ਅੱਤਵਾਦੀ ਹਮਲੇ ਦੇ ਖ਼ਦਸ਼ੇ ਪਿੱਛੋਂ ਪਠਾਨਕੋਟ ਵਿਚ ਅਲਰਟ ਜਾਰੀ

News18 Punjab
Updated: August 17, 2019, 1:34 PM IST
share image
ਅੱਤਵਾਦੀ ਹਮਲੇ ਦੇ ਖ਼ਦਸ਼ੇ ਪਿੱਛੋਂ ਪਠਾਨਕੋਟ ਵਿਚ ਅਲਰਟ ਜਾਰੀ

  • Share this:
  • Facebook share img
  • Twitter share img
  • Linkedin share img
ਸੁਰੱਖਿਆ ਏਜੰਸੀਆਂ ਵੱਲੋਂ ਮਿਲ ਰਹੀ ਸੂਹ ਤੋਂ ਬਾਅਦ ਪਠਾਨਕੋਟ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। ਪੁਲਿਸ ਵੱਲੋਂ ਪਠਾਨਕੋਟ 'ਚ ਵੱਖ-ਵੱਖ ਜਗ੍ਹਾ 'ਤੇ 40 ਦੇ ਕਰੀਬ ਨਾਕੇ ਲਗਾਏ ਗਏ ਹਨ ਤੇ ਹਰ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਸ ਦੇ ਨਾਲ-ਨਾਲ ਇੰਟਰ ਸਟੇਟ ਨਾਕਿਆਂ 'ਚ ਵੀ ਸੁਰੱਖਿਆ ਵਧਾ ਦਿੱਤੀ ਗਈ ਤਾਂ ਕਿ ਕੋਈ ਵੀ ਸ਼ਰਾਰਤੀ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਪਠਾਨਕੋਟ ਦੇ ਨਾਲ ਜੰਮੂ ਤੇ ਪਾਕਿਸਤਾਨ ਦੀ ਸੀਮਾ ਲੱਗਦੀ ਹੈ, ਇਸ ਲਈ ਪਠਾਨਕੋਟ ਦੀ ਸੁਰੱਖਿਆ ਬੇਹੱਦ ਅਹਿਮ ਹੈ।

ਦੱਸ ਦਈਏ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਤੋਂ ਬਾਅਦ ਗੁਆਂਢੀ ਮੁਲਕ ਵੱਲੋਂ ਭਾਰਤ ਵਿਚ ਅਤਿਵਾਦੀ ਹਮਲੇ ਕਰਵਾਉਣ ਦੀਆਂ ਸੂਹਾਂ ਮਿਲ ਰਹੀਆਂ ਹਨ। ਸੂਹੀਆ ਏਜੰਸੀਆਂ ਹੱਥ ਜਾਣਕਾਰੀ ਲੱਗੀ ਹੈ ਕਿ ਅਤਿਵਾਦੀ ਸਰਹੱਦੀ ਜਿੱਲ੍ਹਿਆਂ ਵਿਚ ਫਦਾਇਨ ਹਮਲੇ ਕਰਨ ਦੀ ਫਰਾਕ ਵਿਚ ਹੈ, ਜਿਸ ਤੋਂ ਬਾਅਦ ਪਠਾਨਕੋਟ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
First published: August 17, 2019
ਹੋਰ ਪੜ੍ਹੋ
ਅਗਲੀ ਖ਼ਬਰ