ਹਰਵਿੰਦਰ ਸਿੰਘ ਫੂਲਕਾ ਨੇ ਨਵਜੋਤ ਸਿੱਧੂ ਨੂੰ ਲਿਖੀ ਚਿੱਠੀ

Rohit Bansal | News18 Punjab
Updated: April 18, 2021, 7:53 PM IST
share image
ਹਰਵਿੰਦਰ ਸਿੰਘ ਫੂਲਕਾ ਨੇ ਨਵਜੋਤ ਸਿੱਧੂ ਨੂੰ ਲਿਖੀ ਚਿੱਠੀ
ਆਖਿਆ, ਹੁਣ ਗਰਜਣ ਦਾ ਨਹੀਂ ਵਰਸਣ ਦਾ ਸਮਾਂ ਹੈ

ਆਖਿਆ, ਹੁਣ ਗਰਜਣ ਦਾ ਨਹੀਂ ਵਰਸਣ ਦਾ ਸਮਾਂ ਹੈ

  • Share this:
  • Facebook share img
  • Twitter share img
  • Linkedin share img
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਾਂਗਰਸ ਦੇ ਐਮ ਐਲ ਏ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਆਖਿਆ ਹੈ  ਹੁਣ ਗਰਜਣ ਦਾ ਨਹੀਂ ਵਰਸਣ ਦਾ ਸਮਾਂ ਹੈ।

ਸਰਦਾਰ ਸਾਬ ਮੈਂ ਤੁਹਾਡੀ ਬਹੁਤ ਕਦਰ ਕਰਦਾ ਹਾਂ ਤੇ ਸਾਰਾ ਪੰਜਾਬ ਵੀ ਤੁਹਾਡੀ ਬਹੁਤ ਕਦਰ ਕਰਦਾ ਹੈਂ । ਮੇਰੇ ਵਾਂਗੂੰ ਸਾਰੇ ਪੰਜਾਬ ਨੂੰ ਵੀ ਤੁਹਾਡੇ ਕੋਲੋ ਬਹੁਤ ਉਮੀਦਾਂ ਹਨ ਇਸ ਕਰਕੇ ਮੈਂ ਇਹ ਚਿੱਠੀ ਖਾਸ ਤੌਰ ਤੇ ਤੁਹਾਨੂੰ ਲਿਖ ਰਿਹਾ ਹਾਂ।ਤੁਹਾਨੂੰ ਇਹ ਯਾਦ ਹੋਵੇਗਾ ਕਿ ਜਦੋਂ ਅਗਸਤ 2018 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉੱਪਰ ਬਹਿਸ ਚੱਲ ਰਹੀ ਸੀ ਤਾਂ ਉਸ ਟਾਈਮ ਤੁਸੀ ਤੇ ਮੈਂ ਵਿਧਾਨ ਸਭਾ ਦੇ ਵਿੱਚ ਕੀ ਕੀ ਕਿਹਾ ਸੀ। ਅੱਜ ਢਾਈ ਸਾਲ ਬਾਅਦ ਓਹਨਾ ਗੱਲਾਂ ਨੂੰ ਯਾਦ ਕਰਨ ਅਤੇ ਉਸ ਉਪਰ ਸਮੀਕਸ਼ਾ ਕਰਨ ਦਾ ਵੇਲਾ ਆ ਗਿਆ ਹੈ। ਅੱਜ ਢਾਈ ਸਾਲ ਬਾਅਦ ਵੀ ਜਿਹੜੀ ਕਾਰਵਾਈ ਦੀ ਅਸੀ ਉਸ ਵੇਲੇ ਸਦਨ ਦੇ ਵਿੱਚ ਮੰਗ ਕਰ ਰਹੇ ਸੀ ਉਸ ਉੱਪਰ ਅੱਜ ਤੱਕ ਵੀ ਅੱਗੇ ਕੋਈ ਕੰਮ ਨਹੀਂ ਹੋਇਆਂ ਤੇ ਮਾਮਲਾ ਉੱਥੇ ਦਾ ਉੱਥੇ ਹੀ ਖੜਾ ਹੈਂ। ਇਸ ਕਰਕੇ ਮੈਂ ਤੁਹਾਨੂੰ ਓਹ ਸਾਰੀ ਗੱਲ ਯਾਦ ਕਰਵਾ ਕੇ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਮੌਕਾ ਹੈ ਕਿ ਕੁਝ ਕਾਰਵਾਈ ਵੀ ਕੀਤੀ ਜਾਵੇ । ਅਗਰ ਹੁਣ ਵੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਿਰਫ ਪੰਜਾਬ ਹੀ ਨਹੀਂ ਬਲਕਿ ਗੁਰੂ ਵੀ ਸਾਨੂੰ ਮਾਫ ਨਹੀ ਕਰੇਗਾ ।

ਪੰਜਾਬ ਵਿਧਾਨ ਸਭਾ ਵਿੱਚ ਉਸ ਵੇਲੇ ਜਿਹੜੇ ਜਿਹੜੇ ਮੰਤਰੀਆਂ ਨੇ ਜਿਹੜੀਆਂ ਜਿਹੜੀਆਂ ਤਕਰੀਰਾਂ ਕੀਤੀਆਂ ਉਸ ਵਿਚੋਂ ਇੱਕ ਵੀ ਗੱਲ ਸੱਚ ਨਹੀਂ ਹੋਈ ।ਤੁਸੀ ਵਿਧਾਨ ਸਭਾ ਦੇ ਵਿੱਚ ਝੋਲੀ ਅੱਡ ਕੇ ਇਨਸਾਫ ਦੀ ਮੰਗ ਕੀਤੀ ਸੀ ਪਰ ਹੁਣ ਮੌਕਾ ਝੋਲੀ ਅੱਡਣ ਦਾ ਨਹੀਂ ਹੁਣ ਮੌਕਾ ਠੋਕਣ ਦਾ ਆ ਗਿਆ। ਸਿੱਧੂ ਸਾਬ ਇਹ ਮੈਂ ਹੀ ਨਹੀਂ ਸਾਰਾ ਪੰਜਾਬ ਜਾਣਦਾ ਕਿ ਤੁਸੀ ਆਪਣੀ ਹੀ ਸਰਕਾਰ ਦੇ ਖਿਲਾਫ ਖੜੇ ਹੋਣ ਦੀ ਜੁਰਅੱਤ ਰੱਖਦੇ ਹੋ। ਹੁਣ ਤੁਸੀਂ ਆਪਣੀ ਅਸਲ ਰੰਗਤ ਤੇ ਆ ਜਾਓ ਤੇ ਹੁਣ ਇਹ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਅੱਗੇ ਹੋਕੇ ਠੋਕੋ ।ਮੈਂ ਉਸ ਵੇਲੇ ਵਿਧਾਨ ਸਭਾ ਦੀ ਕਾਰਵਾਈ ਦੇ ਅਖੀਰ ਵਿੱਚ ਵੀ ਇਹ ਬੋਲਿਆ ਸੀ ਕਿ ਇਹ ਜਿਹੜੇ ਮੱਤੇ ਨੇ ਓਹ ਠੀਕ ਪਾਸ ਨਹੀਂ ਹੋਏ ਓਹਨਾ ਵਿੱਚ ਕੁਝ ਕਮੀਆਂ ਛੱਡੀਆਂ ਗਈਆਂ ਹਨ ਤੇ ਮੈਂ ਉਸ ਵੇਲੇ ਤੁਹਾਨੂੰ ਵੀ ਵਾਰ ਵਾਰ ਇਹੀ ਵਾਰ ਕਹਿ ਰਿਹਾ ਸੀ ਪਰ ਉਦੋਂ ਤੁਸੀ ਕਿਹਾ ਕਿ ਫੂਲਕਾ ਸਾਬ ਕਾਹਲੀ ਨਾ ਕਰੋ ਦੇਖੀ ਚੱਲੋ ਸਭ ਕੁਝ ਕਰਾਗੇ । ਉਸ ਮਗਰੋਂ ਮੈਂ ਇਹੀ ਗੱਲ ਬਾਰ ਬਾਰ ਦੋਹਰਾਓਂਦਾ ਰਿਹਾ ਤੇ ਅਖੀਰ ਵਿੱਚ ਆਕੇ ਇਸ ਗੱਲ ਤੇ ਮੈਂ ਆਪਣੇ MLA ਦੇ ਪਦ ਤੋਂ ਅਸਤੀਫਾ ਦੇਣਾ ਪਿਆ । ਪਰ ਅੱਜ ਢਾਈ ਸਾਲ ਬਾਅਦ ਮੇਰੀ ਓਹ ਗੱਲ ਬਿਲਕੁੱਲ ਸਹੀ ਸਾਬਿਤ ਹੋਈ। ਤੁਸੀ ਉਸ ਵੇਲੇ ਮੈਨੂੰ ਤਿੰਨ ਮਹੀਨੇ ਉਡੀਕਣ ਨੂੰ ਕਿਹਾ ਸੀ ਪਰ ਅੱਜ ਢਾਈ ਸਾਲ ਹੋ ਗਏ ਨੇ ਤੇ ਅਜੇ ਤੱਕ ਕੁਝ ਵੀ ਨਹੀਂ ਹੋਇਆਂ। ਅੱਜ ਆਪਾਂ ਵਾਪਿਸ ਉਸ ਜਗ੍ਹਾ ਤੇ ਹੀ ਦੁਬਾਰਾ ਆਕੇ ਖੜੇ ਹੋ ਗਏ ਆ ਜਿੱਥੇ ਕਿ ਅਸੀਂ ਢਾਈ ਸਾਲ ਪਹਿਲਾ ਸੀ।
ਹੁਣ ਤੁਹਾਡੇ ਕੋਲੋ ਉਮੀਦ ਕਰਦੇ ਆ ਕੇ ਤੁਸੀ ਇਸ ਉੱਪਰ ਸਟੈਂਡ ਲਵੋਗੇ ਤੇ ਆਪਣੀ ਸਰਕਾਰ ਤੋ ਜਵਾਬਦੇਹੀ ਮੰਗੋਗੇ। ਸਿਰਫ ਜਵਾਬਦੇਹੀ ਨਹੀਂ ਸਗੋਂ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਵੀ ਅੱਗੇ ਹੋਕੇ ਕਦਮ ਚੁੱਕੋਗੇ।ਸਭ ਤੋਂ ਪਹਿਲਾ ਤੁਹਾਨੂੰ ਮੇਰੀ ਬੇਨਤੀ ਇਹ ਹੈਂ ਕੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਮੰਗ ਕੀਤੀ ਜਾਵੇ। ਸਪੈਸ਼ਲ ਸੈਸ਼ਨ ਦੇ ਵਿੱਚ ਸਰਕਾਰ ਕੋਲੋ ਇਹ ਜਵਾਬ ਦੇਹੀ ਮੰਗੀ ਜਾਵੇ ਕਿ ਜਿਹੜਾ ਇਸ ਕੇਸ ਲਈ ਤਿੰਨ ਮਹੀਨੇ ਦਾ ਸਮਾਂ ਸੀ ਪਰ ਢਾਈ ਸਾਲ ਬੀਤ ਜਾਣ ਦੇ ਬਾਅਦ ਵੀ ਹਲੇ ਤੱਕ ਕੁਝ ਕਿਉ ਨਹੀਂ ਹੋਇਆ ?

ਦੂਜਾ, ਜਿਹੜੇ ਐਸ ਆਈ ਟੀ ਦੇ ਮੈਂਬਰਾਂ ਨੇ ਢਾਈ ਸਾਲ ਦੇ ਵਿੱਚ ਆਪਣੇ ਵੱਲੋਂ ਕੋਈ ਜਾਂਚ ਨਹੀਂ ਕੀਤੀ ਸਗੋਂ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਵਿਚ ਅੜਚਨਾਂ ਹੀ ਲਗਾਈਆਂ। ਜਿਵੇਂ ਕਿ ਐਸ ਆਈ ਟੀ ਦੇ ਮੈਂਬਰਾਂ ਨੂੰ ਮੁਲਜ਼ਮਾਂ ਨੂੰ ਬਚਾਉਣ ਦੇ ਲਈ ਹੀ ਇਸ ਐਸ ਆਈ ਟੀ ਦੇ ਵਿੱਚ ਖੜਾ ਕੀਤਾ ਗਿਆ ਸੀ। ਉਹਨਾ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਮੈਂਬਰਾਂ ਦੀ ਜਾਂਚ ਲਈ ਜਲਦ ਤੋਂ ਜਲਦ ਇਹ ਕੇਸ ਚੀਫ ਵਿਜੀਲੈਂਸ ਕਮਿਸ਼ਨਰ ਨੂੰ ਦਿੱਤਾ ਜਾਵੇ ।ਤੀਜਾ, ਸਰਕਾਰੀ ਦੀ ਕਨੂੰਨੀ ਟੀਮ ਜਿਸ ਦੀ ਨਾਕਾਮੀ ਕਰਕੇ ਸਾਨੂੰ ਇਹ ਦਿਨ ਵੇਖਣਾ ਪੈ ਰਿਹਾ ਉਸ ਦੇ ਉੱਤੇ ਨਿਰਭਰ ਨਾ ਹੋਕੇ ਕਿਸੇ ਸੁਲਝੇ ਹੋਏ ਰਿਟਾਇਰ ਜੱਜ ਦੀ ਸਲਾਹ ਤੇ ਚੱਲਿਆ ਜਾਵੇ । ਮੇਰੇ ਮੁਤਾਬਿਕ ਇਸ ਵਿੱਚ ਚੀਫ ਵਿਜੀਲੈਂਸ ਕਮਿਸ਼ਨਰ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਸਲਾਹ ਦੇ ਉੱਤੇ ਚੱਲਿਆ ਜਾਵੇ। ਪਰ ਅਗਰ ਕਿਸੇ ਕਾਰਨ ਕਰਕੇ ਸਰਕਾਰ ਉਹਨਾਂ ਨੂੰ ਅੱਗੇ ਨਹੀਂ ਲਿਆ ਸਕਦੀ ਤਾਂ ਜਸਟਿਸ ਰਣਜੀਤ ਸਿੰਘ ਦੀ ਕਮੇਟੀ ਬਣਾਈ ਜਾਵੇ ਜਾਂ ਜਸਟਿਸ ਰਣਜੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸਲਾਹਕਾਰ ਬਣਾਇਆ ਜਾਵੇ ਤਾਂ ਜੋ ਕਨੂੰਨੀ ਟੀਮ ਵੀ ਉਹਨਾਂ ਦੀ ਨਿਗਰਾਨੀ ਦੇ ਵਿੱਚ ਕੰਮ ਕਰੇ ਤੇ ਕੇਸ ਦੀ ਪੂਰੀ ਪੜਤਾਲ ਵੀ ਉਨ੍ਹਾਂ ਦੀ ਸਲਾਹ ਨਾਲ ਹੋਵੇ।ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਤੁਸੀਂ ਅਗਸਤ 2018 ਦੇ ਵਿੱਚ ਇਹ ਕਿਹਾ ਸੀ ਕਿ ਮੈਨੂੰ ਇਹ ਸਾਰਾ ਕੁਝ ਦੇਖ ਕੇ ਨੀਂਦ ਨਹੀਂ ਆ ਰਹੀ। ਪਰ ਅੱਜ ਢਾਈ ਸਾਲ ਤੋਂ ਮਗਰੋਂ ਵੀ ਆਪਾਂ ਕਿਉ ਸੁਤੇ ਪਏ ਆ ? ਕੀ ਅੱਜ ਸਾਡੀ ਨੀਂਦ ਉਸ ਵੇਲੇ ਨਾਲੋਂ ਵੀ ਜ਼ਿਆਦਾ ਖਰਾਬ ਨਹੀਂ ਹੋਣੀ ਚਾਹੀਦੀ ਸੀ ? ਇਸ ਕਰਕੇ ਹੁਣ ਅੱਗੇ ਇੱਕ ਦਿਨ ਦੀ ਵੀ ਦੇਰੀ ਨਾ ਕੀਤੀ ਜਾਵੇ । ਤੁਹਾਡੇ ਕੋਲੋਂ ਮੈਂ ਉਮੀਦ ਕਰਦਾਂ ਹਾਂ ਕਿ ਤੁਸੀਂ ਹੁਣ ਬਿਨਾਂ ਕੋਈ ਟਾਈਮ ਖਰਾਬ ਕੀਤੇ ਇਸ ਮੁੱਦੇ ਉੱਪਰ ਕਦਮ ਚੁੱਕੋਗੇ ਅਤੇ ਇਸ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਅੱਗੇ ਆ ਕੇ ਪਹਿਲ ਕਰੋਗੇ ।
Published by: Ashish Sharma
First published: April 18, 2021, 7:53 PM IST
ਹੋਰ ਪੜ੍ਹੋ
ਅਗਲੀ ਖ਼ਬਰ