Home /News /punjab /

ਸਿਹਤ ਮੰਤਰੀ ਨੂੰ ਉਸ ਦੇ ਦੁਰਵਿਹਾਰ ਲਈ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ: ਬਾਜਵਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ-ਚਾਂਸਲਰ ਡਾ: ਰਾਜ ਬਹਾਦਰ ਦੀ ਕੀਤੀ ਗਈ 'ਬੇਇੱਜ਼ਤੀ' ਦੀ ਸਰਬ-ਪੱਖੀ ਨਿਖੇਧੀ ਕਰਨੀ ਬਣਦੀ ਹੈ, ਜੋ ਇਹ ਦਰਸਾਉਂਦਾ ਹੈ ਕਿ ਮੰਤਰੀ ਦੇ ਵਿਵਹਾਰ ਵਿੱਚ ਬੁਨਿਆਦੀ ਸ਼ਿਸ਼ਟਾਚਾਰ ਦੀ ਘਾਟ ਸੀ।

ਹੋਰ ਪੜ੍ਹੋ ...
 • Share this:

  ਆਪ ਵਰਕਰ ਜੋ ਆਮ ਤੌਰ 'ਤੇ ਹਰ ਵਿਧਾਇਕ/ਮੰਤਰੀ ਦੇ ਦੌਰਿਆਂ ਸਮੇਂ ਨਾਲ ਦਿਸਦੇ ਹਨ, ਇਸ ਮੰਦਭਾਗੀ ਘਟਨਾ ਦਾ ਵੀਡੀਓ ਬਣਾ ਰਹੇ ਸਨ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜੇਕਰ ਆਮ ਆਦਮੀ ਪਾਰਟੀ ਦੀਆਂ ਸਫ਼ਾਂ ਵਿੱਚ ਚੱਲ ਰਹੇ ਇਸ ਅਣਚਾਹੇ ਵਰਤਾਰੇ 'ਤੇ ਰੋਕ ਨਾ ਲਾਈ ਗਈ ਤਾਂ ਜ਼ਮੀਨੀ ਪੱਧਰ 'ਤੇ ਹਾਲਾਤ ਸੁਧਰਨ ਦੀ ਬਜਾਏ ਇਹ ਲੋਕਾਂ ਲਈ ਹੋਰ ਮੁਸੀਬਤਾਂ ਪੈਦਾ ਕਰਨ ਦੇ ਨਾਲ-ਨਾਲ ਹਾਲਾਤਾਂ ਨੂੰ ਹੋਰ ਵੀ ਬਦਤਰ ਬਣਾ ਦੇਣਗੇ, ਜਿਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਵਧੀਆ ਸ਼ਾਸ਼ਨ ਲੈ ਕੇ ਆਉਣ ਦੇ ਵਾਅਦੇ 'ਤੇ ਵੋਟ ਦਿੱਤੀ ਸੀ।

  ਉਨ੍ਹਾਂ ਕਿਹਾ ਕਿ ਡਾ. ਰਾਜ ਬਹਾਦੁਰ ਇੱਕ ਵਿਸ਼ਵ-ਪ੍ਰਸਿੱਧ ਆਰਥੋਪੀਡਿਕ ਸਰਜਨ ਹਨ, ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਅਤੇ ਪੀਜੀਆਈ, ਚੰਡੀਗੜ੍ਹ ਵਿੱਚ 19 ਸਾਲਾਂ ਵਿੱਚ ਹਜ਼ਾਰਾਂ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ ਕਰਨ ਦਾ ਵਿਸ਼ਾਲ ਤਜਰਬਾ ਹੈ। ਜ਼ਿਕਰਯੋਗ ਹੈ ਕਿ, ਉਨ੍ਹਾਂ ਨੇ ਪੇਂਡੂ ਅਤੇ ਸਰਹੱਦੀ ਖੇਤਰਾਂ ਵਿੱਚ 300 ਤੋਂ ਵੱਧ ਸਰਜਰੀਆਂ ਕੀਤੀਆਂ ਹਨ। ਉਹ ਪਿਛਲੇ ਸਮੇਂ ਵਿੱਚ 15 ਤੋਂ ਵੱਧ ਵੱਕਾਰੀ ਸੰਸਥਾਵਾਂ ਦੀ ਅਗਵਾਈ ਕਰ ਚੁੱਕੇ ਹਨ ਅਤੇ ਦਸੰਬਰ, 2014 ਤੋਂ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ।

  ਉਨ੍ਹਾਂ ਕਿਹਾ ਕਿ ਮੰਤਰੀ ਲਈ ਸਹੀ ਰਸਤਾ ਇਹ ਸੀ ਕਿ ਉਹ ਹਸਪਤਾਲ ਦੀ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ, ਫਿਰ ਡਾ: ਰਾਜ ਬਹਾਦਰ ਨਾਲ ਇੱਕਲਿਆਂ ਮੀਟਿੰਗ ਕਰਦੇ l ਲੇਕਿਨ ਬਿਨਾਂ ਕਾਰਨ ਜਾਣਿਆਂ ਹੀ ਮੰਤਰੀ ਨੇ ਲੋਕਾਂ ਵਿੱਚ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਤੀਜੇ ਵੱਜੋਂ , ਉਸ ਨੇ ਆਮ ਆਦਮੀ ਨੂੰ ਮਾਹਰ ਇਲਾਜ ਅਤੇ ਇੱਕ ਸੰਸਾਰ ਪ੍ਰਸਿੱਧ ਡਾਕਟਰ ਦੇ ਅਮੀਰ ਤਜ਼ਰਬੇ ਤੋਂ ਵਾਂਝੇ ਕਰ ਦਿੱਤਾ ਹੈ ਜੋ ਮਿਸਾਲੀ ਸਮਰਪਣ ਨਾਲ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ।

  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਮੰਤਰੀ ਦੇ ਇਸ ਘਟੀਆ ਵਤੀਰੇ ਦਾ ਜਨਤਕ ਤੌਰ 'ਤੇ ਗੰਭੀਰ ਨੋਟਿਸ ਲੈਣ ਅਤੇ ਉਸ ਨੂੰ ਬਾਹਰ ਦਾ ਰਸਤਾ ਦਿਖਾਉਣ ਦੇ ਹੁਕਮ ਦੇਣ। ਇਸ ਤੋਂ ਇਲਾਵਾ, ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਦਿਲੋਂ ਸੋਚਣਾ ਚਾਹੀਦਾ ਹੈ ਅਤੇ 'ਆਪ' ਵਰਕਰਾਂ, ਵਿਧਾਇਕਾਂ ਅਤੇ ਮੰਤਰੀਆਂ ਲਈ ਇੱਕ ਸਿਖਲਾਈ ਪ੍ਰੋਗਰਾਮ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਵਿੱਚ ਸਹੀ ਵਿਵਹਾਰ ਕਰਨਾ ਸਿੱਖ ਸਕਣ ਅਤੇ ਸਰਕਾਰ ਦੇ ਮੌਜੂਦਾ ਕੰਮਕਾਜ ਨੂੰ ਵਿਗਾੜਨ ਤੋਂ ਬਚਣ।

  Published by:Gurwinder Singh
  First published:

  Tags: Punjab government