Home /News /punjab /

"ਖੇਡਾਂ ਵਤਨ ਪੰਜਾਬ ਦੀਆਂ" ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫ਼ੁੱਲਿਤ ਕਰਨ ਲਈ ਹੋ ਰਹੀਆਂ ਨੇ ਸਹਾਈ : ਵਿਧਾਇਕ ਰੁਪਿੰਦਰ ਸਿੰਘ ਹੈਪੀ

 ਪੁਲਿਸ ਲਾਈਨ ਮਹਾਂਦੀਆਂ ਵਿਖੇ ਹੋਏ ਐਥਲੈਟਿਕਸ ਦੇ ਦਿਲਚਸ਼ਪ ਮੁਕਾਬਲੇ

 • Share this:

  ਬਸੀ ਪਠਾਣਾਂ/ ਖਮਾਣੋ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪਹਿਲਕਦਮੀ ਕਰਦਿਆਂ ਖੇਡ ਮਹਾਂਕੁੰਭ "ਖੇਡਾਂ ਵਤਨ ਪੰਜਾਬ ਦੀਆਂ" ਰਾਹੀਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫ਼ੁੱਲਿਤ ਕਰਨ ਲਈ ਵੱਡਾ ਹੰਭਲਾ ਮਾਰਿਆ ਗਿਆ ਹੈ ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਈ ਦਹਾਕਿਆਂ ਤੋਂ ਅਣਗੌਲਿਆ ਕੀਤਾ ਗਿਆ ਸੀ। ਇਹ ਪ੍ਰਗਟਾਵਾ ਹਲਕਾ ਬਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪੁਲਿਸ ਲਾਈਨ ਮਹਾਂਦੀਆਂ ਵਿੱਚ ਕਰਵਾਏ ਬਲਾਕ ਬਸੀ ਪਠਾਣਾ ਦੇ ਐਥਲੈਟਿਕਸ ਮੁਕਾਬਲਿਆ ਦੀ ਸ਼ੁਰੂਆਤ ਕਰਵਾਉਦਿਆਂ ਕੀਤਾ।

  ਇਸ ਮੌਕੇ ਖਿਡਾਰੀਆਂ ਵਿੱਚ ਉਦੋਂ ਹੋਰ ਜੋਸ਼ ਭਰ ਗਿਆ ਜਦੋਂ ਵਿਧਾਇਕ  ਰੁਪਿੰਦਰ ਹੈਪੀ ਨੇ ਖੁਦ ਸ਼ਾਟ ਪੁੱਟ ਵਿੱਚ ਹਿੱਸਾ ਲੈ ਕੇ, ਇਕ ਚੰਗਾ ਸਕੋਰ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਦੀ ਨੌਜਵਾਨੀ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਖੇਡ ਮੁਕਾਬਾਲੇ ਛੋਟੋ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤੀਭਾ ਸਾਬਤ ਕਰਨ ਲਈ ਇੱਕ ਚੰਗਾ ਪਲੇਟਫਾਰਮ ਹੈ। ਜਿਹੜੇ ਨੌਜਾਵਾਨਾਂ ਵਿੱਚ ਚੰਗਾ ਟੈਲੈਂਟ ਸੀ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਰਹਿ ਜਾਂਦੇ ਸਨ। ਪਰ ਪੰਜਾਬ ਸਰਕਾਰ ਦਾ ਇਹ ਉਪਰਾਲਾ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ।

  ਹੈਪੀ ਨੇ ਕਿਹਾ ਕਿ ਦੋ ਮਹੀਨਿਆਂ ਮਗਰੋਂ ਜਦੋਂ ਇਹ ਖੇਡ ਮਹਾਂਕੁੰਭ ਸਮਾਪਤ ਹੋਵੇਗਾ ਤਾਂ ਉਦੋਂ ਖਿਡਾਰੀਆਂ ਅੰਦਰ ਯਕੀਨੀ ਤੌਰ ’ਤੇ ਇੱਕ ਨਵਾਂ ਜੋਸ਼ ਤੇ ਜਜ਼ਬਾ ਦੇਖਣ ਨੂੰ ਮਿਲੇਗਾ ਜਿਸ ਨਾਲ ਆਉਣ ਵਾਲੇ ਸਮੇਂ ਅੰਦਰ ਸੂਬੇ ਦੇ ਵੱਡੀ ਗਿਣਤੀ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵਿਲੱਖਣ ਪ੍ਰਾਪਤੀਆਂ ਦਰਜ ਕਰਨਗੇ। ਇਸ ਮੌਕੇ ਐਸ ਡੀ ਐਮ ਬਸੀ ਪਠਾਣਾਂ ਅਸ਼ੋਕ ਕੁਮਾਰ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਤੇ ਹੋਰ ਪੰਤਵੰਤੇ ਵੀ ਹਾਜ਼ਰ ਸਨ।

  Published by:Ashish Sharma
  First published:

  Tags: AAP Punjab, Fatehgarh Sahib, Punjab government, Sports