ਚੰਡੀਗੜ੍ਹ- ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰੇ ਰਹੇ ਆਈਏਐਸ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਪੋਪਲੀ ਦੀ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਲਈ। ਇਸ ਮੌਕੇ ਸੰਜੇ ਪੋਪਲੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨਿਊਜ਼ 18 ਪੰਜਾਬੀ ਉਤੇ ਬਿਆਨ ਵਿੱਚ ਕਿਹਾ ਕਿ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ ਗਿਆ ਹੈ। ਪੁਲਿਸ ਸੰਜੇ ਪੋਪਲੀ ਨੂੰ ਮੋਹਾਲੀ ਫੇਜ-6 ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲੈ ਕੇ ਆਏ ਸਨ। ਹਾਲਾਂਕਿ ਵਿਜੀਲੈਂਸ ਨੇ ਬਿਆਨ ਦਿੱਤਾ ਸੀ ਕਿ ਸਾਡੇ ਜਾਣ ਤੋਂ ਬਾਅਦ ਕਾਰਤਿਕ ਪੋਪਲੀ ਨੇ ਖੁਦਕਸ਼ੀ ਕੀਤੀ ਹੈ।
ਦੱਸ ਦਈਏ ਕਿ ਅੱਜ ਦੁਪਹਿਰੇ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਕਾਰਤਿਕ ਦੀ ਮਾਂ ਦਾ ਦੋਸ਼ ਹੈ ਕਿ ਉਸ ਦੇ ਇਕਲੌਤੇ ਪੁੱਤਰ ਦਾ ਵਿਜੀਲੈਂਸ ਟੀਮ ਨੇ ਕਤਲ ਕੀਤਾ ਹੈ। ਜਦਕਿ ਚੰਡੀਗੜ੍ਹ ਦੇ ਐਸਐਸਪੀ ਨੇ ਕਾਰਤਿਕ ਨੂੰ ਖੁਦਕੁਸ਼ੀ ਕਰਨ ਦੀ ਗੱਲ ਕਹੀ ਹੈ।
ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਰਿਕਵਰੀ ਕਰਨ ਤੋਂ ਬਾਅਦ ਵਾਪਸ ਆ ਗਏ ਸਨ, ਉਸ ਤੋਂ ਬਾਅਦ ਪੋਪਲੀ ਦੇ ਘਰ 'ਚ ਗੋਲੀ ਚੱਲੀ ਸੀ। ਵਿਜੀਲੈਂਸ ਟੀਮ ਅਨੁਸਾਰ ਲੜਕੇ ਨੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਪਿਤਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਦਰਅਸਲ ਜਦੋਂ ਵਿਜੀਲੈਂਸ ਟੀਮ ਰਿਕਵਰੀ ਲਈ ਪਹੁੰਚੀ ਸੀ ਤਾਂ ਲੜਕੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਲੜਕੇ ਨੇ ਉਪਰਲੀ ਮੰਜ਼ਿਲ 'ਚ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।