Pankaj Kapahi
ਸਾਲ 1981 ਨੂੰ ਪੰਜਾਬ ' ਚ ਲਾਲਾ ਜਗਤ ਨਰੈਣ ਕਤਲ ਕਾਂਡ ਦਾ ਮਾਸਟਰ ਮਾਈਂਡ ਕਹਿ ਕੇ ਜਦੋਂ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਗ੍ਰਿਫਤਾਰੀ ਹੋਈ ਤਾਂ ਇਸ ਨੇ ਇੱਕ ਅੱਤਵਾਦੀ ਸਾਜਿਸ਼ ਨੂੰ ਜਨਮ ਦਿੱਤਾ ਉਹ ਸਾਜਿਸ ਏਅਰ ਇੰਡੀਆ ਦੇ ਹਵਾਈ ਜਹਾਜ਼ ਨੂੰ ਹਾਈਜੈਕ ਕਰਨ ਦੀ ਸੀ। ਜਿਸ ਨੂੰ ਅੰਜਾਮ ਦਲ ਖਾਲਸਾ ਦੇ ਮੁਖੀ ਗਜਿੰਦਰ ਸਿੰਘ ਦੀ ਅਗਵਾਈ ਵਿੱਚ ਦਿੱਤਾ ਗਿਆ।
ਭਿੰਡਰਾਂਵਾਲਿਆਂ ਦੀ ਰਿਹਾਈ ਲਈ 29 ਸਤੰਬਰ 1981
ਗਜਿੰਦਰ ਸਿੰਘ ਦੀ ਅਗਵਾਈ ਹੇਠ, ਉਨ੍ਹਾਂ ਦੇ 4 ਸਾਥੀਆਂ ਵਲੋਂ ਭਾਰਤੀ ਏਅਰ ਲਾਈਨ, ਏਅਰ ਇੰਡੀਆ ਦੇ ਹਵਾਈ ਜਹਾਜ਼ ਨੂੰ ਛੋਟੀ ਕਿਰਪਾਨ ਦੀ ਨੋਕ ' ਤੇ ਹਾਈਜੈਕ ਕਰ ਲਿਆ ਸੀ। ਜੰਮੂ ਕਸ਼ਮੀਰ ਜਾ ਰਹੇ ਇਸ ਜਹਾਜ ਨੂੰ ਅਗਵਾਹ ਕਰਕੇ ਮੁਸਾਫਰਾਂ ਸਣੇ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਲਾਹੌਰ ਉਤਾਰਿਆ ਗਿਆ। ਹਾਈਜੈਕ ਕਰਨ ਵਾਲਿਆਂ ਵਿੱਚ ਗਜਿੰਦਰ ਸਿੰਘ ਤੋਂ ਇਲਾਵਾ ਸਤਨਾਮ ਸਿੰਘ ਤੇਜਿੰਦਰਪਾਲ ਸਿੰਘ, ਜਸਬੀਰ ਸਿੰਘ ਅਤੇ ਕਰਨ ਸਿੰਘ ਸ਼ਾਮਲ ਸਨ।
ਇੰਨਾਂ 5 ਹਾਈਜੈਕਰਜ਼ ਵਿੱਚੋਂ 2 ਅਗਵਾਕਾਰ ਸਤਨਾਮ ਸਿੰਘ ਅਤੇ ਤੇਜਿੰਦਰਪਾਲ ਸਿੰਘ 'ਤੇ ਦੇਸ ਖਿਲਾਫ਼ ਜੰਗ ਛੇੜਨ ਦਾ ਮੁਕੱਦਮਾ ਚਲਾਇਆ ਗਿਆ ਸੀ। ਪਾਕਿਸਤਾਨ ਵਿੱਚ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਤਜਿੰਦਰਪਾਲ ਸਿੰਘ 1998 ਵਿੱਚ ਕੈਨੇਡਾ ਚਲਾ ਗਿਆ ਜਦਕਿ 1999 ਵਿੱਚ ਸਤਨਾਮ ਸਿੰਘ ਅਮਰੀਕਾ ਚਲਾ ਗਿਆ ਸੀ। ਹਲਾਂਕਿ ਹਵਾਈ ਜਹਾਜ਼ ਹਾਈਜੈਕ ਕਰਨ ਕਾਰਨ ਦੋਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ.. ਜਦੋਂਕਿ ਬਾਕੀ ਤਿੰਨਾਂ ਅਗਵਾਕਾਰ ਗਜਿੰਦਰ ਸਿੰਘ, ਜਸਬੀਰ ਸਿੰਘ ਅਤੇ ਕਰਨ ਸਿੰਘ ਭਾਰਤ ਵਿੱਚ ਨਹੀਂ ਹਨ। ਅਗਵਾਕਾਰਾਂ ਨੇ ਜਰਨੈਲ ਸਿੰਘ ਭਿੰਡਰਾਵਾਲਾ ਦੀ ਰਿਹਾਈ ਲਈ ਹਵਾਈ ਜਹਾਜ਼ ਅਗਵਾ ਕੀਤਾ ਸੀ, ਜਿਨ੍ਹਾਂ ਨੂੰ ਇੱਕ ਕਤਲ ਕੇਸ ਵਿੱਚ 20 ਸਤੰਬਰ 1981 ਨੂੰ ਗ੍ਰਿਫ਼ਤਾਰ ਕੀਤਾ ਸੀ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਗਜਿੰਦਰ ਸਿੰਘ ਕੌਣ ਹੈ...
ਗਜਿੰਦਰ ਸਿੰਘ ਦਲ ਖਾਲਸਾ ਦਾ ਮੁਖੀ ਸੀ। ਜਿਸ ਨੇ ਜਰਨੈਲ ਸਿੰਘ ਭਿੰਡਲਾਵਾਲੇ ਦੀ ਰਿਹਾਈ ਲਈ ਆਪਣੇ 4 ਸਾਥੀਆਂ ਸਮੇਤ ਏਅਰ ਇੰਡੀਆ ਦਾ ਜਹਾਜ ਹਾਈਜੈਕ ਕੀਤਾ। ਇਹ ਫਲਾਈਟ ਹਾਈਜੇਕ ਕਰਨ ਵਾਲੇ ਸਾਰੇ ਹਾਈ ਜੈਕਰ ਖਿਲਾਫ ਪਾਕਿਸਤਾਨ ਚ ਕੇਸ ਚੱਲਿਆ। 1994 ਤੱਕ ਲਹੌਰ ਦੀ ਜੇਲ ਸਜ਼ਾ ਕੱਟੀ। 2 ਹਾਈਜੈਕਰ 1998 ਵਿੱਚ ਪਾਕਿਸਤਾਨ ਤੋਂ ਭਾਰਤ ਪਰਤ ਆਏ। ਚੰਡੀਗੜ੍ਹ ਦਾ ਨਿਵਾਸੀ ਗਜਿੰਦਰ ਸਿੰਘ ਅਜੇ ਵੀ ਪਾਕਿਸਤਾਨ ਵਿੱਚ ਰਹਿ ਹੈ।
ਇਸ ਦੌਰਾਨ ਗਜਿੰਦਰ ਸਿੰਘ ਨੇ ਇੱਕ ਵਾਰ ਜਰਮਨੀ ਜਾ ਕੇ ਵਸਣ ਦੀ ਕੋਸਿਸ਼ ਕੀਤੀ ਪਰ ਭਾਰਤ ਸਰਕਾਰ ਦੇ ਦਬਾਅ ਤੋਂ ਬਾਅਦ ਜਰਮਨ ਸਰਕਾਰ ਨੇ ਗਜਿੰਦਰ ਸਿੰਘ ਨੂੰ ਪਾਕਿਸਤਾਨ ਡਿਪੋਰਟ ਕਰ ਦਿੱਤਾ। ਸਾਲ 2002 ਵਿੱਚ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਵੱਲੋਂ ਪਾਕਿਸਤਾਨ ਨੂੰ 20 ਮੋਸਟ ਵਾਂਟਡ ਅੱਤਵਾਦੀਆਂ ਦੀ ਲਿਸਟ ਸੌਂਪੀ ਗਈ ਸੀ। ਇਸ ਵਿੱਚ ਗਜਿੰਦਰ ਸਿੰਘ ਦਾ ਨਾਮ ਸ਼ਾਮਲ ਸੀ। ਗਜਿੰਦਰ ਸਿੰਘ ਨੂੰ ਪਾਕਿਸਤਾਨ ਵਿੱਚ ਰਹਿੰਦਿਆ 35 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ। ਗਜਿੰਦਰ ਸਿੰਘ ਤੋਂ ਇਲਾਵਾ ਵਧਾਵਾ ਸਿੰਘ ਬੱਬਰ, ਮਹਿਲ ਸਿੰਘ ਬੱਬਰ, ਰਣਜੀਤ ਸਿੰਘ ਨੀਟਾ ਅਤੇ ਪਰਮਜੀਤ ਸਿੰਘ ਪਜਵੜ ਵੀ ਪਾਕਿਸਤਾਨ ਵਿੱਚ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।