Home /News /punjab /

ਹਾਥਰਸ ਕਾਂਡ : ਬਰਨਾਲਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਹਾਥਰਸ ਕਾਂਡ : ਬਰਨਾਲਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਹਾਥਰਸ ਕਾਂਡ : ਬਰਨਾਲਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਹਾਥਰਸ ਕਾਂਡ : ਬਰਨਾਲਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

 • Share this:
  ਬਰਨਾਲਾ : ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਲੰਘੇ ਦਿਨੀਂ  ਮਾਸੂਮ ਦਲਿਤ ਲੜਕੀ ਮਨੀਸ਼ਾ ਨਾਲ  ਵਾਪਰੇ ਅਤਿ ਦਰਦਨਾਕ ਕਾਂਡ ਦੇ ਵਿਰੋਧ ਵਿੱਚ ਬਰਨਾਲਾ ਇਲਾਕੇ ਦੀਆਂ ਵੱਖ-ਵੱਖ ਜਨਤਕ ਤੇ ਇਨਸਾਫ਼ਪਸੰਦ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਬੈਨਰ ਹੇਠ ਸਥਾਨਕ ਭਗਵਾਨ ਬਾਲਮੀਕ ਚੌਂਕ ਵਿਖੇ ਇਕੱਠੇ ਹੋ ਕੇ ਸਾਰੇ ਸ਼ਹਿਰ ਵਿੱਚ ਪੈਦਲ ਰੋਸ ਮਾਰਚ ਕੀਤਾ ਤੇ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਕੇ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਸੌਂਪਿਆ।

  ਪ੍ਰਦਰਸ਼ਨਕਾਰੀਆਂ  ਨੇ ਮ੍ਰਿਤਕ ਪੀੜਤਾ ਦੇ ਦੋਸ਼ੀਆਂ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਖਿਲਾਫ਼ ਜੰਮ ਕੇ ਭੜਾਸ ਕੱਢੀ।ਸਫਾਈ ਸੇਵਕ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਲਸ਼ਨ ਕੁਮਾਰ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾਈ ਆਗੂ ਕਰਮਜੀਤ ਸਿੰਘ ਬੀਹਲਾ, ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ  ਦੇ ਰਾਮੇਸ਼ ਕੁਮਾਰ ਹਮਦਰਦ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਹਰਿੰਦਰ ਮੱਲ੍ਹੀਆਂ ਨੇ ਕਿਹਾ ਕਿ ਦੇਸ਼ ਅੰਦਰ ਦਲਿਤਾਂ,ਔਰਤਾਂ, ਕਿਰਤੀਆਂ ਅਤੇ ਘੱਟ ਗਿਣਤੀਆਂ 'ਤੇ ਆਏ ਦਿਨ ਤਸ਼ੱਦਦ ਦੀਆਂ ਘਟਨਾਵਾਂ ਵੱਧ ਰਹੀਆਂ ਹਨ।

  ਜੇਕਰ ਜਲਦ ਹੀ ਪੀੜਿਤ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਤਾਂ ਸਰਕਾਰਾਂ ਦੀ ਨੀਂਦ ਉਡਾਊ ਐਕਸ਼ਨ ਮਜ਼ਬੂਰ ਹੋਵਾਂਗੇ।ਇਸ ਮੌਕੇ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਆਗੂ ਸੰਦੀਪ ਪੱਤੀ ਤੇ ਵੀਰਪਾਲ ਕੌਰ, ਜਲ ਸਪਲਾਈ ਦੇ ਅਨਿਲ ਕੁਮਾਰ, ਦਲਿਤ ਚੇਤਨਾ ਮੰਚ ਦੇ ਗੁਰਮੇਲ ਸਿੰਘ, ਭਗਵਾਨ ਬਾਲਮੀਕਿ ਏਕਤਾ ਕਲੱਬ ਬਰਨਾਲਾ ਦੇ ਰਾਕੇਸ਼ ਚਾਵਰੀਆ, ਜੇ.ਪੀ.ਐਮ.ਓ. ਵੱਲੋਂ ਬ੍ਰਿਜ ਭੂਸ਼ਨ ਤੇ ਮਨੋਹਰ ਲਾਲ , ਜੀਟੀਯੂ ਦੇ ਸੁਰਿੰਦਰ ਕੁਮਾਰ, ਬੀ. ਐੱਡ. ਅਧਿਆਪਕ ਫਰੰਟ ਦੇ ਪਰਮਿੰਦਰ ਸਿੰਘ ਕਾਹਨੇਕੇ,  ਮਲਕੀਤ ਸਿੰਘ ਜੇ. ਪੀ ਐਮ. ਓ., ਪੀ.ਡਬਲਿਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਦਰਸ਼ਨ ਚੀਮਾ ਤੇ ਗੁਰਜੰਟ ਕੈਰੇ, ਅੰਬੇਡਕਰਵਾਦੀ ਚੇਤਨਾ ਮੰਚ ਬਰਨਾਲਾ ਦੇ ਹਾਕਮ ਸਿੰਘ ਨੂਰ, ਸ੍ਰੀ ਗੁਰੁ ਰਵਿਦਾਸ ਸਭਾ ਬਰਨਾਲਾ ਦੇ ਮਨਜੀਤ ਸਿੰਘ ਤੋਤੀ, ਗਣਤੰਤਰ ਪਾਰਟੀ ਪੰਜਾਬ ਦੇ ਸਰਵਨ ਸਿੰਘ, ਜੈ ਭੀਮ ਬਰਨਾਲਾ ਦੇ ਅਜੇ ਘਾਰੂ, ਡਿਪਲੋਮਾ ਇੰਜਨੀਅਰ ਐਸੋਸ਼ੀਏਸ਼ਨ ਦੇ ਗੁਰਦੀਪ ਸਿੰਘ, ਸੀਵਰੇਜ ਬੋਰਡ ਦੇ ਤਾਰ ਸਿੰਘ ਗਿੱਲ ਤੇ ਹੋਰ ਜਨਤਕ ਆਗੂ ਹਰੀ ਰਾਮ, ਤੇਜਿੰਦਰ ਸਿੰਘ ਤੇਜੀ, ਵਿਕਰਮਜੀਤ ਵਿੱਕੀ, ਰਾਹੁਲ, ਮੁਕੇਸ਼ ਕੁਮਾਰ, ਵਿਨੇ ਕੁਮਾਰ, ਰਮੇਸ਼ ਕੁਮਾਰ, ਸੰਜੇ ਕੁਮਾਰ, ਮੋਹਨ ਸਿੰਘ ਵੇਅਰ ਹਾਊਸ, ਜਗਰਾਜ ਰਾਮਾ, ਬੰਸੀ ਸਿੰਘ  ਆਦਿ ਵੀ ਹਾਜ਼ਰ ਸਨ।
  Published by:Sukhwinder Singh
  First published:

  Tags: Barnala, Gangrape, Hathras case, Protest

  ਅਗਲੀ ਖਬਰ