Home /News /punjab /

ਫਤਿਹਵੀਰ ਮਾਮਲੇ ਤੋਂ ਬਾਅਦ ਜਾਗੀ ਸਰਕਾਰ, ਖੁੱਲ੍ਹੇ ਬੋਰਵੈੱਲ ਦੀ ਸ਼ਿਕਾਇਤ ਲਈ ਹੈਲਪਲਾਇਨ ਨੰਬਰ ਜਾਰੀ

ਫਤਿਹਵੀਰ ਮਾਮਲੇ ਤੋਂ ਬਾਅਦ ਜਾਗੀ ਸਰਕਾਰ, ਖੁੱਲ੍ਹੇ ਬੋਰਵੈੱਲ ਦੀ ਸ਼ਿਕਾਇਤ ਲਈ ਹੈਲਪਲਾਇਨ ਨੰਬਰ ਜਾਰੀ

  • Share this:

    ਫਤਿਹਵੀਰ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਜਾਗੀ ਹੈ। ਖੁਲ੍ਹੇ ਬੋਰਵੈੱਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਰਟ ਮੰਗੀ ਹੈ। ਇਸ ਮਾਮਲੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਮੰਗੀ ਹੈ। ਖੁੱਲ੍ਹੇ ਬੋਰਵੈੱਲ ਦੀ ਸ਼ਿਕਾਇਤ ਲਈ ਹੈਲਪਲਾਇਨ ਨੰਬਰ ਜਾਰੀ ਕੀਤੇ ਹਨ। ਇਸ ਸਬੰਧੀ ਕੋਈ ਵੀ ਵਿਅਕਤੀ ਲੈਂਡਲਾਈਨ ਨੰਬਰ 0172- 2740397 'ਤੇ ਜਾਣਕਾਰੀ ਦੇ ਸਕਦਾ ਹੈ।


    ਜਿਕਰਯੋਗ ਹੈ ਕਿ 96 ਘੰਟਿਆਂ ਤੋਂ ਬੋਰਵੈੱਲ 'ਚ  ਫਤਿਹਵੀਰ ਨੂੰ ਬਾਹਰ ਕੱਢਣ ਵਿੱਚ ਹਾਲੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਹੈ। ਹੁਣ ਜਦੋਂ ਕੋਈ ਸਫਲਤਾ ਨਹੀਂ ਮਿਲੀ ਤਾਂ ਆਰਮੀ ਨੂੰ ਬੁਲਾਇਆ ਗਿਆ ਹੈ।


    ਦੋ ਸਾਲ ਦਾ ਮਾਸੂਮ ਫਤਿਹਵੀਰ 6 ਜੂਨ ਨੂੰ ਬੋਰਵੈੱਲ 'ਚ ਡਿੱਗਿਆ ਸੀ।  ਇਸ ਤੋਂ ਪਹਿਲਾਂ ਦੇਰੀ ਨੂੰ ਲੈ ਕੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਸੀ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਖੁਦ ਬਚਾਅ ਕਾਰਜਾਂ ਦਾ ਜਾਇਜ਼ਾ ਲੈ ਰਹੀ ਹੈ।

    First published:

    Tags: Borewell, FatehVeer Rescue Operation