Home /News /punjab /

ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ 'ਚ ਹਵਾਲਾਤੀ ਨੇ ਕੀਤੀ ਖੁਦਕਸ਼ੀ

ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ 'ਚ ਹਵਾਲਾਤੀ ਨੇ ਕੀਤੀ ਖੁਦਕਸ਼ੀ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

  • Share this:

    ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ 'ਚ  ਹਲਕਾਂ ਲੰਬੀ ਦੇ ਪਿੰਡ ਮਹਿਣਾ ਦੇ ਰਹਿਣ ਵਾਲੇ  ਹਵਾਲਾਤੀ ਨੇ  ਫਾਹਾ ਲਗਾ ਕੇ ਖੁਦਕਸ਼ੀ ਕਰ ਲਈ ਹੈ।   ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਵਾਸੀ ਪਿੰਡ ਮਹਿਣਾ ਤੇ ਲੰਬੀ ਥਾਣੇ 'ਚ ਨਸ਼ੇ ਦੇ ਸਬੰਧੀ ਮਾਮਲਾ ਦਰਜ ਸੀ। ਇਹ ਵਿਅਕਤੀ 18 ਜੁਲਾਈ ਨੂੰ ਜਿਲ੍ਹਾ ਜੇਲ੍ਹ 'ਚ ਆਇਆ ਸੀ। ਬੀਤੇ ਕਲ ਇਸਨੇ ਪਰਨੇ ਨੂੰ ਜੰਗਲੇ ਨਾਲ ਬੰਨਕੇ ਖੁਦਕਸ਼ੀ ਕਰ ਲਈ। ਇਸਨੂੰ ਨਾਲ ਦੇ ਨਾਲ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਮ੍ਰਿਤਕ ਵਿਅਕਤੀ ਦੇ  ਵਾਰਿਸਾਂ ਨੇ ਕਥਿਤ ਦੋਸ਼ ਲਾਏ ਕਿ ਇਸ ਤੇ ਨਸ਼ਿਆਂ ਦੇ ਮਾਮਲੇ ਵਿੱਚ ਗਲਤ ਮਾਮਲਾ ਦਰਜ ਕੀਤਾ ਗਿਆ ਜਿਸ ਕਾਰਨ ਉਹ ਪ੍ਰੇਸ਼ਾਨ ਸੀ ਤੇ ਉਸਨੇ ਇਹ ਕਦਮ ਚੁੱਕਿਆ। ਮਾਮਲੇ ਸਬੰਧੀ ਮੈਜਿਸਟ੍ਰੇਟੀ ਜਾਂਚ ਸ਼ੁਰੂ ਕੀਤੀ  ਜਾ ਰਹੀ।

    Published by:Ashish Sharma
    First published:

    Tags: Crime news, Jail, Muktsar, Punjab Police, Suicide