• Home
 • »
 • News
 • »
 • punjab
 • »
 • HIMACHAL PRADESH POLICE ROUNDED UP TO A YOUTH FROM MORINDA DISTRICT ROPAR

ਖਾਲਿਸਤਾਨੀ ਝੰਡੇ ਲਹਿਰਾਉਣ ਦਾ ਮਾਮਲਾ : ਹਿਮਾਚਲ ਪ੍ਰਦੇਸ਼ ਪੁਲਿਸ ਨੇ ਮੋਰਿੰਡਾ ਇੱਕ ਨੌਜਵਾਨ ਨੂੰ ਘਰੋਂ ਚੁੱਕਿਆ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿਖੇ ਖਾਲਿਸਤਾਨੀ ਝੰਡੇ ਲਹਿਰਾਉਣ ਦਾ ਮਾਮਲਾ : ਹਿਮਾਚਲ ਪ੍ਰਦੇਸ਼ ਦੀ ਪਲਿਸ ਨੇ ਮੋਰਿੰਡਾ ਦੇ 30 ਸਾਲਾ ਨੌਜਵਾਨ ਹਰਬੀਰ ਸਿੰਘ ਉਰਫ ਰਾਜੂ ਨੂੰ ਕਾਬੂ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਇੱਕ ਹੋਰ ਨੌਜਵਾਨ ਦੇ ਘਰ ਵੀ ਛਾਪਾ ਮਾਰਿਆ ਸੀ ਪਰ ਉਹ ਘਰੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

ਮੋਰਿੰਡਾ ਦੇ ਸ਼ੂਗਰ ਮਿੱਲ ਰੋਡ ਦੇ ਵਾਰਡ ਨੰਬਰ ਇੱਕ ਵਿੱਚ ਸਥਿਤ ਇੱਕ ਘਰ ਵਿੱਚ ਛਾਪਾ ਮਾਰ ਕੇ ਨੌਜਵਾਨ ਨੂੰ ਪੁਲਿਸ ਆਪਣੇ ਨਾਲ ਲੈ ਗਈ ਹੈ।

 • Share this:
  ਰੋਪੜ : ਹਿਮਾਚਲ ਵਿਧਾਨ ਸਭਾ 'ਚ ਖਾਲਿਸਤਾਨੀ ਝੰਡੇ ਲਹਿਰਾਉਣ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੀ ਪਲਿਸ ਨੇ ਮੋਰਿੰਡਾ ਦੇ 30 ਸਾਲਾ ਨੌਜਵਾਨ ਹਰਬੀਰ ਸਿੰਘ ਉਰਫ ਰਾਜੂ ਨੂੰ ਕਾਬੂ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਇੱਕ ਹੋਰ ਨੌਜਵਾਨ ਦੇ ਘਰ ਵੀ ਛਾਪਾ ਮਾਰਿਆ ਸੀ ਪਰ ਉਹ ਘਰੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

  ਹਿਮਾਚਲ ਪ੍ਰਦੇਸ਼ ਪੁਲਿਸ ਨੇ ਅੱਜ ਸਵੇਰੇ 8.30 ਵਜੇ SIT ਦੇ ਇੰਚਾਰਜ IPS ਵਿਮੁਕਤ ਰੰਜਨ ਦੀ ਨਿਗਰਾਨੀ ਹੇਠ ਮੋਰਿੰਡਾ ਦੇ ਸ਼ੂਗਰ ਮਿੱਲ ਰੋਡ ਦੇ ਵਾਰਡ ਨੰਬਰ ਇੱਕ ਵਿੱਚ ਸਥਿਤ ਇੱਕ ਘਰ ਵਿੱਚ ਛਾਪਾ ਮਾਰਿਆ। ਜਿਸ ਦੌਰਾਨ ਪੁਲਿਸ ਨੇ ਸਵਰਗੀ ਰਾਜਿੰਦਰ ਸਿੰਘ ਦੇ ਕਰੀਬ 30 ਸਾਲਾ ਨੌਜਵਾਨ ਬੇਟੇ ਹਰਬੀਰ ਸਿੰਘ ਉਰਫ ਰਾਜੂ ਨੂੰ ਗ੍ਰਿਫ਼ਤਾਰ ਕੀਤਾ।

  ਇਸ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੀ ਉਪਰੋਕਤ ਪੁਲਿਸ ਪਾਰਟੀ ਨੇ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਰੁੜਕੀ ਹੀਰਾ ਵਿਖੇ ਵੀ ਛਾਪੇਮਾਰੀ ਕੀਤੀ। ਪਰ ਘਰ ਵਿੱਚ ਮੇਹਰ ਸਿੰਘ ਦੇ ਬੇਟੇ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫਲ ਰਹੀ। ਪੁਲਿਸ ਮੁਤਾਬਿਕ ਉਹ ਆਪਣੇ ਘਰੋਂ ਭੱਜ ਗਿਆ।

  ਤੁਹਾਨੂੰ ਦੱਸ ਦੇਈਏ ਕਿ ਐਤਵਾਰ ਸਵੇਰੇ ਧਰਮਸ਼ਾਲਾ ਵਿੱਚ ਵਿਧਾਨ ਸਭਾ ਭਵਨ ਦੇ ਬਾਹਰ ਖਾਲਿਸਤਾਨੀ ਝੰਡੇ ਦੇਖੇ ਗਏ। ਉਦੋਂ ਤੋਂ ਉਥੇ ਹਲਚਲ ਮਚ ਗਈ ਸੀ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਇਨ੍ਹਾਂ ਝੰਡਿਆਂ ਨੂੰ ਉਥੋਂ ਹਟਾ ਦਿੱਤਾ।

  ਇਸ ਮਾਮਲੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜੋ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਹਿਮਾਚਲ ਪੁਲਿਸ ਅਨੁਸਾਰ ਸੂਬੇ ਦੀ ਅੰਦਰੂਨੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਥਾਂ-ਥਾਂ ਬੈਰੀਕੇਡ ਲਗਾ ਦਿੱਤੇ ਗਏ ਹਨ। ਅੰਦਰ ਆਉਣ ਵਾਲਿਆਂ ਨੂੰ ਚੈਕਿੰਗ ਤੋਂ ਬਾਅਦ ਹੀ ਬਾਰਡਰ ਵਿੱਚ ਐਂਟਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤੇ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ। ਪੁਲਿਸ ਟੀਮਾਂ ਵੀ ਸੂਬੇ ਵਿੱਚ ਥਾਂ-ਥਾਂ ਘੁੰਮ ਰਹੀਆਂ ਹਨ ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਤੁਰੰਤ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਹੋਟਲਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

  ਖਾਲਿਸਤਾਨੀ ਝੰਡੇ ਦੀ ਘਟਨਾ ਤੋਂ ਬਾਅਦ ਸੀਐਮ ਜੈ ਰਾਮ ਠਾਕੁਰ ਨੇ ਮਰਹੂਮ ਰਾਜ ਨੂੰ ਕਿਹਾ ਕਿ ਕੁਝ ਸਮੇਂ ਤੋਂ ਅਸੀਂ ਹਿਮਾਚਲ ਪ੍ਰਦੇਸ਼ ਵਿੱਚ ਦੇਖ ਰਹੇ ਹਾਂ ਕਿ ਕੁਝ ਤਾਕਤਾਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿੱਚ ਲੱਗੀਆਂ ਹੋਈਆਂ ਹਨ। ਪਰ ਉਹ ਕਾਮਯਾਬ ਨਹੀਂ ਹੋਣਗੇ। ਜਿੱਥੋਂ ਤੱਕ ਧਰਮਸ਼ਾਲਾ ਵਿੱਚ ਵਿਧਾਨ ਸਭਾ ਦੇ ਬਾਹਰ ਖਾਲਿਸਤਾਨ ਦੇ ਝੰਡੇ ਵਿਖਾਉਣ ਦਾ ਸਵਾਲ ਹੈ, ਜਿਸ ਨੇ ਵੀ ਇਸ ਸ਼ਰਾਰਤ ਨੂੰ ਅੰਜਾਮ ਦਿੱਤਾ ਹੈ, ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਬਦਮਾਸ਼ ਫੜੇ ਜਾਣਗੇ। ਹਿਮਾਚਲ ਇੱਕ ਸ਼ਾਂਤੀ ਪਸੰਦ ਸੂਬਾ ਹੈ ਅਤੇ ਇੱਥੇ ਅਜਿਹੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
  Published by:Sukhwinder Singh
  First published: