Home /News /punjab /

ਸਿਹਤ ਵਿਭਾਗ ਬਰਨਾਲਾ ਵਲੋਂ ਮੈਡੀਕਲ ਨਸ਼ਾ ਵੇਚਣ ਵਾਲੇ ਵਿਰੁੱਧ ਸਖ਼ਤ ਕਾਰਵਾਈ

ਸਿਹਤ ਵਿਭਾਗ ਬਰਨਾਲਾ ਵਲੋਂ ਮੈਡੀਕਲ ਨਸ਼ਾ ਵੇਚਣ ਵਾਲੇ ਵਿਰੁੱਧ ਸਖ਼ਤ ਕਾਰਵਾਈ

(ਸੰਕੇਤਿਕ ਤਸਵੀਰ)

(ਸੰਕੇਤਿਕ ਤਸਵੀਰ)

ਜਾਣਕਾਰੀ ਦੇਣ ਵਾਲੇ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ- ਡਾ ਔਲ਼ਖ

  • Share this:

ਬਰਨਾਲਾ - ਸਿਹਤ ਵਿਭਾਗ ਬਰਨਾਲਾ ਵੱਲੋਂ ਮੈਡੀਕਲ ਸਟੋਰਾਂ 'ਤੇ ਵਿਕ ਰਹੇ ਨਸ਼ੇ ਨੂੰ ਰੋਕਣ ਲਈ ਅਹਿਮ ਕਦਮ ਚੁੱਕਦਿਆਂ ਇਕ ਨਕਲੀ ਗਾਹਕ ਬਣਾ ਕੇ ਮੈਡੀਕਲ ਸਟੋਰ 'ਤੇ ਛਾਪਾਮਾਰੀ ਕੀਤੀ ਗਈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਉੇਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਬੱਸ ਅੱਡੇ ਨਜਦੀਕ ਇਕ ਮੈਡੀਕਲ ਸਟੋਰ ਉਪੱਰ ਗੈਰਕਾਨੂੰਨੀ ਤੌਰ 'ਤੇ ਮੈਡੀਕਲ ਨਸ਼ੇ ਵਜੋਂ ਵਰਤਿਆ ਜਾਂਦਾ “ਪ੍ਰੀ-ਗਾਬਾਲਿਨ 300 ਐਮ.ਜੀ ਕੈਪਸੂਲ (ਸਿਗਨੇਚਰ) ਬਿਨਾਂ ਕਿਸੇ ਡਾਕਟਰ ਦੇ ਲਿਖੇ ਤੋਂ ਵੇਚਿਆ ਜਾ ਰਿਹਾ ਹੈ।

ਡਾ. ਔਲ਼ਖ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਐਕਸ਼ਨ ਲੈਂਦਿਆ ਇਕਾਂਤ ਸਿੰਗਲਾ ਡਰੱਗ ਕੰਟਰੋਲ ਅਫ਼ਸਰ ਬਰਨਾਲਾ ਨੂੰ ਹਦਾਇਤ ਕਰਦਿਆ ਇਕ ਨਕਲੀ ਗਾਹਕ ਬਣਾਕੇ ਸਬੰਧਿਤ ਮੈਡੀਕਲ ਸਟੋਰ 'ਤੇ ਭੇਜਿਆ ਗਿਆ ਜਿੱਥੇ ਡਰੱਗ ਕੰਟਰੋਲ ਅਫ਼ਸਰ ਵੱਲੋਂ ਮੈਡੀਕਲ ਨਸ਼ਾ ਵੇਚਣ ਵਾਲੇ ਦੁਕਾਨ ਮਾਲਕ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ।


ਸਿਵਲ ਸਰਜਨ ਨੇ ਦੱਸਿਆ ਕਿ ਇਸ ਦੌਰਾਨ ਮੈਡੀਕਲ ਸਟੋਰ ਤੋਂ ਦੋ ਪ੍ਰਕਾਰ ਦਾ ਹੋਰ ਸਬ ਸਟੈਂਡਰ ਮੈਡੀਕਲ ਨਸ਼ਾ ਵੀ ਪ੍ਰਾਪਤ ਕੀਤਾ ਗਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ  ਡਰੱਗ ਐਂਡ ਕਾਸਮੈਟਿਕ ਐਕਟ“ਤਹਿਤ ਸੀਲ ਕਰਕੇ ਸਟੇਟ ਮੈਡੀਕਲ ਲਾਬਾਰਟਰੀ ਖਰੜ ਵਿਖੇ ਭੇਜ ਦਿੱਤਾ ਗਿਆ ਹੈ। ਡਾ. ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਗੈਰਕਾਨੂੰਨੀ ਵਿਕ ਰਹੇ ਮੈਡੀਕਲ ਨਸ਼ੇ ਨੂੰ ਰੋਕਣ ਲਈ ਹਮੇਸ਼ਾ ਪਾਬੰਦ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਸਬੰਧੀ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਸਦੀ ਪਛਾਣ ਬਿਲਕੁਲ ਗੁਪਤ ਰੱਖ ਕੇ ਮੈਡੀਕਲ ਨਸ਼ਾ ਵੇਚਣ ਵਾਲੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Published by:Ashish Sharma
First published:

Tags: Barnala