ਬਿਨਾ ਚੋਏ ਹੀ ਦੁੱਧ ਦੀ ਬਾਲਟੀ ਭਰ ਦਿੰਦੀ ਇਹ ਗਾਂ..


Updated: May 16, 2018, 2:24 PM IST
ਬਿਨਾ ਚੋਏ ਹੀ ਦੁੱਧ ਦੀ ਬਾਲਟੀ ਭਰ ਦਿੰਦੀ ਇਹ ਗਾਂ..

Updated: May 16, 2018, 2:24 PM IST
ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗਾਂ ਦਾ ਦੁੱਧ ਨੂੰ ਚੋਣ ਲਈ ਹੱਥਾਂ ਦੀ ਲੋੜ ਹੁੰਦੀ ਹੈ। ਜੇਕਰ ਹੱਥਾਂ ਨਾਲ ਦੁੱਧ ਨਹੀਂ ਚੋਂਦੇ ਤਾਂ ਅਸੀਂ ਮਸ਼ੀਨ ਦੀ ਵਰਤੋਂ ਕਰਦੇ ਹਾਂ, ਹਿਮਾਚਲ ਵਿੱਚ ਇੱਕ ਅਜਿਹੀ ਗਾਂ ਹੈ ਜਿਸ ਨੂੰ ਚੋਣ ਲਈ ਨਾ ਤਾਂ ਹੱਥਾਂ ਦੀ ਲੋੜ ਪੈਂਦੀ ਹੈ ਤੇ ਨਾ ਹੀ ਮਸ਼ੀਨ ਦੀ। ਇਸ ਗਾਂ ਦੇ ਥੱਲੇ ਬਾਲਟੀ ਧਰੋ ਤੇ ਇਹ ਆਪਣੇ ਆਪ ਹੀ ਦੁੱਧ ਨਾਲ ਭਰ ਦਿੰਦੀ ਹੈ। ਜੀ ਹਾਂ ਤੁਹਾਨੂੰ ਸ਼ਾਇਦ ਇਸ ਗੱਲ ਉੱਤੇ ਯਕੀਨ ਨਾ ਆਵੇ ਪਰ ਇਹ ਸੱਚ ਹੈ।

ਇਹ ਗਾਂ ਮੰਡੀ ਜ਼ਿਲ੍ਹਾ ਦੇ ਸੁੰਦਰ ਨਗਰ ਉਪਮੰਡਲ ਦੀ ਡੋਲਧਾਰ ਪੰਚਾਇਤ ਦੇ ਸ਼ੇਹਕਰਾ ਪਿੰਡ ਦੇ ਨਰਪਤ ਰਾਮ ਦੀ ਗਊਸ਼ਾਲਾ ਵਿੱਚ ਹੈ। ਜਰਸੀ ਨਾਲ ਦੀ ਇਹ ਗਾਂ ਸਵੇਰੇ ਸ਼ਾਮ ਖ਼ੁਦ ਹੀ ਦੁੱਧ ਦਿੰਦੀ ਹੈ। ਨਰਪਤ ਰਾਮ ਦੇ ਬੇਟੇ ਡੇਅਰੀ ਫਾਰਮਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੇ ਘਰ ਅਜਿਹੀ ਗਾਂ ਆਈ ਹੈ। ਉਨ੍ਹਾਂ ਕਿਹਾ ਕਿ ਇਸ ਗਾਂ ਨੂੰ ਉਨ੍ਹਾਂ ਨੇ ਬਚਪਨ ਤੋਂ ਪਾਲਿਆ ਹੈ ਤੇ ਇਹ ਰੋਜ਼ਾਨਾ ਚੰਗਾ ਦੁੱਧ ਦੇ ਰਹੀ ਹੈ। ਉਨ੍ਹਾਂ ਨੂੰ ਇਸ ਗਾਂ ਨੂੰ ਚੋਣ ਦੀ ਲੋੜ ਨਹੀਂ ਪੈਂਦੀ, ਇਸ ਦੇ ਥੱਲੇ ਬਾਲਟੀ ਧਰ ਦਿੰਦੇ ਹਨ ਤੇ ਉਹ ਆਪਣੇ ਆਪ ਹੀ ਦੁੱਧ ਦੇਣ ਲੱਗਦੀ ਹੈ।

ਇਸ ਗਾਂ ਬਾਰੇ ਪਸ਼ੂ ਪਾਲਨ ਵਿਭਾਗ ਦੇ ਮਾਹਰ ਰਾਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਗਾਂ ਦੀ ਖ਼ੁਰਾਕ ਨੂੰ ਖ਼ੁਰਾਕ ਸਹੀ ਮਿਲ ਰਹੀ ਹੈ। ਜਿਸ ਦੀ ਵਜ੍ਹਾ ਨਾਲ ਦੁੱਧ ਦੀ ਮਾਤਰਾ ਚੰਗੀ ਨਿਕਲ ਰਹੀ ਹੈ। ਆਪਣੇ ਆਪ ਦੁੱਧ ਦੇਣ ਦੀ ਵਜ੍ਹਾ ਬਾਰੇ ਰਾਕੇਸ਼ ਕੁਮਾਰ ਨੇ ਕਿਹਾ ਕਿ ਇਸ ਗਾਂ ਵਿੱਚ ਥਣਾਂ ਨੂੰ ਸਖ਼ਤ ਰੱਖਣ ਵਾਲੇ ਹਾਰਮੋਨ ਦੀ ਘਾਟ ਹੋਣ ਕਾਰਨ ਅਜਿਹਾ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਚਮਤਕਾਰ ਨਹੀਂ ਹੈ ਅਜਿਹਾ ਕੇਸ ਲੱਖਾਂ ਵਿੱਚੋਂ ਇੱਕ ਗਾਂ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਕਰੀ ਦੇ ਇਤਿਹਾਸ ਵਿੱਚ ਅਜਿਹਾ ਪਹਿਲਾ ਕੇਸ ਸਾਹਮਣੇ ਆਇਆ ਹੈ।

ਇਸ ਪੂਰੇ ਮਾਮਲੇ ਨੂੰ ਲੈ ਕੇ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਲੋਕ ਚਮਤਾਕੀ ਘਟਨਾ ਨਾਲ ਨਹੀਂ ਜੋੜ ਰਹੇ। ਗਊਸ਼ਾਲਾ ਵਿੱਚ ਇਸ ਗਾਂ ਦੇ ਦਰਸ਼ਨ ਲਈ ਲੋਕਾਂ ਦੀ ਭੀੜ ਨਹੀਂ ਇਕੱਠੀ ਹੋ ਰਹੀ। ਗਾਂ ਦੇ ਥਣਾਂ ਦੇ ਹਾਰਮੋਨ ਦੀ ਘਾਟ ਕਾਰਨ ਅਜਿਹਾ ਵਾਪਰ ਰਿਹਾ ਹੈ। ਇਹ ਕੋਈ ਚਮਤਕਾਰੀ ਸ਼ਕਤੀ ਨਹੀਂ ਹੈ।
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ