Home /News /punjab /

ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਗੂਆਂ ਦਾ ਸਨਮਾਨ

ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਗੂਆਂ ਦਾ ਸਨਮਾਨ

ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਗੂਆਂ ਦਾ ਸਨਮਾਨ

ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਗੂਆਂ ਦਾ ਸਨਮਾਨ

ਆਗੂਆਂ ਨੇ ਬੀਬੀਐਮਬੀ ਵਿੱਚੋਂ ਪੰਜਾਬ ਨੂੰ ਪੑਬੰਧਕੀ ਹਿੱਸੇ ਵਿੱਚੋਂ ਖਾਰਜ ਕਰਨ ਖਿਲਾਫ਼ 7 ਮਾਰਚ ਨੂੰ ਮਾਰਚ ਨੂੰ ਡੀਸੀ ਦਫਤਰ ਬਰਨਾਲਾ ਵੱਲ ਕੀਤੇ ਜਾਣ ਵਾਲੇ ਰੋਸ ਮਾਰਚ ਵਿੱਚ ਵਧ ਚੜੵਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।

  • Share this:

ਬਰਨਾਲਾ- ਡੇਰਾ ਬਾਬਾ ਗਾਂਧਾ ਸਿੰਘ ਜੀ ਵਿਖੇ ਚੱਲ ਰਹੇ ਸਲਾਨਾ ਸਮਾਰੋਹ ਤਹਿਤ ਰੱਖੇ ਅਖੰਡ ਪਾਠਾਂ ਦੇ ਭੋਗ ਸਮੇਂ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਸਵਾ ਸਾਲ ਚੱਲੇ ਕਿਸਾਨੀ ਅੰਦੋਲਨ 'ਚ ਯੋਗਦਾਨ ਪਾਉਣ ਵਾਲੇ ਕਿਸਾਨ ਆਗੂਆਂ ਦਾ ਸਨਮਾਨ ਕੀਤਾ ਗਿਆ। ਇਹਨਾਂ ਆਗੂਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪੑੈੱਸ ਸਕੱਤਰ ਬਲਵੰਤ ਉਪਲੀ, ਬਾਬੂ ਸਿੰਘ ਖੁੱਡੀ ਕਲਾਂ,ਅਮਰਜੀਤ ਕੌਰ ਦਿਓਲ, ਪ੍ਰੇਮਪਾਲ ਕੌਰ, ਬਿੱਕਰ ਸਿੰਘ ਔਲਖ ਅਤੇ ਇਕਾਈ ਸੇਖਾ ਕੈਂਚੀਆਂ ਤੋਂ ਇੰਦਰ ਪਾਲ ਸਿੰਘ , ਜਸਪਾਲ ਬਾਜਵਾ, ਗੱਗੀ ਬਾਜਵਾ,ਤਾਰੀ ਰਾਏਸਰ,ਨਿਰਮਲ ਭੱਠਲ, ਸ਼ਿੰਦਰਪਾਲ ਬਾਜਵਾ, ਸ਼ੇਰਾ ਭੱਠਲ, ਜਗਰਾਜ ਬਾਜਵਾ ਆਦਿ ਮੌਜੂਦ ਸਨ।

ਆਗੂਆਂ ਕਿਹਾ ਕਿ ਇਹ ਕਿਸਾਨ ਅੰਦੋਲਨ ਸਫ਼ਲ ਹੋਣ ਵਿੱਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਬਹੁਤ ਸਾਰੀਆਂ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦਾ ਵੀ ਵੱਡਾ ਯੋਗਦਾਨ ਹੈ। ਡੇਰਾ ਬਾਬਾ ਗਾਂਧਾ ਸਿੰਘ ਦੇ ਸੰਚਾਲਕ ਮਹੰਤ ਪਿਆਰਾ ਦਾਸ ਲਗਾਤਾਰ ਇਸ ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾਉਂਦੇ ਰਹੇ ਹਨ। ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਆਗੂਆਂ ਨੇ ਬੀਬੀਐਮਬੀ ਵਿੱਚੋਂ ਪੰਜਾਬ ਨੂੰ ਪੑਬੰਧਕੀ ਹਿੱਸੇ ਵਿੱਚੋਂ ਖਾਰਜ ਕਰਨ ਖਿਲਾਫ਼ 7 ਮਾਰਚ ਨੂੰ ਮਾਰਚ ਨੂੰ ਡੀਸੀ ਦਫਤਰ ਬਰਨਾਲਾ ਵੱਲ ਕੀਤੇ ਜਾਣ ਵਾਲੇ ਰੋਸ ਮਾਰਚ ਵਿੱਚ ਵਧ ਚੜੵਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਆਗੂਆਂ ਕਿਹਾ ਕਿ ਕੇਂਦਰ ਰਾਜਾਂ ਦੇ ਹੱਕਾਂ ਤੇ ਡਾਕਾ ਮਾਰਕੇ ਸਾਰੀਆਂ ਸਕਤੀਆਂ ਦਾ ਕੇਂਦਰੀਕਰਣ ਕਰ ਰਿਹਾ ਹੈ। ਜਿਸ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਸਮੇਂ ਸਮੂਹ ਆਗੂਆਂ ਵੱਲੋਂ ਸੰਤ ਪਿਆਰਾ ਦਾਸ ਜੀ ਦਾ ਇਸ ਮਾਨ ਸਨਮਾਨ ਲਈ ਧੰਨਵਾਦ ਕੀਤਾ ਗਿਆ।

Published by:Ashish Sharma
First published:

Tags: Barnala