Home /News /punjab /

Punjabi singer G Khan: ਪੰਜਾਬੀ ਗਾਇਕ 'G Khan' ਨੂੰ ਮੁਆਫ਼ੀ ਦੇਣ ਤੋਂ ਹਿੰਦੂ ਸੰਗਠਨਾਂ ਨੇ ਕੀਤਾ ਇਨਕਾਰ, ਹੋਈ ਝੜਪ

Punjabi singer G Khan: ਪੰਜਾਬੀ ਗਾਇਕ 'G Khan' ਨੂੰ ਮੁਆਫ਼ੀ ਦੇਣ ਤੋਂ ਹਿੰਦੂ ਸੰਗਠਨਾਂ ਨੇ ਕੀਤਾ ਇਨਕਾਰ, ਹੋਈ ਝੜਪ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

Punjabi singer G Khan: ਪੰਜਾਬੀ ਗਾਇਕ ਜੀ ਖਾਨ (G Khan) ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਗਣਪਤੀ ਵਿਸਰਜਨ ਵਿੱਚ ਅਸ਼ਲੀਲ ਗੀਤ ਗਾਉਣ ਤੋਂ ਬਾਅਦ ਲੋਕਾਂ ਦੁਆਰਾ ਲਗਾਤਾਰ ਕਲਾਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲ ਵਿੱਚ ਲੋਕਾਂ ਵਿੱਚ ਫਿਰ ਤੋਂ ਇਸ ਮਾਮਲੇ ਨੂੰ ਲੈ ਕੇ ਵਿਰੋਧ ਦੀ ਭਾਵਨਾ ਦੇਖੀ ਗਈ।

ਹੋਰ ਪੜ੍ਹੋ ...
  • Share this:

Punjabi singer G Khan: ਪੰਜਾਬੀ ਗਾਇਕ ਜੀ ਖਾਨ (G Khan) ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਗਣਪਤੀ ਵਿਸਰਜਨ ਵਿੱਚ ਅਸ਼ਲੀਲ ਗੀਤ ਗਾਉਣ ਤੋਂ ਬਾਅਦ ਲੋਕਾਂ ਦੁਆਰਾ ਲਗਾਤਾਰ ਕਲਾਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲ ਵਿੱਚ ਲੋਕਾਂ ਵਿੱਚ ਫਿਰ ਤੋਂ ਇਸ ਮਾਮਲੇ ਨੂੰ ਲੈ ਕੇ ਵਿਰੋਧ ਦੀ ਭਾਵਨਾ ਦੇਖੀ ਗਈ। ਦਰਅਸਲ, ਪੰਜਾਬੀ ਗਾਇਕ ਜ਼ੀ ਖਾਨ ਵੱਲੋਂ ਗਾਏ ਗੀਤ ਤੋਂ ਬਾਅਦ ਉਸ ਨੂੰ ਮੁਆਫ਼ ਕਰਨ ਲਈ ਹਿੰਦੂ ਜਥੇਬੰਦੀਆਂ ਆਹਮੋ-ਸਾਹਮਣੇ ਆ ਗਈਆਂ ਹਨ।

ਜੀ ਖਾਨ ਨਾਲ ਕੀਤੀ ਗਈ ਕੁੱਟਮਾਰ ਦੀ ਕੋਸ਼ਿਸ਼

ਜਾਣਕਾਰੀ ਮੁਤਾਬਿਕ ਸ਼ਿਵ ਸੈਨਾ ਪੰਜਾਬ ਦੀ ਤਰਫੋਂ ਗਾਇਕ ਨੂੰ ਮਾਫੀ ਦੇਣ ਲਈ ਸਾਂਗਲਾ ਦੇ ਸ਼ਿਵਾਲਾ ਮੰਦਰ ਵਿੱਚ ਬੁਲਾਇਆ ਗਿਆ ਸੀ। ਉਸਨੇ ਮੰਦਰ ਦੇ ਪ੍ਰਬੰਧਕ ਮਹੰਤ ਨਰਾਇਣ ਪੁਰੀ ਦੇ ਸਾਹਮਣੇ ਸਾਰੇ ਹਿੰਦੂਆਂ ਤੋਂ ਮੁਆਫੀ ਵੀ ਮੰਗੀ ਸੀ। ਪਰ ਬਾਅਦ ਵਿੱਚ ਹਿੰਦੂਆਂ ਦਾ ਇੱਕ ਹੋਰ ਸਮੂਹ ਬਾਹਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਜਿਉਂ ਹੀ ਜੀ ਖਾਨ ਉੱਥੋਂ ਜਾਣ ਲਈ ਕਾਰ ਵਿੱਚ ਬੈਠੇ ਤਾਂ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ। ਉਸ ਨਾਲ ਕੁੱਟਮਾਰ ਦੀ ਕੋਸ਼ਿਸ਼ ਵੀ ਕੀਤੀ ਗਈ। ਬਾਅਦ 'ਚ ਸ਼ਿਵ ਸੈਨਾ ਪੰਜਾਬ ਦੇ ਕੁਝ ਨੇਤਾਵਾਂ ਅਤੇ ਹੋਰ ਹਿੰਦੂ ਸੰਗਠਨਾਂ ਦੇ ਲੋਕਾਂ 'ਚ ਤਕਰਾਰ ਹੋ ਗਈ ਅਤੇ ਇਕ-ਦੂਜੇ 'ਤੇ ਪਥਰਾਅ ਵੀ ਕੀਤਾ ਗਿਆ, ਇੰਨਾ ਹੀ ਨਹੀਂ ਇਕ ਦੂਜੇ 'ਤੇ ਲਾਠੀਆਂ ਨਾਲ ਹਮਲਾ ਵੀ ਕੀਤਾ ਗਿਆ। ਇਸ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਹਨ ਅਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਦੋਵਾਂ ਧਿਰਾਂ ਦੇ ਆਗੂਆਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਕਾਬਿਲੇਗੌਰ ਹੈ ਕਿ ਲੁਧਿਆਣਾ ਸਮਾਗਮ ਵਿੱਚ ਜੀ ਖਾਨ ਨੇ ਕੁਝ ਪੰਜਾਬੀ ਗੀਤ ਜਿਵੇਂ ਕਿ 'ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿਚਰ ਵੱਜਣ ਨੂ ਜੀ ਕਰਦਾ', 'ਚੋਲੀ ਕੇ ਪੀਛੇ ਕਿਆ ਹੈ' ਪੇਸ਼ ਕੀਤੇ, ਜਿਨ੍ਹਾਂ ਨੇ ਵਿਵਾਦ ਛੇੜ ਦਿੱਤਾ। ਸ਼ਿਵ ਸੈਨਾ ਨੇ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਪੂਰੇ ਪੰਜਾਬ ਵਿੱਚ ਜੀ ਖਾਨ ਦਾ ਕੋਈ ਸ਼ੋਅ ਨਹੀਂ ਹੋਣ ਦਿੱਤਾ ਜਾਵੇਗਾ।

Published by:Rupinder Kaur Sabherwal
First published:

Tags: Pollywood, Punjabi Cinema, Punjabi industry, Punjabi singer