Home /News /punjab /

ਮਹਿਲਾ ਦਿਵਸ ਮੌਕੇ ਯੂਕਰੇਨ ਤੋਂ ਪਰਤੀਆਂ ਵਿਦਿਆਰਥਣਾਂ ਦਾ ਸਨਮਾਨ

ਮਹਿਲਾ ਦਿਵਸ ਮੌਕੇ ਯੂਕਰੇਨ ਤੋਂ ਪਰਤੀਆਂ ਵਿਦਿਆਰਥਣਾਂ ਦਾ ਸਨਮਾਨ

ਮਹਿਲਾ ਦਿਵਸ ਮੌਕੇ ਯੂਕਰੇਨ ਤੋਂ ਪਰਤੀਆਂ ਵਿਦਿਆਰਥਣਾਂ ਦਾ ਸਨਮਾਨ

ਮਹਿਲਾ ਦਿਵਸ ਮੌਕੇ ਯੂਕਰੇਨ ਤੋਂ ਪਰਤੀਆਂ ਵਿਦਿਆਰਥਣਾਂ ਦਾ ਸਨਮਾਨ

ਸਹਿਜਪ੍ਰੀਤ ਕੌਰ ਵਾਸੀ ਰਾਏਸਰ ਨੇ ਦੱਸਿਆ ਕਿ ਉਹ ਖਾਰਕੀਵ ਤੋਂ ਪਰਤੀ ਹੈ। ਉਨਾਂ ਯੂਕਰੇਨ ਅੰਦਰਲੇ ਯੁੱਧ ਦੇ ਮਾਹੌਲ ਦੌਰਾਨ ਆਪਣੀ ਵਾਪਸੀ ਦੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ। ਕਰਮਜੀਤ ਕੌਰ ਵਾਸੀ ਗੰਗਹਰ ਨੇ ਵੀ ਆਪਣੇ ਸੰਘਰਸ਼ ਦੀ ਗਾਥਾ ਸਾਂਝੀ ਕੀਤੀ।

  • Share this:

ਬਰਨਾਲਾ- ਕੌਮਾਂਤਰੀ ਮਹਿਲਾ ਦਿਵਸ ਮੌਕੇ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਤਰਫੋਂ ਚੇਅਰਮੈਨ ਹਾਸਪਿਟਲ ਵੈਲਫੇਅਰ ਸੈਕਸ਼ਨ ਸ੍ਰੀਮਤੀ ਜਯੋਤੀ ਸਿੰੰਘ ਰਾਜ ਵੱਲੋਂ ਯੂਕਰੇਨ ਤੋਂ ਪਰਤੀਆਂ ਜ਼ਿਲਾ ਬਰਨਾਲਾ ਦੀਆਂ ਲੜਕੀਆਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸ੍ਰੀਮਤੀ ਜਯੋਤੀ ਸਿੰਘ ਰਾਜ ਨੇ ਕਿਹਾ ਕਿ ਮਹਿਲਾ ਦਿਵਸ ਔਰਤਾਂ ਦੀ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ, ਦਿ੍ਰੜ ਇਰਾਦੇ ਤੇ ਆਤਮ ਨਿਰਭਰਤਾ ਨੂੰ ਸਮਰਪਿਤ ਹੈ। ਉਨਾਂ ਕਿਹਾ ਕਿ ਜ਼ਿਲਾ ਬਰਨਾਲਾ ਦੇ ਵਿਦਿਆਰਥੀ ਦਿ੍ਰੜ ਇਰਾਦਾ ਰੱਖਦੇ ਹੋਏ ਤੇ ਸੰਘਰਸ਼ ’ਚੋਂ ਨਿਕਲ ਕੇ ਆਪਣੇ ਦੇਸ਼ ਪਰਤੇ ਹਨ। ਉਨਾਂ ਵਿਦਿਆਰਥਣਾਂ ਦੇ ਜਜ਼ਬੇ ਨੂੰ ਸਲਾਮ ਕੀਤਾ। ਇਸ ਮੌਕੇ ਸਹਿਜਪ੍ਰੀਤ ਕੌਰ ਵਾਸੀ ਰਾਏਸਰ ਨੇ ਦੱਸਿਆ ਕਿ ਉਹ ਖਾਰਕੀਵ ਤੋਂ ਪਰਤੀ ਹੈ। ਉਨਾਂ ਯੂਕਰੇਨ ਅੰਦਰਲੇ ਯੁੱਧ ਦੇ ਮਾਹੌਲ ਦੌਰਾਨ ਆਪਣੀ ਵਾਪਸੀ ਦੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ। ਇਸ ਮੌਕੇ ਕਰਮਜੀਤ ਕੌਰ ਵਾਸੀ ਗੰਗਹਰ ਨੇ ਵੀ ਆਪਣੇ ਸੰਘਰਸ਼ ਦੀ ਗਾਥਾ ਸਾਂਝੀ ਕੀਤੀ। ਇਸ ਮੌਕੇ ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।ਇਸ ਮੌਕੇ ਸ੍ਰੀਮਤੀ ਜਯੋਤੀ ਸਿੰਘ ਰਾਜ ਵੱਲੋਂ ਵੱਖ ਵੱਖ ਵਿਭਾਗਾਂ ਦੇ ਮਹਿਲਾ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ।   

ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜਵਿੰਦਰ ਕੌਰ, ਜ਼ਿਲਾ ਸਮਾਜਿਕ ਸੁਰੱੱਖਿਆ ਅਫਸਰ ਤੇਆਵਾਸਪ੍ਰੀਤ ਕੌਰ, ਜ਼ਿਲਾ ਲੋਕ ਸੰਪਰਕ ਅਫਸਰ ਮੇਘਾ ਮਾਨ, ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ, ਰੈੱਡ ਕ੍ਰਾਸ ਸੁਸਾਇਟੀ ਮੈਂਬਰ ਸੰਦੀਪ ਕੌਰ, ਪੀਏ ਟੂ ਡਿਪਟੀ ਕਮਿਸ਼ਨਰ ਚੰਚਲ ਕੌਸ਼ਲ, ਸਕੱਤਰ ਰੈੱਡ ਕ੍ਰਾਸ ਸੁਸਾਇਟੀ ਸਰਵਣ ਸਿੰਘ, ਮੁਕੇਸ਼ ਕੁਮਾਰ ਤੇ ਵਿਦਿਆਰਥਣਾਂ ਦੇ ਮਾਪੇ ਹਾਜ਼ਰ ਸਨ।

Published by:Ashish Sharma
First published:

Tags: Barnala, International Women's Day