Home /News /punjab /

ਅਜੇ ਜ਼ਿੰਦਾ ਹੈ ਅੱਤਵਾਦੀ ਰਿੰਦਾ! ਮੌਤ ਦੀ ਖ਼ਬਰ ਦਾ ਕੀ ਸੀ ਮਕਸਦ; ਖੁਫੀਆ ਦਸਤਾਵੇਜ਼ਾਂ ਤੋਂ ਹੋਇਆ ਖੁਲਾਸਾ

ਅਜੇ ਜ਼ਿੰਦਾ ਹੈ ਅੱਤਵਾਦੀ ਰਿੰਦਾ! ਮੌਤ ਦੀ ਖ਼ਬਰ ਦਾ ਕੀ ਸੀ ਮਕਸਦ; ਖੁਫੀਆ ਦਸਤਾਵੇਜ਼ਾਂ ਤੋਂ ਹੋਇਆ ਖੁਲਾਸਾ

ਅਜੇ ਜ਼ਿੰਦਾ ਹੈ ਅੱਤਵਾਦੀ ਰਿੰਦਾ! ਮੌਤ ਦੀ ਖ਼ਬਰ ਦਾ ਕੀ ਸੀ ਮਕਸਦ; ਖੁਫੀਆ ਦਸਤਾਵੇਜ਼ਾਂ ਤੋਂ ਹੋਇਆ ਖੁਲਾਸਾ (ਫਾਇਲ ਫੋਟੋ)

ਅਜੇ ਜ਼ਿੰਦਾ ਹੈ ਅੱਤਵਾਦੀ ਰਿੰਦਾ! ਮੌਤ ਦੀ ਖ਼ਬਰ ਦਾ ਕੀ ਸੀ ਮਕਸਦ; ਖੁਫੀਆ ਦਸਤਾਵੇਜ਼ਾਂ ਤੋਂ ਹੋਇਆ ਖੁਲਾਸਾ (ਫਾਇਲ ਫੋਟੋ)

ਖੁਫੀਆ ਦਸਤਾਵੇਜ਼ਾਂ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਰਿੰਦਾ ਅਜੇ ਵੀ ਜ਼ਿੰਦਾ ਹੈ। ਨਵੰਬਰ ਦੇ ਆਖਰੀ ਹਫਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਰਿੰਦਾ ਦਾ ਮੁੱਦਾ ਉਠਾਇਆ ਗਿਆ ਸੀ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰ ਨੇ ਕਿਹਾ ਸੀ ਕਿ ਰਿੰਦਾ ਆਪਣੇ ਨਿੱਜੀ ਮੁਫਾਦਾਂ ਅਤੇ ਨਿੱਜੀ ਦੁਸ਼ਮਣੀ ਕੱਢਣ ਲਈ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਆਈਐਸਆਈ ਦਾ ਨਾਮ ਲੈ ਰਿਹਾ ਹੈ।

ਹੋਰ ਪੜ੍ਹੋ ...
  • Share this:

ਮੋਸਟ ਵਾਂਟਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਮਰਿਆ ਨਹੀਂ ਹੈ ਸਗੋਂ ਉਹ ਜ਼ਿੰਦਾ ਹੈ ਅਤੇ ਅਜੇ ਵੀ ਪਾਕਿਸਤਾਨ ਵਿਚ ਬੈਠ ਕੇ ਭਾਰਤ ਖਿਲਾਫ ਅੱਤਵਾਦੀ ਸਾਜ਼ਿਸ਼ ਰਚ ਰਿਹਾ ਹੈ। ਖੁਫੀਆ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਰਿੰਦਾ ਅਜੇ ਵੀ ਜ਼ਿੰਦਾ ਹੈ।

ਰਿੰਦਾ ਨੇ ਆਪਣੀ ਦੀ ਮੌਤ ਦੀ ਖ਼ਬਰ ਜਾਣਬੁੱਝ ਕੇ ਫੈਲਾਈ ਸੀ, ਤਾਂ ਜੋ ਭਾਰਤੀ ਏਜੰਸੀਆਂ ਦਾ ਧਿਆਨ ਉਸ ਤੋਂ ਹਟ ਸਕੇ। ਦੱਸ ਦਈਏ ਕਿ ਪਾਕਿਸਤਾਨ 'ਚ ਨਸ਼ੇ ਦੀ ਓਵਰਡੋਜ਼ ਕਾਰਨ ਹਰਵਿੰਦਰ ਰਿੰਦਾ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ।

ਖੁਫੀਆ ਦਸਤਾਵੇਜ਼ਾਂ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਰਿੰਦਾ ਅਜੇ ਵੀ ਜ਼ਿੰਦਾ ਹੈ। ਨਵੰਬਰ ਦੇ ਆਖਰੀ ਹਫਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਰਿੰਦਾ ਦਾ ਮੁੱਦਾ ਉਠਾਇਆ ਗਿਆ ਸੀ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਮਾਂਡਰ ਨੇ ਕਿਹਾ ਸੀ ਕਿ ਰਿੰਦਾ ਆਪਣੇ ਨਿੱਜੀ ਮੁਫਾਦਾਂ ਅਤੇ ਨਿੱਜੀ ਦੁਸ਼ਮਣੀ ਕੱਢਣ ਲਈ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਆਈਐਸਆਈ ਦਾ ਨਾਮ ਲੈ ਰਿਹਾ ਹੈ।

ਸੂਤਰਾਂ ਮੁਤਾਬਕ ਅੱਤਵਾਦੀ ਕਮਾਂਡਰਾਂ ਦੀ ਬੈਠਕ 'ਚ ਕਿਹਾ ਗਿਆ ਸੀ ਕਿ ਇਸ ਮਾਮਲੇ 'ਚ ਰਿੰਦਾ ਨੂੰ ਲੈ ਕੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਸਾਫ਼ ਤੌਰ ’ਤੇ ਕਿਹਾ ਗਿਆ ਕਿ ਰਿੰਦਾ ’ਤੇ ਆਈਐਸਆਈ ਦਾ ਪੂਰਾ ਕੰਟਰੋਲ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਸਵਾਰਥ ਲਈ ਬੱਬਰ ਖਾਲਸਾ ਦੇ ਨਾਂ ਨੂੰ ਬਦਨਾਮ ਕਰ ਰਿਹਾ ਹੈ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ 'ਚ ਮੌਤ ਹੋ ਗਈ ਹੈ। ਹਾਲਾਂਕਿ ਉਸ ਸਮੇਂ ਵੀ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਸੀ।

ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਕਿ ਕੁਝ ਨੇ ਕਿਹਾ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਰਿੰਦਾ ਨੂੰ ਗੁਰਦਿਆਂ ਦੀ ਬਿਮਾਰੀ ਸੀ। ਉਨ੍ਹਾਂ ਦਾ ਲਾਹੌਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਇੱਥੋਂ ਉਸ ਨੂੰ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੱਸਿਆ ਗਿਆ ਕਿ ਹਰਵਿੰਦਰ ਰਿੰਦਾ ਨੂੰ ਹਸਪਤਾਲ 'ਚ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹਾਲਾਂਕਿ, ਹੁਣ ਦਸਤਾਵੇਜ਼ਾਂ ਨੇ ਪੁਸ਼ਟੀ ਕੀਤੀ ਹੈ ਕਿ ਰਿੰਦਾ ਅਜੇ ਵੀ ਜ਼ਿੰਦਾ ਹੈ।

Published by:Gurwinder Singh
First published:

Tags: Babbar Khalsa terrorist, Rinda, Terrorism