Home /News /punjab /

Road rage case: ਮਾਮਲੇ 'ਚ ਸਿੱਧੂ ਦੇ ਹਿੱਤ 'ਚ ਕੀਤਾ ਹਵਨ, ਜਿੱਤ ਲਈ ਕੀਤੀ ਅਰਦਾਸ..

Road rage case: ਮਾਮਲੇ 'ਚ ਸਿੱਧੂ ਦੇ ਹਿੱਤ 'ਚ ਕੀਤਾ ਹਵਨ, ਜਿੱਤ ਲਈ ਕੀਤੀ ਅਰਦਾਸ..

ਰੋਡ ਰੇਜ ਮਾਮਲੇ 'ਚ ਸਿੱਧੂ ਦੇ ਹਿੱਤ 'ਚ ਸਥਾਨਕ ਸਿਵਲ ਸਿਟੀ ਲੁਧਿਆਣਾ 'ਚ ਹਵਨ ਕਰਵਾਇਆ ਗਿਆ।

ਰੋਡ ਰੇਜ ਮਾਮਲੇ 'ਚ ਸਿੱਧੂ ਦੇ ਹਿੱਤ 'ਚ ਸਥਾਨਕ ਸਿਵਲ ਸਿਟੀ ਲੁਧਿਆਣਾ 'ਚ ਹਵਨ ਕਰਵਾਇਆ ਗਿਆ।

ਹਵਨ ਤੋਂ ਬਾਅਦ ਵਰੁਣ ਮਹਿਤਾ ਨੇ ਦੱਸਿਆ ਕਿ ਨਵਜੋਤ ਸਿੱਧੂ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਬੁਖਲਾਹਟ ਵਿਚ ਆ ਗਏ ਹਨ, ਉਨ੍ਹਾਂ 'ਤੇ ਦਬਾਅ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਨਵਜੋਤ ਸਿੱਧੂ ਨੇ ਹਮੇਸ਼ਾ ਹੀ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਸਰਵਉੱਚ ਸਮਝਿਆ ਹੈ ਅਤੇ ਉਸਦੇ ਦੁਆਰਾ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕੀਤੀ ਹੈ।

ਹੋਰ ਪੜ੍ਹੋ ...
 • Share this:
  ਲੁਧਿਆਣਾ : ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਵਰੁਣ ਮਹਿਤਾ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਸਿਵਲ ਸਿਟੀ ਵਿਖੇ ਹਵਨ ਕਰਕੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਰੋਡ ਰੇਜ ਮਾਮਲੇ ਵਿਚ ਸੁਪਰੀਮ ਕੋਰਟ (Supreme Court) ਵਿਚ ਉਨ੍ਹਾਂ ਦੇ ਹੱਕ ਵਿਚ ਸੁਣਵਾਈ ਲਈ ਅਰਦਾਸ ਕੀਤੀ।  ਹਵਨ ਤੋਂ ਬਾਅਦ ਵਰੁਣ ਮਹਿਤਾ ਨੇ ਦੱਸਿਆ ਕਿ ਨਵਜੋਤ ਸਿੱਧੂ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਬੁਖਲਾਹਟ ਵਿਚ ਆ ਗਏ ਹਨ, ਉਨ੍ਹਾਂ 'ਤੇ ਦਬਾਅ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਨਵਜੋਤ ਸਿੱਧੂ ਨੇ ਹਮੇਸ਼ਾ ਹੀ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਸਰਵਉੱਚ ਸਮਝਿਆ ਹੈ ਅਤੇ ਉਸਦੇ ਦੁਆਰਾ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕੀਤੀ ਹੈ।

  ਮਹਿਤਾ ਨੇ ਕਿਹਾ ਕਿ ਸਿੱਧੂ ਨੇ ਹਮੇਸ਼ਾ ਸੱਚ ਦੇ ਮਾਰਗ 'ਤੇ ਚੱਲਦੇ ਹੋਏ ਲੋਕ ਹਿੱਤਾਂ ਦੇ ਮਾਮਲੇ ਨੂੰ ਬੇਬਾਕੀ ਨਾਲ ਉਠਾਇਆ ਹੈ, ਇਸੇ ਲਈ ਸਵਾਰਥ ਦੀ ਰਾਜਨੀਤੀ ਕਰਨ ਵਾਲੇ ਨੇਤਾਵਾਂ ਨੂੰ ਉਨ੍ਹਾਂ ਦੀ ਇਹ ਸ਼ੈਲੀ ਬਰਦਾਸ਼ਤ ਨਹੀਂ ਹੁੰਦੀ। ਅੱਜ ਅਸੀਂ ਸਨਾਤੀ ਕਲਚਰ 'ਤੇ ਚੱਲਦਿਆਂ ਹਵਨ ਰਾਹੀਂ ਸਿੱਧੂ ਸਾਹਿਬ ਦੀ ਫਤਿਹ ਅਤੇ ਵਿਰੋਧੀਆਂ ਨੂੰ ਮਤ ਬਖਸ਼ਣ ਲਈ ਪ੍ਰਮਾਤਮਾ ਦੇ ਚਰਨਾਂ 'ਚ ਅਹੂਤੀ ਪਾਈ ਗਈ ਹੈ।

  ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨਾਲ ਸਬੰਧਿਤ 1988 ਦੇ ਰੋਡ ਰੇਜ ਕੇਸ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਇਸ ਮਾਮਲੇ ਵਿੱਚ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਦੇ ਦਿੱਤੀ ਗਈ ਸੀ, ਪਰ ਅਦਾਲਤ ਨੇ 12 ਸਤੰਬਰ, 2018 ਨੂੰ ਇਸ ਮਾਮਲੇ ਵਿੱਚ ਸਿੱਧੂ 'ਤੇ 1,000 ਰੁਪਏ ਦਾ ਜੁਰਮਾਨਾ ਲਗਾਉਣ ਦੇ ਆਪਣੇ 15 ਮਈ, 2018 ਦੇ ਆਦੇਸ਼ ਦੀ ਸਮੀਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ ਸੀ।
  Published by:Sukhwinder Singh
  First published:

  ਅਗਲੀ ਖਬਰ