Home /News /punjab /

Chandigarh ‘ਚ ਔਰਤਾਂ ਲਈ ਹੈਲਮੈਟ ਪਾਉਣਾ ਹੋਇਆ ਲਾਜ਼ਮੀ, ਘਰ ਆਵੇਗਾ ਆਨਲਾਈਨ ਚਲਾਨ

Chandigarh ‘ਚ ਔਰਤਾਂ ਲਈ ਹੈਲਮੈਟ ਪਾਉਣਾ ਹੋਇਆ ਲਾਜ਼ਮੀ, ਘਰ ਆਵੇਗਾ ਆਨਲਾਈਨ ਚਲਾਨ

Chandigarh ‘ਚ ਔਰਤਾਂ ਲਈ ਹੈਲਮੈਟ ਪਾਉਣਾ ਹੋਇਆ ਲਾਜ਼ਮੀ, ਘਰ ਆਵੇਗਾ ਆਨਲਾਈਨ ਚਲਾਨ (ਸੰਕੇਤਿਕ ਫੋਟੋ)

Chandigarh ‘ਚ ਔਰਤਾਂ ਲਈ ਹੈਲਮੈਟ ਪਾਉਣਾ ਹੋਇਆ ਲਾਜ਼ਮੀ, ਘਰ ਆਵੇਗਾ ਆਨਲਾਈਨ ਚਲਾਨ (ਸੰਕੇਤਿਕ ਫੋਟੋ)

ਚੰਡੀਗੜ੍ਹ ਵਿੱਚ ਔਰਤਾਂ ਔਰਤਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਹੋ ਗਿਆ ਹੈ। ਇਲਹਾਲ ਵੇਲੇ ਸਿੱਖ ਔਰਤਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਹੈ ਕਿਉਂਕਿ ਮਾਮਲਾ ਅਦਾਲਤ ਵਿੱਚ ਹੈ। ਚੰਡੀਗੜ੍ਹ ਦੇ ਐਸਐਸਪੀ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਕੋਰੋਨਾ ਕਾਲ ਦੌਰਾਨ ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਸਫਰ ਕਰਨ ਵਾਲੀਆਂ ਔਰਤਾਂ ਦੇ ਚਲਾਨ ਨਹੀਂ ਕਰ ਰਹੀ ਸੀ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ- ਚੰਡੀਗੜ੍ਹ ਵਿੱਚ ਔਰਤਾਂ ਔਰਤਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਹੋ ਗਿਆ ਹੈ। ਇਲਹਾਲ ਵੇਲੇ ਸਿੱਖ ਔਰਤਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਹੈ ਕਿਉਂਕਿ ਮਾਮਲਾ ਅਦਾਲਤ ਵਿੱਚ ਹੈ। ਚੰਡੀਗੜ੍ਹ ਦੇ ਐਸਐਸਪੀ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਕੋਰੋਨਾ ਕਾਲ ਦੌਰਾਨ ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਸਫਰ ਕਰਨ ਵਾਲੀਆਂ ਔਰਤਾਂ ਦੇ ਚਲਾਨ ਨਹੀਂ ਕਰ ਰਹੀ ਸੀ। ਹੁਣ ਫਿਰ ਸਾਡੀਆਂ 15 ਦੇ ਕਰੀਬ ਟੀਮਾਂ ਹੈਂਡੀਕੈਮ ਵੀਡੀਓ ਬਣਾਉਂਦੀਆਂ ਹਨ ਤੇ ਡਾਕ ਰਾਹੀਂ ਚਲਾਨ ਲੋਕਾਂ ਦੇ ਘਰ ਤੱਕ ਪਹੁਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਔਰਤਾਂ ਪੁਰਸ਼ਾਂ ਨਾਲ ਦੋ-ਪਹੀਆਂ ਵਾਹਨਾਂ ਉਤੇ ਯਾਤਰਾ ਕਰਨਗੀਆਂ, ਉਹਨਾਂ ਲਈ ਹੈਲਮੈਟ ਲਗਾਉਣਾ ਲਾਜ਼ਮੀ ਹੈ।

    ਚੰਡੀਗੜ੍ਹ ਦੀ ਐਸਐਸਪੀ (ਟ੍ਰੈਫਿਕ) ਮਨੀਸ਼ਾ ਚੌਧਰੀ ਨੇ ਔਰਤਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ 'ਤੇ ਵਾਹਨ ਚਲਾਉਂਦੇ ਸਮੇਂ ਹੈਲਮਟ ਪਹਿਨਣ ਅਤੇ ਪਿੱਛੇ ਬੈਠਣ ਦੀ ਅਪੀਲ ਕੀਤੀ ਹੈ। ਇਹ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਹੈ। ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਚਲਾਨਾਂ ਤੋਂ ਸਿਰਫ਼ ਸਿੱਖ ਔਰਤਾਂ ਨੂੰ ਹੀ ਛੋਟ ਹੈ। ਇਹ ਮਾਮਲਾ ਫਿਲਹਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਸਤੰਬਰ ਵਿੱਚ ਹੋਣੀ ਹੈ। ਸਿੱਖ ਔਰਤਾਂ ਭਾਵੇਂ ਪੱਗ ਬੰਨ੍ਹਣ ਜਾਂ ਨਾ ਪਹਿਨਣ, ਚਲਾਨ ਕੱਟਣ ਤੋਂ ਛੋਟ ਹੈ ਜਦਕਿ ਹੋਰ ਔਰਤਾਂ ਨੂੰ ਅਜਿਹੀ ਕੋਈ ਛੋਟ ਨਹੀਂ ਹੈ।

    ਐਸਐਸਪੀ ਮਨੀਸ਼ਾ ਚੌਧਰੀ  ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਵਾਲੀਆਂ ਔਰਤਾਂ ਦੇ ਚਲਾਨ ਕੀਤੇ ਗਏ ਸਨ। ਇਹ ਕਦਮ ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।
    Published by:Ashish Sharma
    First published:

    Tags: Challan, Chandigarh, Helmet, Traffic Police, Women Safety

    ਅਗਲੀ ਖਬਰ