Home /punjab /

ਲੁਧਿਆਣਾ 'ਚ 3 ਡੇਂਗੂ ਮਰੀਜ਼ਾਂ ਦੀ ਮੌਤ, ਹੁਸ਼ਿਆਰਪੁਰੀਆਂ ਨੂੰ ਨਹੀਂ ਮਿਲ ਰਿਹਾ ਸਿਹਤ ਕਾਰਡਾਂ 'ਤੇ ਇਲਾਜ

ਲੁਧਿਆਣਾ 'ਚ 3 ਡੇਂਗੂ ਮਰੀਜ਼ਾਂ ਦੀ ਮੌਤ, ਹੁਸ਼ਿਆਰਪੁਰੀਆਂ ਨੂੰ ਨਹੀਂ ਮਿਲ ਰਿਹਾ ਸਿਹਤ ਕਾਰਡਾਂ 'ਤੇ ਇਲਾਜ

ਅੱਜ ਡੇਂਗੂ ਦੇ 10 ਨਵੇਂ ਮਰੀਜ਼ੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 7 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ

ਅੱਜ ਡੇਂਗੂ ਦੇ 10 ਨਵੇਂ ਮਰੀਜ਼ੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 7 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ

ਬੀਤੇ ਦਿਨ ਇੱਕ 10 ਸਾਲਾ ਬੱਚੀ ਦੀ ਦਯਾਨੰਦ ਹਸਪਤਾਲ ਵਿੱਚ ਇਲਾਜ ਦੌਰਾਨ ਡੇਂਗੂ ਨਾਲ ਮੌਤ ਹੋ ਗਈ, ਉਥੇ ਹੀ ਜ਼ਿਲ੍ਹੇ ਵਿੱਚ 3 ਮਰੀਜ਼ਾਂ ਦੀ ਡੇਂਗੂ ਕਾਰਨ ਮੌਤ ਹੋ ਚੁੱਕੀ ਹੈ।

  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਸੂਬੇ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਇੱਕ 10 ਸਾਲਾ ਬੱਚੀ ਦੀ ਦਯਾਨੰਦ ਹਸਪਤਾਲ ਵਿੱਚ ਇਲਾਜ ਦੌਰਾਨ ਡੇਂਗੂ ਨਾਲ ਮੌਤ ਹੋ ਗਈ, ਉਥੇ ਹੀ ਜ਼ਿਲ੍ਹੇ ਵਿੱਚ 3 ਮਰੀਜ਼ਾਂ ਦੀ ਡੇਂਗੂ ਕਾਰਨ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ 3 ਮ੍ਰਿਤਕ ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਹੈ।

    ਸਿਹਤ ਅਧਿਕਾਰੀਆਂ ਮੁਤਾਬਿਕ ਡੇਂਗੂ ਦੇ 10 ਨਵੇਂ ਮਰੀਜ਼ੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 7 ਦੀ ਰਿਪੋਰਟ ਪੌਜ਼ੀਟਿਵ ਆ ਚੁੱਕੀ ਹੈ, ਜਿਸ ਨਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 383 ਹੋ ਗਈ ਦੱਸੀ ਜਾਂਦੀ ਹੈ, ਜਦਕਿ 1771 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਹੈ। ਸ਼ਹਿਰ ਤੋਂ ਇਲਾਵਾ ਪੇਂਡੂ ਖੇਤਰਾਂ ਤੋਂ ਵੀ ਡੇਂਗੂ ਦੇ ਮਰੀਜ਼ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

    ਉਥੇ ਹੀ ਜੇਕਰ ਗੱਲ ਕਰੀਏ ਸਿਹਤ ਵਿਭਾਗ ਦੀ ਰਿਪੋਰਟ ਦੀ ਤਾ ਹੁਣ ਤੱਕ ਜਗਰਾਉਂ ਖੇਤਰ ਤੋਂ 20 ਸਾਹਨੇਵਾਲ ਅਤੇ ਸੁਧਾਰ ਤੋਂ 13-13, ਖੰਨਾ ਤੋਂ 5 ਅਤੇ ਸਮਰਾਲਾ ਤੋਂ 2 ਮਰੀਜ਼ ਰਿਪੋਰਟ ਹੋਏ ਹਨ, ਜਦਕਿ ਮਰੀਜ਼ਾਂ ਦੀ ਸਹੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ।

    ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਇਸ ਵੇਲੇ ਡੇਂਗੂ ਨਾਲ ਪ੍ਰਭਾਵਿਤ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਸ ਵਿੱਚ ਡੇਂਗੂ ਦੀ ਸਭ ਤੋਂ ਜ਼ਿਆਦਾ ਮਾਰ ਪਈ ਹੈ। ਪੰਜਾਬ ਸਰਕਾਰ ਦਾ ਸਿਹਤ ਕਾਰਡ ਜਾਂ ਕੇਂਦਰ ਸਰਕਾਰ ਦਾ ਆਯੂਸ਼ਮਾਨ ਕਾਰਡ ਇਨ੍ਹਾਂ ਵਿਚੋਂ ਕੋਈ ਵੀ ਹੁਸ਼ਿਆਰਪੁਰ ਦੇ ਡੇਂਗੂ ਮਰੀਜ਼ਾਂ ਨੂੰ ਇਲਾਜ ਲਈ ਮੁਫ਼ਤ ਸਹੂਲਤ ਨਹੀਂ ਦੇ ਰਿਹਾ।

    Published by:Krishan Sharma
    First published:

    Tags: Death, Dengue, Disease, Hoshiarpur, Khanna, Ludhiana, Mosquitoe, Punjab government