Home /News /punjab /

Ferozepur: ਮੈਡੀਕਲ ਕਰਵਾਉਣ ਲਈ ਹਸਪਤਾਲ ਲਿਆਂਦੇ ਹਵਾਲਾਤੀ ਦੀ ਪਿੱਠ 'ਤੇ ਲਿਖਿਆ 'Gangster'

Ferozepur: ਮੈਡੀਕਲ ਕਰਵਾਉਣ ਲਈ ਹਸਪਤਾਲ ਲਿਆਂਦੇ ਹਵਾਲਾਤੀ ਦੀ ਪਿੱਠ 'ਤੇ ਲਿਖਿਆ 'Gangster'

Ferozepur: ਮੈਡੀਕਲ ਕਰਵਾਉਣ ਲਈ ਹਸਪਤਾਲ ਲਿਆਂਦੇ ਹਵਾਲਾਤੀ ਦੀ ਪਿੱਠ 'ਤੇ ਲਿਖਿਆ 'Gangster'

Ferozepur: ਮੈਡੀਕਲ ਕਰਵਾਉਣ ਲਈ ਹਸਪਤਾਲ ਲਿਆਂਦੇ ਹਵਾਲਾਤੀ ਦੀ ਪਿੱਠ 'ਤੇ ਲਿਖਿਆ 'Gangster'

ਫ਼ਿਰੋਜ਼ਪੁਰ ਦੀ ਕੇਂਦਰੀ ਜੇਲ ਵਿਵਾਦਾਂ 'ਚ :ਉਸਨੇ ਜੱਜ ਅੱਗੇ ਆਪਣੀ ਕਮੀਜ਼ ਖੋਲ ਕੇ ਪਿੱਠ ਦਿਖਾਈ । ਕੈਦੀ ਨੇ ਦੱਸਿਆ ਕਿ ਪੁਲਿਸ ਨੇ ਜੇਲ੍ਹ ਦੇ ਅੰਦਰ ਉਸ ਦੀ ਪਿੱਠ 'ਤੇ ਲੋਹੇ ਦੀ ਗਰਮ ਰਾਡ ਨਾਲ ਗੈਂਗਸਟਰ ਲਿਖ ਕੇ ਉਸ ਨਾਲ ਅਣਮਨੁੱਖੀ ਕਾਰਵਾਈ ਕੀਤੀ ਹੈ।

 • Share this:
  ਕਪੂਰਥਲਾ- ਪੰਜ ਸਾਲਾਂ ਤੋਂ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਕੈਦੀ ਦੀ ਪਿੱਠ 'ਤੇ ਲੋਹੇ ਦੀ ਰਾਡ ਨਾਲ ਗੈਂਗਸਟਰ ਲਿਖ ਦਿੱਤਾ। ਫ਼ਿਰੋਜ਼ਪੁਰ ਜੇਲ੍ਹ ਦੇ ਕੈਦੀ ਨੇ ਅਦਾਲਤ ਵਿੱਚ ਖੁਲਾਸਾ ਕੀਤਾ । ਤਰਸੇਮ ਸਿੰਘ ਬੁੱਧਵਾਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਹੋਇਆ। ਤਰਸੇਮ ਸਿੰਘ ਪਿਛਲੇ 5 ਸਾਲਾਂ ਤੋਂ ਫ਼ਿਰੋਜ਼ਪੁਰ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਉਸਨੇ ਜੱਜ ਅੱਗੇ ਆਪਣੀ ਕਮੀਜ਼ ਖੋਲ ਕੇ ਪਿੱਠ ਦਿਖਾਈ । ਕੈਦੀ ਨੇ ਦੱਸਿਆ ਕਿ ਪੁਲਿਸ ਨੇ ਜੇਲ੍ਹ ਦੇ ਅੰਦਰ ਉਸ ਦੀ ਪਿੱਠ 'ਤੇ ਲੋਹੇ ਦੀ ਗਰਮ ਰਾਡ ਨਾਲ ਗੈਂਗਸਟਰ ਲਿਖ ਕੇ ਉਸ ਨਾਲ ਅਣਮਨੁੱਖੀ ਕਾਰਵਾਈ ਕੀਤੀ ਹੈ।

  ਜਦੋਂ ਕਪੂਰਥਲਾ ਪੁਲੀਸ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਅਦਾਲਤ ’ਚ ਪੇਸ਼ ਕਰਨ ਆਈ ਤਾਂ ਤਰਸੇਮ ਨੇ ਜੱਜ ਨੂੰ ਬੈਂਚ ਦੇ ਸਾਹਮਣੇ ਪੇਸ਼ ਕੀਤਾ ਤਾਂ ਜੱਜ ਨੇ ਉਸੇ ਸਮੇਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ।   ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ ਰਾਕੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੋਏ ਕੈਦੀ ਤਰਸੇਮ ਸਿੰਘ ਦਾ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ: ਸੰਦੀਪ ਧਵਨ ਵੱਲੋਂ ਮੈਡੀਕਲ ਕਰਵਾਇਆ ਗਿਆ, ਜਿਸ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਜੱਜ ਨੇ 20 ਅਗਸਤ ਨੂੰ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

  ਐਸਐਮਓ ਧਵਨ ਦਾ ਕਹਿਣਾ ਹੈ ਕਿ ਕੈਦੀ ਤਰਸੇਮ ਸਿੰਘ ਦੀ ਪਿੱਠ ’ਤੇ ਲੋਹੇ ਦੀ ਗਰਮ ਰਾਡ ਨਾਲ ਗੈਂਗਸਟਰ ਲਿਖਿਆ ਹੋਇਆ ਹੈ। ਇਸ ਸਬੰਧੀ ਰਿਪੋਰਟ ਸਮੇਂ ਸਿਰ ਅਦਾਲਤ ਵਿੱਚ ਦਾਖ਼ਲ ਕਰ ਦਿੱਤੀ ਜਾਵੇਗੀ।


  ਦੱਸ ਦਈਏ ਕਿ 2017 ਵਿੱਚ ਦਰਜ ਇੱਕ ਐਫਆਈਆਰ ਵਿੱਚ ਮੁਲਜ਼ਮ ਤਰਸੇਮ ਸਿੰਘ ਵਾਸੀ ਢਿੱਲਵਾ ਅਤੇ ਹੋਰਨਾਂ ਖ਼ਿਲਾਫ਼ ਲੁੱਟ-ਖੋਹ ਕਰਨ ਦੀ ਤਿਆਰੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।  ਮੁਲਜ਼ਮਾਂ ਖ਼ਿਲਾਫ਼ ਸੂਬੇ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਸ ਵੇਲੇ ਤਰਸੇਮ ਸਿੰਘ ਪਿਛਲੇ ਪੰਜ ਸਾਲਾਂ ਤੋਂ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।
  Published by:Ashish Sharma
  First published:

  Tags: Ferozepur, Gangster, Jail, Prisoner, Punjab Police

  ਅਗਲੀ ਖਬਰ