ਕਿੱਥੇ ਹੋਇਆ ਨਵਜੋਤ ਸਿੰਘ ਸਿੱਧੂ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਲਈ ਹਵਨ ਯੱਗ

News18 Punjabi | News18 Punjab
Updated: July 21, 2021, 9:16 PM IST
share image
ਕਿੱਥੇ ਹੋਇਆ ਨਵਜੋਤ ਸਿੰਘ ਸਿੱਧੂ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਲਈ ਹਵਨ ਯੱਗ
ਨਵਜੋਤ ਸਿੰਘ ਸਿੱਧੂ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਲਈ ਹਵਨ ਯੱਗ

ਕਿੱਥੇ ਹੋਇਆ ਨਵਜੋਤ ਸਿੰਘ ਸਿੱਧੂ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਲਈ ਹਵਨ ਯੱਗ

  • Share this:
  • Facebook share img
  • Twitter share img
  • Linkedin share img
ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ  ਹਰ ਦਿਨ ਸੁਰਖੀਆਂ ਵਿੱਚ ਨਜ਼ਰ ਆ ਰਹੇ ਹਨ, ਉੱਥੇ ਹੀ ਕਾਂਗਰਸ ਦਾ ਅੰਦਰੂਨੀ ਕਲੇਸ਼ ਵੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।  ਮੁਕਤਸਰ ਦੇ ਗਿੱਦੜਬਾਹਾ ਵਿੱਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਦੀਪਕ ਗਰਗ ਵੱਲੋਂ  ਨਵਜੋਤ ਸਿੰਘ ਸਿੱਧੂ ਦੀ ਲੰਮੀ ਉਮਰ ਅਤੇ ਚੜ੍ਹਦੀ ਕਲਾ ਨੂੰ ਲੈ ਕੇ  ਹਵਨ ਯੱਗ ਕਰਵਾਇਆ ਜਾ ਰਿਹਾ ਹੈ।

ਹਵਨ ਵਿਚ  ਨਵਜੋਤ ਸਿੰਘ ਸਿੱਧੂ ਅਤੇ  ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਇੱਥੇ ਨਜ਼ਰ ਨਹੀਂ ਆਈ। ਕਿਉਂਕਿ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਹੀ ਸਰਕਾਰ ਨੂੰ  ਕਈ ਵਾਰ ਘੇਰਦੇ ਵੀ ਨਜ਼ਰ ਆਏ ਹਨ  ਪ੍ਰੰਤੂ ਅੱਜ ਕੈਪਟਨ ਨੂੰ ਛੱਡ ਸਿੱਧੇ ਤੌਰ ਤੇ  ਨਵਜੋਤ ਸਿੰਘ ਸਿੱਧੂ ਦੀ ਹਮਾਇਤ ਤੇ ਰਾਜਾ ਵੜਿੰਗ ਅਤੇ ਇਨ੍ਹਾਂ ਦੇ  ਵਰਕਰ ਨਜ਼ਰ ਆ ਰਹੇ ਹਨ, ਜਿਸ ਕਰਕੇ ਗਿੱਦੜਬਾਹਾ ਵਿੱਚ ਬਿਨਾਂ ਕੈਪਟਨ ਦੀ ਫੋਟੋ ਤੋਂ  ਨਵਜੋਤ ਸਿੰਘ ਸਿੱਧੂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਜਾ ਰਹੀ ਹੈ ।  ਇਸ ਮੌਕੇ ਪੰਡਿਤ ਵਿਜੇ ਸ਼ਰਮਾਂ ਵੱਲੋਂ ਵਿਧੀ ਅਨੁਸਾਰ ਮੰਤਰ ਉਚਾਰਨ ਕਰਕੇ ਹਵਨ ਯੱਗ ਕੀਤਾ ਅਤੇ ਦੀਪਕ ਗਰਗ ਸਮੇਤ ਮੌਜੂਦ ਕਾਂਗਰਸੀ ਵਰਕਰਾਂ ਵੱਲੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ।

ਇਸ ਮੌਕੇ ਕੌਂਸਲਰ ਦੀਪਕ ਗਰਗ ਅਤੇ ਸੀਨੀਅਰ ਕਾਂਗਰਸੀ ਆਗੂ ਰਾਜੇਸ਼ ਗਾਂਧੀ ਬਿੱਟੂ ਨੇ ਕਿਹਾ ਕਿ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਵੱਡੀ ਜਿੱਤ ਦਰਜ ਕਰਕੇ ਮੁੜ ਪੰਜਾਬ ਵਿਚ ਸਰਕਾਰ ਕਾਇਮ ਕਰੇਗੀ।
Published by: Ashish Sharma
First published: July 21, 2021, 9:16 PM IST
ਹੋਰ ਪੜ੍ਹੋ
ਅਗਲੀ ਖ਼ਬਰ