Home /News /punjab /

ਬਰਨਾਲਾ ਦੇ ਹੌਲਦਾਰ ਮੇਜਰ ਸਿੰਘ ਦੀ ਸ੍ਰੀਨਗਰ ਵਿਖੇ ਡਿਊਟੀ ਦੌਰਾਨ ਮੌਤ, ਫੌਜੀ ਸਨਮਾਨਾਂ ਨਾਲ ਦਿੱਤੀ ਸ਼ਰਧਾਂਜਲੀ

ਬਰਨਾਲਾ ਦੇ ਹੌਲਦਾਰ ਮੇਜਰ ਸਿੰਘ ਦੀ ਸ੍ਰੀਨਗਰ ਵਿਖੇ ਡਿਊਟੀ ਦੌਰਾਨ ਮੌਤ, ਫੌਜੀ ਸਨਮਾਨਾਂ ਨਾਲ ਦਿੱਤੀ ਸ਼ਰਧਾਂਜਲੀ

ਹੌਲਦਾਰ ਮੇਜਰ ਸਿੰਘ। (ਫਾਈਲ ਫੋਟੋ)

ਹੌਲਦਾਰ ਮੇਜਰ ਸਿੰਘ। (ਫਾਈਲ ਫੋਟੋ)

  • Share this:
    ਅਸ਼ੀਸ਼ ਸ਼ਰਮਾ

    ਬਰਨਾਲਾ: ਜ਼ਿਲ੍ਹੇ ਦੇ ਪਿੰਡ ਪੱਤੀ ਸੇਖਵਾਂ ਦੇ ਜੰਮਪਲ ਫੌਜੀ ਹੌਲਦਾਰ ਮੇਜਰ ਸਿੰਘ ਦੀ ਸ੍ਰੀਨਗਰ ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦਾ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਦੁਪਿਹਰ ਬਾਅਦ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ।

    ਜਾਣਕਾਰੀ ਮੁਤਾਬਕ ਹੌਲਦਾਰ ਮੇਜਰ ਸਿੰਘ ਪੁੱਤਰ ਗੁਲਜਾਰ ਸਿੰਘ ਸ੍ਰੀਨਗਰ (ਜੰਮੂ ਅਤੇ ਕਸਮੀਰ) ਵਿਖੇ ਫੌਜ ’ਚ ਹੌਲਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਜਿੱਥੇ ਲੰਘੇ ਕੱਲ ਮੇਜਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੇਜਰ ਸਿੰਘ (37) ਦੀ ਮ੍ਰਿਤਕ ਦੇਹ ਨੂੰ ਅੱਜ ਪੂਰੇ ਸਨਮਾਨ ਨਾਲ ਪਿੰਡ ਲਿਆਂਦਾ ਗਿਆ। ਜਿੱਥੇ ਉਸਦਾ ਪਰਿਵਾਰ, ਰਿਸਤੇਦਾਰ ਤੇ ਪਿੰਡ ਵਾਸੀਆਂ ਵੱਲੋਂ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ।

    Hauldar Major Singh of Patti Sekhwan village of Barnala died while on duty at Srinagar
    ਬਰਨਾਲਾ ਦੇ ਪਿੰਡ ਪੱਤੀ ਸੇਖਵਾਂ ਦੇ ਹੌਲਦਾਰ ਮੇਜਰ ਸਿੰਘ ਦੀ ਸ੍ਰੀਨਗਰ ਵਿਖੇ ਡਿਊਟੀ ਦੌਰਾਨ ਮੌਤ


    ਇਸ ਤੋਂ ਪਹਿਲਾਂ ਫੌਜ ਦੀ ਇੱਕ ਟੁੱਕੜੀ ਵੱਲੋਂ ਮੇਜਰ ਸਿੰਘ ਨੂੰ ਸਲਾਮੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਮਰਹੂਮ ਹੌਲਦਾਰ ਮੇਜਰ ਸਿੰਘ  ਦੀ ਮ੍ਰਿਤਕ ਦੇਹ ਦੇ ਸਸਕਾਰ ਮੌਕੇ ਜ਼ਿਲ੍ਹੇ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀ ਬਹੁੜਿਆ, ਜਿਸ ਕਾਰਨ ਮੇਜਰ ਸਿੰਘ ਦੇ ਚਾਹੁਣ ਵਾਲਿਆਂ ਤੇ ਪਿੰਡ ਵਾਸੀਆਂ ’ਚ ਰੋਸ ਹੈ।

    ਇਸ ਮੌਕੇ ਗੁਲਜਾਰ ਸਿੰਘ, ਮਾ. ਮਲਕੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਲਕਾ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਸਮੇਤ ਗ੍ਰਾਮ ਪੰਚਾਇਤ, ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
    Published by:Krishan Sharma
    First published:

    Tags: Barnala, Death, Indian Army

    ਅਗਲੀ ਖਬਰ