Home /News /punjab /

ਰਾਮ ਰਹੀਮ ਨੂੰ ਖਤਰਾ ਹੈ ਤਾਂ ਉਸ ਲਈ ਜੇਲ੍ਹ ਤੋਂ ਸੁਰੱਖਿਅਤ ਕੋਈ ਥਾਂ ਨਹੀ: ਅਕਾਲੀ ਦਲ

ਰਾਮ ਰਹੀਮ ਨੂੰ ਖਤਰਾ ਹੈ ਤਾਂ ਉਸ ਲਈ ਜੇਲ੍ਹ ਤੋਂ ਸੁਰੱਖਿਅਤ ਕੋਈ ਥਾਂ ਨਹੀ: ਅਕਾਲੀ ਦਲ

(ਫਾਇਲ ਫੋਟੋ)

(ਫਾਇਲ ਫੋਟੋ)

  • Share this:
    ਹਰਿਆਣਾ ਸਰਕਾਰ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim)  ਨੂੰ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ (Z Plus Security) ਦੇਣ ਦਾ ਮਾਮਲਾ ਭਖਿਆ ਹੋਇਆ ਹੈ। ਭਾਜਪਾ ਜਿਥੇ ਇਸ ਨੂੰ ਕਾਨੂੰਨ ਤੇ ਲੋੜ ਮੁਤਾਬਕ ਕੀਤੀ ਗਈ ਕਾਰਵਾਈ ਦੱਸ ਰਹੀ ਹੈ, ਉਥੇ ਵਿਰੋਧੀ ਧਿਰਾਂ ਵੱਲੋਂ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

    ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਹੈ ਕਿ ਰਾਮ ਰਹੀਮ ਤੋਂ ਸਮਾਜ ਨੂੰ ਖਤਰਾ ਹੈ, ਦੇਸ਼ ਨੂੰ ਖਤਰਾ ਹੈ ਪਰ ਜੇ ਉਸ ਨੂੰ ਬਾਹਰੀ ਤਾਕਤਾਂ ਤੋਂ ਖਤਰਾ ਹੈ ਤਾਂ ਉਹ ਜੇਲ੍ਹ ਵਿਚ ਹੀ ਸੁਰੱਖਿਅਤ ਹੈ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਖਿਆ ਹੈ ਕਿ ਇਹ ਸਭ ਸਿਆਸੀ ਫਾਇਦੇ ਲ਼ਈ ਕੀਤਾ ਗਿਆ ਹੈ।

    ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਕੈਦੀਆਂ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਪਰ ਇਥੇ ਬਲਾਤਕਾਰ ਤੇ ਕਤਲ ਮਾਮਲੇ ਦੇ ਦੋਸ਼ੀ ਨੂੰ ਜੇਲ੍ਹ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ।

    ਉਧਰ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ 'ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਗਰੇਵਾਲ ਨੇ ਕਿਹਾ ਕਿ ਇਹ ਬਿਲਕੁਲ ਸਹੀ ਫੈਸਲਾ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਖਾਲਿਸਤਾਨੀਆਂ ਤੋਂ ਧਮਕੀਆਂ ਮਿਲੀਆਂ ਸਨ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਸੀ।

    ਗੁਰਮੀਤ ਰਾਮ ਰਹੀਮ ਕੋਈ ਕੱਟੜ ਅਪਰਾਧੀ ਨਹੀਂ ਹੈ। ਜ਼ੈੱਡ ਪਲੱਸ ਸੁਰੱਖਿਆ ਦਾ ਮਕਸਦ ਇਹ ਹੈ ਕਿ ਕੋਈ ਵੀ ਹੋਵੇ, ਭਾਵੇਂ ਕੋਈ ਵਿਅਕਤੀ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੋਵੇ, ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰੇਗਾ।
    Published by:Gurwinder Singh
    First published:

    Tags: Gurmeet Ram Rahim, Gurmeet Ram Rahim Singh, Shiromani Akali Dal

    ਅਗਲੀ ਖਬਰ