ਪੰਜਾਬ ਤੇ ਹਰਿਆਣਾ ਵਿਚ ਮੀਂਹ ਨਾਲ ਡਿੱਗਿਆ ਪਾਰਾ, ਧੁਆਂਖੀ ਧੁੰਦ ਤੋਂ ਮਿਲੀ ਰਾਹਤ

 • Share this:
  ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਪਿਆ, ਜਿਸ ਕਾਰਨ ਜਿਥੇ ਪਾਰਾ ਡਿੱਗਿਆ, ਉਥੇ ਠੰਢ ਵੀ ਵਧ ਗਈ ਹੈ। ਮੀਂਹ ਕਾਰਨ ਆਸਮਾਨ ਵਿੱਚ ਛਾਈ ਧੁੰਦ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿਚ 5.8 ਮਿਲੀਮੀਟਰ ਜਦੋਂ ਕਿ ਲੁਧਿਆਣਾ ਅਤੇ ਪਟਿਆਲਾ ਵਿੱਚ 3 ਮਿਲੀਮੀਟਰ ਮੀਂਹ ਪਿਆ।  ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਦੋਵਾਂ ਸੂਬਿਆਂ ਵਿਚ ਹਲਕਾ ਤੇ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

  ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ 15 ਮਿਲੀਮੀਟਰ ਮੀਂਹ ਪਿਆ। ਮੀਂਹ ਕਾਰਨ ਅੰਬਾਲਾ ਦਾ ਤਾਪਮਾਨ ਡਿੱਗ ਕੇ ਵੱਧ ਤੋਂ ਵਧ 18.4 ਰਹਿ ਗਿਆ। ਪਟਿਆਲਾ ਵਿੱਚ ਵੱਧ ਤੋਂ ਵਧ ਤਾਪਮਾਨ 19.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 6 ਡਿਗਰੀ ਘੱਟ ਹੈ। ਹਿਸਾਰ, ਚੰਡੀਗੜ੍ਹ ਅਤੇ ਲੁਧਿਆਣਾ ਵਿੱਚ ਵੱਧ ਤੋਂ ਵਧ ਤਾਪਮਾਨ ਕ੍ਰਮਵਾਰ 24.4, 23.1 ਅਤੇ 22.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
  First published:
  Advertisement
  Advertisement