Home /News /punjab /

ਬਜਟ ਵਿਚ ਸਰਕਾਰ ਨੇ ਕਿਸਾਨਾਂ ਨਾਲ ਕਿੜ ਕੱਢੀ: ਚੜੂਨੀ

ਬਜਟ ਵਿਚ ਸਰਕਾਰ ਨੇ ਕਿਸਾਨਾਂ ਨਾਲ ਕਿੜ ਕੱਢੀ: ਚੜੂਨੀ

ਗੁਰਨਾਮ ਸਿੰਘ ਚੜੂਨੀ (ਫਾਈਲ ਫੋਟੋ)

ਗੁਰਨਾਮ ਸਿੰਘ ਚੜੂਨੀ (ਫਾਈਲ ਫੋਟੋ)

ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ ਕੁੱਲ ਬਜਟ ਪਿਛਲੇ ਸਾਲ ਦੇ 4.26% ਤੋਂ ਘਟਾ ਕੇ ਇਸ ਸਾਲ 3.84% ਕਰ ਦਿੱਤਾ ਗਿਆ ਹੈ। ਪੇਂਡੂ ਵਿਕਾਸ ਲਈ ਬਜਟ ਪਿਛਲੇ ਸਾਲ 5.59% ਤੋਂ ਘਟਾ ਕੇ ਇਸ ਸਾਲ 5.23% ਕਰ ਦਿੱਤਾ ਗਿਆ ਹੈ।

 • Share this:
  ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਉਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੇ ਭਾਸ਼ਣ ਤੋਂ ਸਪੱਸ਼ਟ ਸੀ ਕਿ ਕਿਸਾਨ ਅੰਦੋਲਨ ਦੀ ਹਾਰ ਤੋਂ ਬੁਖਲਾਈ ਸਰਕਾਰ ਕਿਸਾਨਾਂ ਤੋਂ ਬਦਲਾ ਲੈਣ 'ਤੇ ਤੁਲੀ ਹੋਈ ਹੈ।

  ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੇ ਭਾਸ਼ਣ ਵਿੱਚ ਅੰਕੜੇ ਨਹੀਂ ਦਿੱਤੇ ਪਰ ਬਜਟ ਦੇ ਅੰਕੜੇ ਆਉਂਦੇ ਹੀ ਅਸਲੀਅਤ ਸਪੱਸ਼ਟ ਹੋ ਗਈ ਹੈ। ਕੇਂਦਰ ਨੇ ਬਜਟ ਵਿਚ ਕਿਸਾਨਾਂ ਤੇ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ।

  ਇਸ ਸਬੰਧੀ ਉਨ੍ਹਾਂ ਨੇ ਕੁਝ ਅੰਕੜੇ ਵੀ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ ਕੁੱਲ ਬਜਟ ਪਿਛਲੇ ਸਾਲ ਦੇ 4.26% ਤੋਂ ਘਟਾ ਕੇ ਇਸ ਸਾਲ 3.84% ਕਰ ਦਿੱਤਾ ਗਿਆ ਹੈ। ਪੇਂਡੂ ਵਿਕਾਸ ਲਈ ਬਜਟ ਪਿਛਲੇ ਸਾਲ 5.59% ਤੋਂ ਘਟਾ ਕੇ ਇਸ ਸਾਲ 5.23% ਕਰ ਦਿੱਤਾ ਗਿਆ ਹੈ।

  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਬਜਟ ਪਿਛਲੇ ਸਾਲ 16000 ਕਰੋੜ ਰੁਪਏ ਤੋਂ ਘਟਾ ਕੇ ਇਸ ਸਾਲ 15500 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਮਨਰੇਗਾ ਵਿਚ 97,034 ਕਰੋੜ ਰੁਪਏ ਖਰਚ ਕੀਤੇ ਗਏ ਸਨ ਪਰ ਇਸ ਸਾਲ ਦਾ ਬਜਟ ਸਿਰਫ 72,034 ਕਰੋੜ ਰੁਪਏ ਹੈ।

  ਕਿਸਾਨਾਂ ਨੂੰ ਫਸਲ ਦਾ ਭਾਅ ਦਿਵਾਉਣ ਲਈ ਸਰਕਾਰ ਦੀ PSS ਅਤੇ MIS ਸਕੀਮ ਤਹਿਤ ਪਿਛਲੇ ਸਾਲ 3595 ਕਰੋੜ ਰੁਪਏ ਖਰਚੇ ਗਏ, ਪਰ ਇਸ ਸਾਲ ਦਾ ਬਜਟ 1500 ਕਰੋੜ ਹੈ। ਕਿਸਾਨਾਂ ਨੂੰ ਐਮਐਸਪੀ ਦਿਵਾਉਣ ਲਈ ਅਰੁਣ ਜੇਤਲੀ ਵੱਲੋਂ ਬਣਾਈ ਗਈ ਸਕੀਮ ਆਸ਼ਾ ਦਾ ਬਜਟ ਪਿਛਲੇ ਸਾਲ 400 ਕਰੋੜ ਰੁਪਏ ਸੀ ਪਰ ਇਸ ਵਾਰ ਸਿਰਫ 1 ਕਰੋੜ ਰੁਪਏ ਹੀ ਰਹਿ ਗਿਆ ਹੈ।

  ਖੇਤੀ ਬੁਨਿਆਦੀ ਢਾਂਚਾ ਫੰਡ ਵਿੱਚ ਸਰਕਾਰ ਦਾ ਯੋਗਦਾਨ ਪਿਛਲੇ ਸਾਲ 900 ਕਰੋੜ ਤੋਂ ਘਟਾ ਕੇ ਇਸ ਸਾਲ 500 ਕਰੋੜ ਕਰ ​​ਦਿੱਤਾ ਗਿਆ ਹੈ। ਸਰਕਾਰ ਕੋਆਪ੍ਰੇਟਿਵ ਦਾ ਸਾਥ ਦੇਣ ਦੀ ਗੱਲ ਕੀਤੀ ਪਰ ਕਿਸਾਨ ਉਤਪਾਦਕ ਸੰਗਠਨ ਦਾ ਬਜਟ ਪਿਛਲੇ ਸਾਲ 700 ਕਰੋੜ ਤੋਂ ਘਟਾ ਕੇ ਇਸ ਸਾਲ 500 ਕਰੋੜ ਕਰ ​​ਦਿੱਤਾ ਗਿਆ ਹੈ।

  ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਦੀ ਮਦਦ ਲਈ ਪਿਛਲੇ ਸਾਲ 700 ਕਰੋੜ ਰੁਪਏ ਦਾ ਬਜਟ ਸੀ, ਜੋ ਇਸ ਸਾਲ ਸਿਫ਼ਰ ਕਰ ਦਿੱਤਾ ਗਿਆ ਹੈ।
  Published by:Gurwinder Singh
  First published:

  Tags: Bharti Kisan Union, Budget 2022, Farmers Protest, Gurnam, Kisan andolan, Punjab Budget 2021

  ਅਗਲੀ ਖਬਰ