ਬਲਾਚੌਰ 'ਚ ਸਿਹਤ ਵਿਭਾਗ ਦੀ ਟੀਮ ਵੱਲੋਂ ਭਰੂਣ ਜਾਂਚ ਮਾਮਲੇ 'ਚ ਹਸਪਤਾਲ ਉਤੇ ਛਾਪਾ

ਬਲਾਚੌਰ 'ਚ ਸਿਹਤ ਵਿਭਾਗ ਦੀ ਟੀਮ ਵੱਲੋਂ ਭਰੂਣ ਜਾਂਚ ਮਾਮਲੇ 'ਚ ਹਸਪਤਾਲ ਉਤੇ ਛਾਪਾ

ਬਲਾਚੌਰ 'ਚ ਸਿਹਤ ਵਿਭਾਗ ਦੀ ਟੀਮ ਵੱਲੋਂ ਭਰੂਣ ਜਾਂਚ ਮਾਮਲੇ 'ਚ ਹਸਪਤਾਲ ਉਤੇ ਛਾਪਾ

 • Share this:
  ਸੈਲੇਸ ਕੁਮਾਰ

  ਜਿਲ੍ਹਾ ਨਵਾਂਸ਼ਹਿਰ ਦੇ ਕਸਬਾ ਬਲਾਚੌਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਜਲੰਧਰ ਅਤੇ ਮੋਗਾ ਤੋਂ ਆਈ ਸਿਹਤ ਵਿਭਾਗ ਦੀਆਂ ਟੀਮਾਂ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਰੇਡ ਮਾਰ ਕੇ ਉਕਤ ਨਿੱਜੀ  ਹਸਪਤਾਲ ਦੇ ਸੰਚਾਲਕ ਨੂੰ ਮੌਕੇ ਤੇ  40 ਹਜਾਰ ਦੀ ਰਕਮ ਸਮੇਤ ਕਾਬੂ ਕੀਤਾ ਗਿਆ। ਉਕਤ ਹਸਪਤਾਲ ਵਲੋਂ ਇੱਕ ਮਹਿਲਾ ਦਾ ਲਿੰਗ  ਜਾਂਚ ਟੈਸਟ ਕਰਨ ਦੇ ਇਵਜ ਵਿੱਚ ਇਹ ਮੋਟੀਆਂ ਰਾਸ਼ੀ ਲਈ ਗਈ ਸੀ। ਡਾਇਰੈਕਟਰ ਸਮੇਤ  ਆਈ ਸਿਹਤ ਵਿਭਾਗ ਦੀ ਟੀਮ ਨੇ ਇਸ ਹਸਪਤਾਲ ਦੀ ਮਸ਼ੀਨ ਨੂੰ ਵੀ ਸੀਲ ਕਰਕੇ ਕਬਜੇ ਵਿੱਚ ਲੈ ਲਿਆ ਹੈ। ਇਸ ਮੌਕੇ ਨਵਾਂਸ਼ਹਿਰ ਦੇ ਸਿਵਲ ਸਰਜਨ ਵੀ ਮੌਕੇ ਉੱਤੇ ਮੌਜੂਦ ਸਨ। ਖਬਰ ਲਿਖੇ ਜਾਣ ਤੱਕ  ਡਾਕਟਰਾਂ ਵਲੋਂ ਇਸ ਹਸਪਤਾਲ ਦੀ ਪੂਰੀ ਜਾਂਚ ਕੀਤੀ ਜਾ ਰਹੀ  ਹੈ।

  ਇਸ ਮੌਕੇ ਰੇਡ ਕਰਨ ਟੀਮ ਦੇ ਡਾਇਰੈਕਟਰ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਾਚੌਰ ਦੇ ਨਿੱਜੀ ਹਸਪਤਾਲ ਵਿੱਚ ਇੱਥੋਂ ਦੀ ਡਾਕਟਰ ਸੁਨੀਤਾ ਜੋ ਕਿ ਗੈਰਕਾਨੂੰਨੀ ਢੰਗ ਨਾਲ ਅਲਟਰਾਸਾਊਂਡ ਰਾਹੀਂ ਲਿੰਗ ਜਾਂਚ ਟੈਸਟ ਕਰਦੀ ਹੈ ਇਸ ਲਈ ਇੱਕ ਮਹਿਲਾ ਜਿਸਨੂੰ ਉਨ੍ਹਾ ਨੇ 40 ਹਜਾਰ ਰੁਪਏ ਦੇ ਕੇ ਲਿੰਗ ਜਾਂਚ  ਟੈਸਟ ਕਰਵਾਉਣ ਲਈ ਭੇਜਿਆ ਸੀ ਉਸਦੇ ਰਾਂਹੀਂ ਸਾਡੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਡਾਕਟਰ  ਨੂੰ 40 ਹਜਾਰ ਰੁਪਏ ਸਮੇਤ ਕਾਬੂ ਕਰਕੇ ਅਲਟਰਾਸਾਊਂਡ ਦੀ ਮਸ਼ੀਨ ਨੂੰ ਵੀ ਕਬਜੇ ਵਿਚ ਕਰ ਲਿਆ ਹੈ।

  ਨਵਾਂਸ਼ਹਿਰ ਦੇ ਸਿਵਿਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਫੋਨ ਆਇਆ ਸੀ ਕਿ ਬਠਿੰਡਾ ਅਤੇ ਚੰਡੀਗੜ੍ਹ ਤੋਂ ਇੱਕ ਟੀਮ ਬਲਾਚੌਰ ਵਿੱਚ ਇੱਕ ਨਿੱਜੀ ਹਸਪਤਾਲ ਜਿਸ ਵਿੱਚ ਇਸਦੀ ਡਾਕਟਰ ਸੁਨੀਤਾ ਗੈਰਕਾਨੂੰਨੀ ਢੰਗ ਨਾਲ  ਮੋਟੀ ਰਕਮ ਲਿੰਗ ਜਾਂਚ ਟੈਸਟ ਕਰਦੀ ਹੈ।  ਟੀਮ ਨੇ ਇੱਕ ਮਹਿਲਾ ਨੂੰ 40 ਹਜਾਰ ਰੁਪਏ ਦੇ ਕੇ ਇਸ ਹਸਪਤਾਲ ਵਿੱਚ ਲਿੰਗ ਜਾਂਚ ਟੈਸਟ ਕਰਵਾਉਣ ਲਈ ਭੇਜਿਆ ਸੀ। ਉਸੇ ਮੌਕੇ ਹੀ ਆਏ ਡਾਕਟਰਾਂ ਦੀ ਟੀਮ ਨੇ ਡਾਕਟਰ ਸੁਨੀਤਾ ਨੂੰ 40 ਹਜਾਰ ਰੁਪਏ ਨਕਦ ਅਤੇ ਅਲਟਰਾਸਾਊਂਡ ਮਸ਼ੀਨ ਸਮੇਤ ਕਾਬੂ ਕਰ ਲਿਆ ਹੈ। ਸਿਵਿਲ ਸਰਜਨ ਨਵਾਂਸ਼ਹਿਰ ਨੇ ਦੱਸਿਆ ਕਿ ਹਸਪਤਾਲ ਰਜਿਸਟਰਡ ਹੈ ਜਾਂ ਨਹੀਂ ਇਸਦੀ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ ।
  Published by:Ashish Sharma
  First published:
  Advertisement
  Advertisement