ਨਾਭਾ ਦੀ ਇਸ਼ੀਤਾ ਗਰਗ ਨੇ ਰਚਿਆ ਇਤਿਹਾਸ, ਨੀਟ ਪ੍ਰੀਖਿਆ 'ਚ ਪੰਜਾਬ ਵਿਚੋਂ ਪਹਿਲਾ ਸਥਾਨ

News18 Punjabi | News18 Punjab
Updated: October 17, 2020, 2:19 PM IST
share image
ਨਾਭਾ ਦੀ ਇਸ਼ੀਤਾ ਗਰਗ ਨੇ ਰਚਿਆ ਇਤਿਹਾਸ, ਨੀਟ ਪ੍ਰੀਖਿਆ 'ਚ ਪੰਜਾਬ ਵਿਚੋਂ ਪਹਿਲਾ ਸਥਾਨ
ਨਾਭਾ ਦੀ ਇਸ਼ੀਤਾ ਗਰਗ ਨੇ ਰਚਿਆ ਇਤਿਹਾਸ, ਨੀਟ ਪ੍ਰੀਖਿਆ 'ਚ ਪੰਜਾਬ ਵਿਚੋਂ ਪਹਿਲਾ ਸਥਾਨ

  • Share this:
  • Facebook share img
  • Twitter share img
  • Linkedin share img
 ਭੁਪਿੰਦਰ ਸਿੰਘ 
ਨਾਭਾ: ਜੇਕਰ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਹਰ ਮੰਜ਼ਿਲ ਨੂੰ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦਾ ਹੀ ਕਰ ਵਿਖਾਇਆ ਨਾਭਾ ਦੀ ਰਹਿਣ ਵਾਲੀ 18 ਸਾਲਾ ਇਸ਼ੀਤਾ ਗਰਗ ਨੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਟੈਸਟ (ਐਨਈਈਟੀ) ਵਿੱਚ ਆਲ ਇੰਡੀਆ ਰੈਂਕ 24 ਹਾਸਲ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸ਼ੀਤਾ ਗਰਗ ਨੇ ਨੀਟ ਵਿਚ 720 ਵਿਚੋਂ 706 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਹ ਮੁਕਾਮ ਪਾਉਣ ਤੋਂ ਬਾਅਦ ਇਸ਼ੀਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਨਾਭਾ ਦੀ ਰਹਿਣ ਵਾਲੀ ਇਸ਼ੀਤਾ ਗਰਗ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਹਰੇਕ ਬੱਚੇ ਦਾ ਸੁਪਨਾ ਹੁੰਦਾ ਹੈ।
ਇਸ਼ੀਤਾ ਗਰਗ ਅੱਠ ਤੋਂ ਲੈ ਕੇ ਦਸ ਘੰਟੇ ਲਗਾਤਾਰ ਪੜ੍ਹਾਈ ਕਰਦੀ ਸੀ। ਇਸ਼ੀਤਾ ਗਰਗ ਦੇ ਮਾਤਾ ਪਿਤਾ ਵੀ ਪੇਸ਼ੇ ਤੋਂ ਡਾਕਟਰ ਹਨ ਅਤੇ ਲੋਕਾਂ ਦੀ ਲਗਾਤਾਰ ਸੇਵਾ ਕਰ ਰਹੇ ਹਨ। ਇਸ਼ਿਤਾ ਦੇ ਮਨ ਵਿਚ ਵੀ ਸੀ ਉਹ ਵੀ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਇੱਕ ਵਧੀਆ ਡਾਕਟਰ ਬਣੇ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੇ। ਇਸ ਤੋਂ ਬਾਅਦ ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਰਿਸ਼ਤੇਦਾਰ ਅਤੇ ਦੋਸਤ ਵੀ ਆ ਕੇ ਵਧਾਈ ਦੇ ਰਹੇ ਹਨ। ਇਸ਼ੀਤਾ ਨੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਹਾਸਲ ਪ੍ਰਾਪਤ ਕੀਤਾ ਸੀ।

ਇਸ ਮੌਕੇ ਤੇ ਇਸ਼ੀਤਾ ਗਰਗ ਨੇ ਕਿਹਾ ਕਿ ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਪੰਜਾਬ ਵਿੱਚ ਮੇਰਾ ਪਹਿਲਾ ਰੈਂਕ ਆਇਆ ਹੈ ਅਤੇ ਪੂਰੇ ਭਾਰਤ ਵਿੱਚ ਮੇਰਾ 24ਵਾ ਰੈਕ ਹੈ ਅਤੇ ਮੇਰਾ ਸੁਪਨਾ ਸੀ, ਮੈਂ ਉਸ ਨੂੰ ਹਾਸਲ ਕਰ ਲਿਆ ਹੈ ਅਤੇ ਇਸ ਮੁਕਾਮ ਵਿੱਚ ਮੈਂ ਆਪਣੇ ਮਾਤਾ-ਪਿਤਾ ਦਾ ਬਹੁਤ ਮੱਦਦਗਾਰ ਸਾਬਤ ਹੋਏ ਹਨ ਅਤੇ ਮੈਂ ਇਹ ਮੁਕਾਮ ਹਾਸਲ ਕਰਨ ਲਈ ਅੱਠ ਤੋਂ ਦਸ ਘੰਟੇ ਲਗਾਤਾਰ ਪੜ੍ਹਾਈ ਕਰਦੀ ਸੀ ਅਤੇ ਮੈਂ ਹੁਣ ਬਹੁਤ ਖੁਸ਼ ਹਾਂ।

ਇਸ ਮੌਕੇ ਇਸ਼ੀਤਾ ਗਰਗ ਦੇ ਪਿਤਾ ਡਾਕਟਰ ਸੁਮਿਤ ਗਰਗ ਅਤੇ ਮਾਤਾ ਡਾਕਟਰ ਦਿਵਿਆ ਗਰਗ ਨੇ ਕਿਹਾ ਕਿ ਅਸੀਂ ਅੱਜ ਬਹੁਤ ਖੁਸ਼ ਹਾਂ ਜੋ ਸਾਡੀ ਜ਼ਿੰਦਗੀ ਦਾ ਸੁਪਨਾ ਸੀ, ਉਹ ਅੱਜ ਪੂਰਾ ਹੋਇਆ ਹੈ ਅਤੇ ਸਾਡੀ ਬੇਟੀ ਨੇ ਕਰ ਵਿਖਾਇਆ ਹੈ।

ਇਸ ਮੌਕੇ ਉਤੇ ਇਸ਼ੀਤਾ ਗਰਗ ਦੀ ਦਾਦੀ ਸੁਮਨ ਗਰਗ ਨੇ ਕਿਹਾ ਕਿ ਜਿੱਥੇ ਸਾਡਾ ਪਰਿਵਾਰ ਪਹਿਲਾਂ ਹੀ ਡਾਕਟਰ ਲਾਈਨ ਵਿੱਚ ਹੈ ਅਤੇ ਉਹ ਲਗਾਤਾਰ ਲੋਕਾਂ ਦੀ ਸੇਵਾ ਕਰ ਰਿਹਾ ਹੈ, ਮੇਰੀ ਪੋਤੀ ਵੀ ਅੱਜ ਉਸੇ ਰਾਹ ਵਿੱਚ ਕਾਮਯਾਬ ਹੋਈ ਹੈ ਅਤੇ ਇਸ ਲਈ ਜੋ ਮੁਕਾਮ ਹਾਸਿਲ ਕੀਤਾ ਹੈ ਅਸੀਂ ਬਹੁਤ ਖੁਸ਼ ਹਾਂ।
Published by: Gurwinder Singh
First published: October 17, 2020, 2:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading