ਪਟਿਆਲਾ: ਪਿਉ-ਪੁੱਤ ਨੇ ਕੀਤੀ ਸੀ ਹਾਕੀ ਖਿਡਾਰੀ ਤੇ ਉਸ ਦੇ ਸਾਥੀ ਦੀ ਹੱਤਿਆ

News18 Punjabi | News18 Punjab
Updated: February 25, 2020, 3:07 PM IST
share image
ਪਟਿਆਲਾ: ਪਿਉ-ਪੁੱਤ ਨੇ ਕੀਤੀ ਸੀ ਹਾਕੀ ਖਿਡਾਰੀ ਤੇ ਉਸ ਦੇ ਸਾਥੀ ਦੀ ਹੱਤਿਆ
ਪਟਿਆਲਾ: ਪਿਉ-ਪੁੱਤ ਨੇ ਕੀਤੀ ਸੀ ਹਾਕੀ ਖਿਡਾਰੀ ਤੇ ਉਸ ਦੇ ਸਾਥੀ ਦੀ ਹੱਤਿਆ

  • Share this:
  • Facebook share img
  • Twitter share img
  • Linkedin share img
ਪਟਿਆਲਾ ਵਿਚਲੇ 24 ਨੰਬਰ ਰੇਲਵੇ ਫਾਟਕ ਨੇੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਅਤੇ ਉਸ ਦੇ ਸਾਥੀ ਸਿਮਰਨਜੀਤ ਹੈਪੀ ਦੇ ਕਤਲ ਦਾ ਮਾਮਲਾ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਇਹ ਦੋਵੇਂ ਪਾਵਰਕੌਮ ਦੇ ਮੁਲਾਜ਼ਮ ਸਨ।

ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਤੇ ਮਨਰਾਜ ਸਿੰਘ ਸਰਾਓ ਵਜੋਂ ਹੋਈ ਹੈ ਜੋ ਪਿਓ ਪੁੱਤ ਹਨ ਤੇ ਪਾਤੜਾਂ ਥਾਣੇ ਦੇ ਪਿੰਡ ਦੁਗਾਲ ਨਾਲ ਸਬੰਧਤ ਹਨ। ਮਨਰਾਜ ਸਰਾਓ ਟਰੈਪ ਸ਼ੂਟਰ ਹੈ। ਉਹ ਪੜ੍ਹਦਾ ਹੈ ਤੇ ਟਰੈਪ ਸ਼ੂਟਿੰਗ (12 ਬੋਰ) ਵੀ ਕਰਦਾ ਹੈ। ਉਹ ਪਟਿਆਲਾ ਵਿੱਚ ਟਰੇਨਿੰਗ ਲੈ ਰਿਹਾ ਸੀ। ਮੁਲਜ਼ਮ ਹਾਲੇ ਫਰਾਰ ਹਨ। ਪੁਲਿਸ ਦਾ ਕਹਿਣਾ ਹੈ ਕਿ ਅਮਨਦੀਪ ਸਿੰਘ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਤੇ ਪਤੀ ਪਤਨੀ ਅਲੱਗ ਰਹਿੰਦੇ ਹਨ। ਹੁਣ ਉਹ ਆਪਣੇ ਲੜਕੇ ਮਨਰਾਜ ਸਰਾਓ ਕੋਲ ਆਇਆ ਸੀ, ਜੋ ਇੱਥੇ ਪੀ.ਜੀ. ਵਿੱਚ ਰਹਿੰਦਾ ਹੈ।

ਕੁਝ ਦਿਨਾਂ ਤੋਂ ਉਹ ਪ੍ਰਤਾਪ ਨਗਰ ਇਲਾਕੇ ਵਿਚਲੇ ਨੇਪਾਲੀ ਢਾਬੇ ’ਤੇ ਰੋਟੀ ਖਾਣ ਆਉਂਦੇ ਸਨ। ਉਸ ਦਿਨ ਵੀ ਜਦੋਂ ਉਹ ਢਾਬੇ ’ਤੇ ਆਏ ਸਨ, ਤਾਂ ਉੱਥੇ ਹੀ ਮੌਜੂਦ ਅਮਰੀਕ ਸਿੰਘ ਅਤੇ ਹੈਪੀ ਨਾਲ ਤਕਰਾਰ ਹੋ ਗਿਆ, ਜਿਨ੍ਹਾਂ ਨੇ ਦੋਵਾਂ ਪਿਓ ਪੁੱਤਾਂ ਦੀ ਕੁੱਟਮਾਰ ਕੀਤੀ। ਅੱਧੇ ਘੰਟੇ ਬਾਅਦ ਵਾਪਸ ਆ ਕੇ ਉਨ੍ਹਾਂ ਨੇ ਬਾਰਾਂ ਬੋਰ ਦੀ ਰਾਈਫਲ ਨਾਲ ਦੋਵਾਂ ਦੇ ਸਿਰ ਵਿਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
First published: February 25, 2020
ਹੋਰ ਪੜ੍ਹੋ
ਅਗਲੀ ਖ਼ਬਰ