ਹੇਮਾ ਮਾਲਿਨੀ ਨੂੰ ਫ਼ਿਲਮ ਇੰਡਸਟਰੀ ਬਾਰੇ ਪਤਾ ਹੈ ਪਰ ਖੇਤੀ ਬਾਰੇ ਕੁੱਝ ਨਹੀਂ ਜਾਣਦੀ- ਕੈਬਨਿਟ ਮੰਤਰੀ ਸਾਧੂ ਸਿੰਘ

ਨਾਭਾ ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 5.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ।
ਧਰਮਸੋਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਬੀਬੀ ਤੈਨੂੰ ਸਿਰਫ਼ ਫ਼ਿਲਮਾਂ ਬਾਰੇ ਪਤਾ ਤੈਨੂੰ ਇਹ ਵੀ ਨਹੀਂ ਪਤਾ ਕਿ ਕਣਕ ਦੀ ਬੱਲੀ ਧਰਤੀ 'ਚ ਲੱਗਦੀ ਹੈ ਕਿ ਉੱਪਰ ਲੱਗਦੀ ਹੈ। ਕਿਹੜੇ ਵੇਲੇ ਝੋਨਾ ਲਗਾਇਆ ਜਾਂਦਾ ਅਤੇ ਕਿਹੜੇ ਵੇਲੇ ਕਟਿਆ ਜਾਂਦਾ।
- news18-Punjabi
- Last Updated: January 14, 2021, 5:34 PM IST
ਭੁਪਿੰਦਰ ਸਿੰਘ ਨਾਭਾ
ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੱਡੇ ਪ੍ਰਾਜੈਕਟ ਜਿਸ ਦੀ ਕੀਮਤ 5.50 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਸੁਖਬੀਰ ਬਾਦਲ ਤੇ ਸ਼ਬਦੀ ਹਮਲੇ ਕੀਤੇ। ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਅਤੇ ਨਰਿੰਦਰ ਮੋਦੀ ਦੋਵੇਂ ਰਲ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਜਿਸ ਤੇ ਪਲਟਵਾਰ ਕਰਦਿਆਂ ਧਰਮਸੋਤ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਇਨ੍ਹਾਂ ਦੀ ਸਰਕਾਰ ਨੇ ਹੀ ਕੈਬਨਿਟ ਵਿਚ ਬੈਠ ਕੇ ਇਹ ਮਤਾ ਪਾਸ ਕਰਵਾਇਆ ਸੀ।
ਬੀਤੇ ਦਿਨ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਇਸ ਕਾਨੂੰਨ ਦੇ ਵਿਚ ਹੈ ਕਿ, ਵਿਰੋਧੀ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ, ਜਿਸ 'ਤੇ ਧਰਮਸੋਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਬੀਬੀ ਤੈਨੂੰ ਸਿਰਫ਼ ਫ਼ਿਲਮਾਂ ਬਾਰੇ ਪਤਾ ਤੈਨੂੰ ਇਹ ਵੀ ਨਹੀਂ ਪਤਾ ਕਿ ਕਣਕ ਦੀ ਬੱਲੀ ਧਰਤੀ 'ਚ ਲੱਗਦੀ ਹੈ ਕਿ ਉੱਪਰ ਲੱਗਦੀ ਹੈ। ਕਿਹੜੇ ਵੇਲੇ ਝੋਨਾ ਲਗਾਇਆ ਜਾਂਦਾ ਅਤੇ ਕਿਹੜੇ ਵੇਲੇ ਕਟਿਆ ਜਾਂਦਾ। ਹੇਮਾ ਮਾਲਿਨੀ ਨੂੰ ਸਿਰਫ ਫ਼ਿਲਮ ਇੰਡਸਟਰੀ ਦਾ ਪਤਾ ਖੇਤੀ ਬਾਰੇ ਬਿਲਕੁਲ ਨਹੀਂ ਪਤਾ। ਸੁਪਰੀਮ ਕੋਰਟ ਦੇ ਚਾਰ ਮੈਂਬਰੀ ਕਮੇਟੀ ਤੇ ਧਰਮਸੋਤ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਹੜੀ ਇਹ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਇਨ੍ਹਾਂ ਦੇ ਚਾਰੋ ਮੈਂਬਰਾਂ ਨੇ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਸਮਰਥਨ ਦੇ ਚੁੱਕੇ ਹਨ। 26 ਜਨਵਰੀ ਨੂੰ ਟਰੈਕਟਰ ਰੈਲੀ ਤੇ ਧਰਮਸੋਤ ਨੇ ਕਿਹਾ ਕਿ ਸਾਡੇ ਹੀ ਬੰਦੇ 26 ਜਨਵਰੀ ਨੂੰ ਜਾ ਰਹੇ ਹਨ , ਪਰ ਅਸੀਂ ਕਾਂਗਰਸ ਦਾ ਝੰਡਾ ਟਰੈਕਟਰਾਂ 'ਤੇ ਨਹੀਂ ਲਾ ਰਹੇ।
ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੱਡੇ ਪ੍ਰਾਜੈਕਟ ਜਿਸ ਦੀ ਕੀਮਤ 5.50 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਸੁਖਬੀਰ ਬਾਦਲ ਤੇ ਸ਼ਬਦੀ ਹਮਲੇ ਕੀਤੇ। ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਅਤੇ ਨਰਿੰਦਰ ਮੋਦੀ ਦੋਵੇਂ ਰਲ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਜਿਸ ਤੇ ਪਲਟਵਾਰ ਕਰਦਿਆਂ ਧਰਮਸੋਤ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਇਨ੍ਹਾਂ ਦੀ ਸਰਕਾਰ ਨੇ ਹੀ ਕੈਬਨਿਟ ਵਿਚ ਬੈਠ ਕੇ ਇਹ ਮਤਾ ਪਾਸ ਕਰਵਾਇਆ ਸੀ।
ਬੀਤੇ ਦਿਨ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਇਸ ਕਾਨੂੰਨ ਦੇ ਵਿਚ ਹੈ ਕਿ, ਵਿਰੋਧੀ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ, ਜਿਸ 'ਤੇ ਧਰਮਸੋਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਬੀਬੀ ਤੈਨੂੰ ਸਿਰਫ਼ ਫ਼ਿਲਮਾਂ ਬਾਰੇ ਪਤਾ ਤੈਨੂੰ ਇਹ ਵੀ ਨਹੀਂ ਪਤਾ ਕਿ ਕਣਕ ਦੀ ਬੱਲੀ ਧਰਤੀ 'ਚ ਲੱਗਦੀ ਹੈ ਕਿ ਉੱਪਰ ਲੱਗਦੀ ਹੈ। ਕਿਹੜੇ ਵੇਲੇ ਝੋਨਾ ਲਗਾਇਆ ਜਾਂਦਾ ਅਤੇ ਕਿਹੜੇ ਵੇਲੇ ਕਟਿਆ ਜਾਂਦਾ। ਹੇਮਾ ਮਾਲਿਨੀ ਨੂੰ ਸਿਰਫ ਫ਼ਿਲਮ ਇੰਡਸਟਰੀ ਦਾ ਪਤਾ ਖੇਤੀ ਬਾਰੇ ਬਿਲਕੁਲ ਨਹੀਂ ਪਤਾ।