕਰਨ ਲਈ ਸੱਦਾ ਮਿਲਿਆ ਹੈ।

ਇਹ ਕਾਨਫਰੰਸ 16 ਅਤੇ 17 ਫਰਵਰੀ ਨੂੰ ਬੋਸਟਨ, ਅਮਰੀਕਾ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਕਾਨਫ਼ਰੰਸ ਵਿੱਚ ਜਾਣ ਦੀ ਪੁਸ਼ਟੀ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਇਸ ਕਾਨਫ਼ਰੰਸ ਦਾ ਇਸ ਸਾਲ ਦਾ ਵਿਸ਼ਾ ਹੈ 'ਇੰਡੀਆ ਐਟ ਐਨ ਇੰਫਲੈਕਸ਼ਨ ਪੁਆਇੰਟ ਰੱਖਿਆ ਗਿਆ ਹੈ। ਇੱਥੇ ਵਰਣਨਯੋਗ ਹੈ ਕਿ ਅਮਨ ਅਰੋੜਾ ਸਮੇਤ ਇਸ ਕਾਨਫ਼ਰੰਸ ਵਿਚ ਵਿਸ਼ਵ ਦੇ ਪ੍ਰਸਿੱਧ ਅਧਿਆਤਮਕ ਆਗੂ ਸਦਗੁਰੂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ, ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕੁਮਾਰ, ਬਾਹੂਬਲੀ ਡਾਇਰੈਕਟਰ ਐਸ ਐਸ ਰਾਜਾ ਮੌਲੀ, ਵਰਖਾ ਦੱਤ, ਅਨੰਦ ਪੀਰਾਮਿਲ , ਐਮਪੀ ਆਸ਼ੂਦੀਨ ਓਬੇਸੀ ਅਤੇ ਵੱਖ ਵੱਖ ਖੇਤਰਾਂ ਜਿਵੇਂ ਉਦਯੋਗ, ਰਾਜਨੀਤੀ, ਮੀਡੀਆ ਅਤੇ ਬਾਲੀਵੁੱਡ ਦੇ ਭਾਰਤੀ ਮਾਹਿਰ ਮੇਜ਼ਬਾਨ ਵੀ ਸ਼ਾਮਿਲ ਹੋਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਜਿਹੇ ਮਹੱਤਵਪੂਰਨ ਮੌਕਿਆਂ ਉਤੇ ਅਮਰਤ ਸੈਨ ,ਉਮਰ ਅਬਦੁੱਲਾ, ਅਜੀਮ ਪ੍ਰੇਮਜੀ, ਕਮਲ ਹਸਨ ਇਨ੍ਹਾਂ ਕਾਨਫ਼ਰੰਸਾਂ ਵਿਚ ਭਾਗ ਲੈ ਚੁੱਕੇ ਹਨ।

  
First published: February 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...