• Home
 • »
 • News
 • »
 • punjab
 • »
 • HOME MINISTRY DECLARES 9 KHALISTANI SEPARATISTS ABROAD AS TERRORISTS UNDER UAPA ACT

ਕੇਂਦਰ ਨੇ ਵਿਦੇਸ਼ਾਂ 'ਚ ਬੈਠੇ 9 ਖਾਲਿਸਤਾਨੀਆਂ ਨੂੰ ਐਲਾਨਿਆ ਅੱਤਵਾਦੀ, ਸਿਮਰਨਜੀਤ ਮਾਨ ਨੇ ਜਤਾਇਆ ਇਤਰਾਜ

ਇਹ ਵਿਅਕਤੀ ਸਰਹੱਦ ਪਾਰ ਅਤੇ ਵਿਦੇਸ਼ੀ ਧਰਤੀ ਤੋਂ ਅੱਤਵਾਦ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹਨ। ਜਾਰੀ ਕੀਤੀ ਗਈ ਇਕ ਬਿਆਨ ਵਿਚ ਕਿਹਾ ਗਿਆ ਹੈ, “ਉਹ ਦੇਸ਼ ਨੂੰ ਅਸਥਿਰ ਕਰਨ ਦੀਆਂ ਉਨ੍ਹਾਂ ਦੀਆਂ ਨਾਪਾਕ ਕੋਸ਼ਿਸ਼ਾਂ ਵਿਚ ਸਰਗਰਮ ਰਹੇ ਹਨ, ਉਨ੍ਹਾਂ ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਰਾਹੀਂ ਅਤੇ ਖਾਲਿਸਤਾਨ ਲਹਿਰ ਵਿਚ ਉਨ੍ਹਾਂ ਦੇ ਸਮਰਥਨ ਅਤੇ ਸ਼ਮੂਲੀਅਤ ਦੇ ਜ਼ਰੀਏ ਪੰਜਾਬ ਵਿਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਖਾਲਿਸਤਾਨੀ ਪਰਮਜੀਤ ਸਿੰਘ ਪੰਮਾ ਦੀ ਫਾਈਲ ਫੋਟੋ

 • Share this:
  ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿੱਚ ਬੈਠੇ 9 ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨਿਆ ਹੈ। ਪੰਜਾਬ ਬੀਜੇਪੀ ਦੇ ਨਾਲ ਹੀ ਪੰਜਾਬ ਕਾਂਗਰਸ ਕੇਂਦਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਫੈਸਲੇ 'ਤੇ ਇਤਰਾਜ ਜਤਾਇਆ ਹੈ।

  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਯੂਏਪੀਏ ਐਕਟ ਦੀਆਂ ਧਾਰਾਵਾਂ ਤਹਿਤ ਵੱਖ ਵੱਖ ਖਾਲਿਸਤਾਨੀ ਸੰਗਠਨਾਂ ਨਾਲ ਜੁੜੇ ਨੌਂ ਵਿਅਕਤੀਆਂ ਨੂੰ ਪਾਕਿਸਤਾਨ ਵਿੱਚ ਸਥਿਤ ਚਾਰ ਅਤਿਵਾਦੀ ਐਲਾਨਿਆ ਹੈ। ਜਿੰਨਾਂ ਦੇ ਨਾਮ ਤੇ ਸੰਗਠਨ ਹੇਠ ਲਿਖੇ ਹਨ।

  1. ਵਧਾਵਾ ਸਿੰਘ ਬੱਬਰ: ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਦਾ ਮੁਖੀ, "ਬੱਬਰ ਖਾਲਸਾ ਇੰਟਰਨੈਸ਼ਨਲ"।
  2. ਲਖਬੀਰ ਸਿੰਘ: ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਦਾ ਮੁਖੀ, "ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ"।
  3. ਰਣਜੀਤ ਸਿੰਘ: ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਦਾ ਮੁਖੀ ਚੀਫ਼ "ਖਾਲਿਸਤਾਨ ਜ਼ਿੰਦਾਬਾਦ ਫੋਰਸ"।
  4. ਪਰਮਜੀਤ ਸਿੰਘ: ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ "ਖਾਲਿਸਤਾਨ ਕਮਾਂਡੋ ਫੋਰਸ" ਦਾ ਮੁਖੀ।
  5. ਭੁਪਿੰਦਰ ਸਿੰਘ ਭਿੰਦਾ: ਜਰਮਨੀ ਸਥਿਤ ਅੱਤਵਾਦੀ ਸੰਗਠਨ "ਖਾਲਿਸਤਾਨ ਜ਼ਿੰਦਾਬਾਦ ਫੋਰਸ" ਦਾ ਮੁੱਖ ਮੈਂਬਰ ਸੀ।
  6. ਗੁਰਮੀਤ ਸਿੰਘ ਬੱਗਾ: ਜਰਮਨੀ ਸਥਿਤ ਅੱਤਵਾਦੀ ਸੰਗਠਨ "ਖਾਲਿਸਤਾਨ ਜ਼ਿੰਦਾਬਾਦ ਫੋਰਸ" ਦਾ ਮੁੱਖ ਮੈਂਬਰ ਸੀ।
  7. ਗੁਰਪਤਵੰਤ ਸਿੰਘ ਪੰਨੂ: ਯੂਐਸਏ ਅਧਾਰਤ ਗੈਰਕਾਨੂੰਨੀ ਐਸੋਸੀਏਸ਼ਨ ਦੇ ਮੁੱਖ ਮੈਂਬਰ, "ਸਿੱਖ ਫਾਰ ਜਸਟਿਸ"।
  8. ਹਰਦੀਪ ਸਿੰਘ ਨਿੱਝਰ: ਕਨੇਡਾ ਅਧਾਰਤ “ਖਾਲਿਸਤਾਨ ਟਾਈਗਰ ਫੋਰਸ” ਦਾ ਮੁਖੀ।
  9. ਪਰਮਜੀਤ ਸਿੰਘ: ਯੂਨਾਈਟਿਡ ਕਿੰਗਡਮ ਅਧਾਰਤ ਅੱਤਵਾਦੀ ਸੰਗਠਨ ਦਾ ਮੁਖੀ, "ਬੱਬਰ ਖਾਲਸਾ ਇੰਟਰਨੈਸ਼ਨਲ"।

  ਇਹ ਵਿਅਕਤੀ ਸਰਹੱਦ ਪਾਰ ਅਤੇ ਵਿਦੇਸ਼ੀ ਧਰਤੀ ਤੋਂ ਅੱਤਵਾਦ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹਨ। ਜਾਰੀ ਕੀਤੀ ਗਈ ਇਕ ਬਿਆਨ ਵਿਚ ਕਿਹਾ ਗਿਆ ਹੈ, “ਉਹ ਦੇਸ਼ ਨੂੰ ਅਸਥਿਰ ਕਰਨ ਦੀਆਂ ਉਨ੍ਹਾਂ ਦੀਆਂ ਨਾਪਾਕ ਕੋਸ਼ਿਸ਼ਾਂ ਵਿਚ ਸਰਗਰਮ ਰਹੇ ਹਨ, ਉਨ੍ਹਾਂ ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਰਾਹੀਂ ਅਤੇ ਖਾਲਿਸਤਾਨ ਲਹਿਰ ਵਿਚ ਉਨ੍ਹਾਂ ਦੇ ਸਮਰਥਨ ਅਤੇ ਸ਼ਮੂਲੀਅਤ ਦੇ ਜ਼ਰੀਏ ਪੰਜਾਬ ਵਿਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
  Published by:Sukhwinder Singh
  First published: