
ਅੰਮ੍ਰਿਤਸਰ: 9 ਸਾਲਾ ਬੱਚੇ ਨੂੰ ਨੋਚ-ਨੋਚ ਖਾ ਰਹੇ ਸਨ ਕੁੱਤੇ, ਚੀਕਾਂ ਸੁਣ ਮਾਂ ਨੇ ਬਚਾਇਆ (ਸੰਕੇਤਕ ਫੋਟੋ)
ਅੰਮ੍ਰਿਤਸਰ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇਥੇ ਆਵਾਰਾ ਕੁੱਤੇ 9 ਸਾਲਾ ਬੱਚੇ ਨੂੰ 15 ਮਿੰਟ ਤੱਕ ਨੋਚ-ਨੋਚ ਖਾਂਦੇ ਰਹੇ। ਬੱਚੇ ਦੀਆਂ ਚੀਕਾਂ ਸੁਣ ਮਾਂ ਨੇ ਉਸ ਨੂੰ ਬਚਾਇਆ। ਇਹ ਘਟਨਾ ਮਜੀਠਾ ਹਲਕੇ ਦੇ ਪਿੰਡ ਭੰਗੋਈ ਵਿਖੇ ਵਾਪਰੀ।
ਨੌਂ ਸਾਲਾ ਅਰਸ਼ ਰਾਤ ਨੂੰ ਖੇਤਾਂ ਵਿੱਚੋਂ ਲੰਘ ਰਿਹਾ ਸੀ। ਪਿੰਡ ਦੇ ਬਾਹਰ ਖੇਤਾਂ ਵਿੱਚ ਬੈਠੇ 5-6 ਕੁੱਤਿਆਂ ਨੇ ਅਰਸ਼ ਨੂੰ ਘੇਰ ਲਿਆ। ਉਸ ਨੂੰ 250 ਮੀਟਰ ਦੂਰ ਖੇਤਾਂ ਵਿੱਚ ਘਸੀਟ ਲੈ ਗਏ। 15 ਮਿੰਟ ਤੱਕ ਉਸ ਨੂੰ ਕੁੱਤਿਆਂ ਨੇ ਨੋਚ ਨੋਚ ਖਾਧਾ। ਜਦੋਂ ਉਸ ਦੀਆਂ ਚੀਕਾਂ ਮਾਂ ਦੇ ਕੰਨਾਂ ਵਿਚ ਪਈਆਂ ਤਾਂ ਉਸ ਨੇ ਦੌੜ ਕੇ ਅਰਸ਼ ਨੂੰ ਬਚਾਇਆ।
ਜ਼ਖਮੀ ਅਰਸ਼ ਦੀ ਹਾਲਤ ਫਿਲਹਾਲ ਗੰਭੀਰ ਹੈ। ਅਰਸ਼ ਦੀ ਮਾਂ ਕੰਵਲਜੀਤ ਨੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਦੀ ਦੁਕਾਨ ’ਤੇ ਗਿਆ ਸੀ। ਖੇਤਾਂ ਦੇ ਵਿਚੋਂ ਲੰਘਦੇ ਸਮੇਂ ਰਸਤੇ ਵਿੱਚ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ।
ਜਦੋਂ ਅਰਸ਼ ਨੂੰ ਕੁੱਤਿਆਂ ਦੇ ਚੁੰਗਲ 'ਚੋਂ ਛੁਡਾਇਆ ਗਿਆ ਤਾਂ ਉਸ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਬਚਿਆ। ਕੁੱਤਿਆਂ ਨੇ ਕੱਪੜੇ ਦੇ ਟੁਕੜੇ-ਟੁਕੜੇ ਕਰਕੇ ਖੇਤਾਂ ਵਿੱਚ ਖਿਲਾਰ ਦਿੱਤੇ ਸਨ। ਅਰਸ਼ ਦੇ ਸਰੀਰ ਦਾ ਇੱਕ ਵੀ ਹਿੱਸਾ ਅਜਿਹਾ ਨਹੀਂ ਬਚਿਆ, ਜਿੱਥੇ ਕੁੱਤਿਆਂ ਨੇ ਵੱਢਿਆ ਨਾ ਹੋਵੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।