ਹਾਈਕੋਰਟ ਦੇ ਹੁਕਮਾਂ 'ਤੇ ਕਾਰਵਾਈ ਸ਼ੁਰੂ, ਪੁਲਿਸ ਵਾਹਨਾਂ ਤੋਂ ਉਤਾਰਨ ਲੱਗੀ ਇਹ ਸਟਿੱਕਰ

News18 Punjabi | News18 Punjab
Updated: January 29, 2020, 3:51 PM IST
share image
ਹਾਈਕੋਰਟ ਦੇ ਹੁਕਮਾਂ 'ਤੇ ਕਾਰਵਾਈ ਸ਼ੁਰੂ, ਪੁਲਿਸ ਵਾਹਨਾਂ ਤੋਂ ਉਤਾਰਨ ਲੱਗੀ ਇਹ ਸਟਿੱਕਰ
ਹਾਈਕੋਰਟ ਦੇ ਹੁਕਮਾਂ 'ਤੇ ਕਾਰਵਾਈ ਸ਼ੁਰੂ, ਪੁਲਿਸ ਵਾਹਨਾਂ ਤੋਂ ਉਤਾਰਨ ਲੱਗੀ ਇਹ ਸਟਿੱਕਰ

  • Share this:
  • Facebook share img
  • Twitter share img
  • Linkedin share img
ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਰਗਰਮ ਹੋ ਗਈ ਹੈ। ਪੁਲਿਸ ਦੇ ਉੱਚ ਅਧਿਕਾਰੀ ਵਾਹਨਾਂ ‘ਤੇ ਸਟਿੱਕਰ ਹਟਾ ਰਹੇ ਹਨ। ਇਸ ਮੌਕੇ ਅਲਾ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦੇ ਆਦੇਸ਼ ਦੀ ਪਾਲਣਾ ਕਰ ਰਹੇ ਹਨ। ਉਹ ਵਾਹਨਾਂ ਤੋਂ ਸਟਿੱਕਰ ਹਟਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਜੇ ਕੋਈ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸਦਾ ਚਲਾਨ ਵੀ ਕੀਤਾ ਜਾਵੇਗਾ।ਪੰਜਾਬ ਹਰਿਆਣਾ ਹਾਈਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਉਂਦੇ ਹੋਏ ਸਰਕਾਰੀ ਤੇ ਨਿੱਜੀ ਗੱਡੀਆਂ ਤੇ ਆਰਮੀ, ਪ੍ਰੈਸ ਵਿਧਾਇਕ ਚੇਅਰਮੈਨ ਤੇ ਡੀਸੀ ਆਦਿ ਲਿਖਣ ਤੋਂ ਰੋਕ ਲਗਾ ਦਿੱਤੀ ਹੈ। ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਹਨ। ਜਿਸ ਤੋਂ ਬਾਅਦ ਚੰਡੀਗੜ੍ਹ ’ਚ VIP ਕਲਚਰ ਤੇ ਰੋਕ ਲੱਗ ਗਈ ਹੈ। ਹੁਣ ਚੰਡੀਗੜ੍ਹ ’ਚ ਗੱਡੀਆਂ ਤੇ VIP ਸਟੀਕਰ ਨੂੰ ਲਗਾਉਣ ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗ ਗਈ ਹੈ। ਪਰ ਐਂਬੂਲੇਂਸ ਤੇ ਫਾਇਰ ਬ੍ਰਿਗੇਡ ਨੂੰ ਇਸ ਤੋਂ ਛੁਟ ਹੈ।
ਕਾਬਿਲੇਗੌਰ ਹੈ ਕਿ VIP  ਕਲਚਰ ਨੂੰ ਖਤਮ ਕਰਨ ਦੇ ਲਈ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਚੁੱਕਿਆ ਗਿਆ ਅਹਿਮ ਕਦਮ ਹੈ। ਇਸ ਤੋਂ ਪਹਿਲਾਂ ਗੱਡੀਆਂ ਤੇ ਹਰੀ ਤੇ ਲਾਲ ਲਾਇਟਾਂ  ਕੇਂਦਰ ਸਰਕਾਰ ਦੁਆਰ ਹਟਾਇਆ ਗਈਆਂ ਸੀ। ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਇਹ ਫੈਸਲਾ ਲਿਆ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਫੈਸਲਾ ਦਾ ਅਸਰ ਕਿਸ ਤਰ੍ਹਾਂ ਦਾ ਹੋਵੇਗਾ।
First published: January 29, 2020
ਹੋਰ ਪੜ੍ਹੋ
ਅਗਲੀ ਖ਼ਬਰ