ਹੁਸ਼ਿਆਪੁਰ ਦੇ ਨੌਜਵਾਨ ਦੀ ਅਮਰੀਕਾ ਵਿਚ ਭੇਦ ਭਰੇ ਹਾਲਾਤਾਂ 'ਚ ਹੋਈ ਮੌਤ

News18 Punjabi | News18 Punjab
Updated: September 21, 2020, 1:16 PM IST
share image
ਹੁਸ਼ਿਆਪੁਰ ਦੇ ਨੌਜਵਾਨ ਦੀ ਅਮਰੀਕਾ ਵਿਚ ਭੇਦ ਭਰੇ ਹਾਲਾਤਾਂ 'ਚ ਹੋਈ ਮੌਤ
ਹੁਸ਼ਿਆਪੁਰ ਦੇ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ

ਅਮਰੀਕਾ ਦੀ ਸਟੇਟ ਬਾਲਟੀ ਮੋਰ ਦੇ ਸ਼ਹਿਰ ਮੈਰੀਲੈਂਡ ਵਿੱਚ ਮੋਤ ਤੋਂ ਕਰੀਬ ਢਾਈ ਸਾਲ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਅਤੇ ਅਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ।

  • Share this:
  • Facebook share img
  • Twitter share img
  • Linkedin share img
ਜਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਦਬੁਰਜੀ ਦੇ ਨੌਜਵਾਨ ਕੁਲਵਿੰਦਰ ਸਿੰਘ ਹੈਪੀ ਦੀ 17 ਅਗਸਤ ਨੂੰ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ ਸੀ। ਉਹ ਢਾਈ ਸਾਲ ਪਹਿਲਾਂ ਆਪਣੀ ਪਤਨੀ ਤੇ ਦੋ ਬੇਟਿਆ ਨਾਲ ਚੰਗੇ ਭਵਿੱਖ ਦੀ ਤਲਾਸ਼ ਲਈ ਅਮਰੀਕਾ ਗਿਆ ਸੀ। ਇਸ ਬਾਰੇ ਪਰਿਵਾਰ ਕਹਿਣਾ ਹੈ ਕਿ ਸਾਡਾ ਇਕੋ ਪੁੱਤਰ ਤੇ ਸਾਡਾ ਸਹਾਰਾ ਸੀ। ਕੁੱਝ ਲੋਕ ਕਹਿ ਰਹੇ ਹਨ ਕਿ ਕੁਲਵਿੰਦਰ ਨੇ ਖੁਦਕੁਸ਼ੀ ਕੀਤੀ ਹੈ। ਪਰ ਇਹ ਸਭ ਕੁਝ ਝੂਠ ਹੈ। ਸਾਡਾ ਕੁਲਵਿੰਦਰ ਬਿਲਕੁਲ ਖੁਸ਼ ਸੀ ਤੇ ਨਾਂ ਹੀ ਉਸ ਨੂੰ ਕੋਈ ਪਰੇਸ਼ਾਨੀ ਸੀ। ਪਰਿਵਾਰ ਦਾ ਮੰਨਣਾ ਹੈ ਕਿ ਕੁਲਵਿੰਦਰ ਦਾ ਕਤਲ ਹੋਇਆ ਹੈ। ਮਿਰਤਕ ਦੀ ਪਤਨੀ ਨੇ ਅਮਰੀਕਾ ਸਰਕਾਰ ਤੋਂ ਜਿੱਥੇ ਅਪਣੇ ਪਤੀ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਗੱਲ ਕੀਤੀ, ਉਥੇ ਹੀ ਉਨ੍ਹਾਂ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮੇਰੇ ਪਤੀ ਦੇ ਕੀਤੇ ਗਏ ਕਤਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।

ਜਿਕਰਯੋਗ ਹੈ ਕਿ ਅਮਰੀਕਾ ਦੀ ਸਟੇਟ ਬਾਲਟੀ ਮੋਰ ਦੇ ਸ਼ਹਿਰ ਮੈਰੀਲੈਂਡ ਵਿੱਚ ਮੋਤ ਤੋਂ ਕਰੀਬ ਢਾਈ ਸਾਲ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਅਤੇ ਅਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਪੰਜਾਬ ਦੇ ਅਣਗਿਣਤ ਨੌਜਵਾਨ ਰੋਟੀ ਰੋਜੀ ਲਈ ਵਿਦੇਸ਼ ਜਾ ਰਹੇ ਹਨ ਪਰ ਅਣਸੁਖਾਵੀਂ ਘਟਨਾ ਕਾਰਨ ਪਰਿਵਾਰ ਗਹਿਰਾ ਸਦਮੇ ਵਿਚ ਚਲੇ ਜਾਂਦਾ ਹੈ।
Published by: Sukhwinder Singh
First published: September 21, 2020, 1:05 PM IST
ਹੋਰ ਪੜ੍ਹੋ
ਅਗਲੀ ਖ਼ਬਰ