• Home
  • »
  • News
  • »
  • punjab
  • »
  • HIGHEST TAX ON PETROL AND DIESEL IN PUNJAB MADAN MOHAN MITTAL ARSHDEEP ARSHI

ਪੰਜਾਬ ਵਿੱਚ ਪੈਟਰੋਲ ਡੀਜਲ ‘ਤੇ ਸਭ ਤੋਂ ਵੱਧ ਟੈਕਸ: ਮਦਨ ਮੋਹਨ ਮਿੱਤਲ

ਭਾਜਪਾ ਆਗੂ ਮਦਨ ਮੋਹਨ ਮਿੱਤਲ ਦੀ ਫਾਇਲ ਫੋਟੋ

  • Share this:
ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ ਵਿੱਚ ਪੈਟਰੋਲ ਅਤੇ ਡੀਜਲ ਉੱਤੇ ਸਭ ਤੋਂ ਵੱਧ ਟੈਕਸ ਹੈ। ਸਰਕਾਰ ਉੱਤੇ ਵਾਰ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਤੱਕ ਟੈਕਸ ਕਿਉਂ ਨਹੀਂ ਘਟਾਇਆ?  ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਤਾਂ ਚੰਡੀਗੜ੍ਹ ਤੋਂ ਤੇਲ ਪਵਾ ਕੇ ਜਾਂਦੇ ਹਨ। ਮਿੱਤਲ ਦਾ ਕਹਿਣਾ ਹੈ ਕਿ ਕੁਝ ਹੋਰ ਮਹੀਨੇ ਇਹ ਮਨਮਰਜੀ ਕਰ ਲੈਣ ਪਰ 2022 ਵਿੱਚ ਭਾਜਪਾ ਇਹਨਾਂ ਨੂੰ ਸਬਕ ਸਿਖਾਵੇਗੀ।

ਪੰਜਾਬ ਸਰਕਾਰ ਦੇ ਆਉਣ ਵਾਲੇ ਬਜਟ ਤੋਂ ਮਿੱਤਲ ਨੂੰ ਕੋਈ ਬਹੁਤੀ ਉਮੀਦ ਨਹੀਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਪੈਸੇ ਹੀ ਨਹੀਂ, ਨਾ ਇਹਨਾਂ ਨੇ ਆਪਣੇ ਖਰਚੇ ਘਟਾਏ ਹਨ। ਉਹਨਾਂ ਇਹ ਵੀ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖੁਦ ਰਿਆਇਤਾਂ ਦੇ ਹੱਕ ਵਿੱਚ ਨਹੀਂ।

ਉਹਨਾਂ ਦਾ ਕਹਿਣਾ ਹੈ ਕਿ ਪੈਸਾ ਤਾਂ ਕੇਂਦਰ ਸਰਕਾਰ ਦੇ ਰਹੀ ਹੈ ਅਤੇ ਪੰਜਾਬ ਸਰਕਾਰ ਕੇਂਦਰ ਵੱਲੋਂ ਕਰਵਾਏ ਜਾ ਰਹੇ ਕੰਮਾਂ ਨੂੰ ਆਪਣਾ ਨਾਮ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹ ਆਪਣੇ ਦਮ ‘ਤੇ ਕੁਝ ਨਹੀਂ ਕਰ ਰਹੇ।
ਮਿੱਤਲ ਮੁਤਾਬਕ ਇਹ ਬਜਟ ਸੈਸ਼ਨ ਇਸ ਸਰਕਾਰ ਦਾ ਆਖਰੀ ਨਹੀਂ ਸਗੋਂ ਕਾਂਗਰਸ ਦਾ ਆਖਰੀ ਸੈਸ਼ਨ ਹੋਵੇਗਾ।
Published by:Ashish Sharma
First published:
Advertisement
Advertisement