ਹੁਸ਼ਿਆਰਪੁਰ: ਮਾਂ ਨੇ ਹੀ ਅਗਵਾ ਕਰਵਾਇਆ ਸੀ ਆਪਣਾ ਬੱਚਾ, ਖੁਦ ਕੀਤਾ ਕਬੂਲ

ਹੁਸ਼ਿਆਰਪੁਰ: ਮਾਂ ਨੇ ਹੀ ਅਗਵਾ ਕਰਵਾਇਆ ਸੀ ਆਪਣਾ ਬੱਚਾ, ਖੁਦ ਕੀਤਾ ਕਾਬੂਲ

 • Share this:
  ਹੁਸ਼ਿਆਰਪੁਰ ਵਿਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਅਸਲ ਵਿਚ ਇਸ ਬੱਚੇ ਨੂੰ ਇਸ ਦੀ ਮਾਂ ਨੇ ਹੀ ਅਗਵਾ ਕਰਵਾਇਆ ਸੀ।

  ਪਰਿਵਾਰ ਦੇ ਆਪਸੀ ਝਗੜੇ ਕਾਰਨ ਮਾਂ ਨੇ ਅਜਿਹਾ ਕੀਤਾ। ਬੱਚੇ ਦੀ ਦਾਦੀ ਦਾ ਕਹਿਣਾ ਹੈ ਕਿ ਬੱਚਾ ਆਪਣੀ ਮਾਂ ਕੋਲ ਰਹਿਣਾ ਨਹੀਂ ਸੀ ਚਾਹੁੰਦਾ, ਇਸ ਦੇ ਬਾਵਜੂਦ ਮਾਂ ਨੇ ਜਬਰਦਸਤੀ ਉਸ ਨੂੰ ਚੁਕਵਾ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਸੀ।

  ਹੁਣ ਮਾਂ ਨੇ ਖੁਦ ਕਾਬੂਲ ਕੀਤਾ ਹੈ ਕਿ ਉਸ ਨੇ ਆਪਣੀ ਬੱਚੇ ਨੂੰ ਆਪਣੇ ਕੋਲ ਬੁਲਾਉਣ ਲਈ ਅਜਿਹਾ ਕੀਤਾ ਸੀ।

  ਉਸ ਦਾ ਦੋਸ਼ ਹੈ ਕਿ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਦੇ ਬੱਚੇ ਨੂੰ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਸੀ, ਜਿਸ ਕਾਰਨ ਉਸ ਨੇ ਅਜਿਹਾ ਕੀਤਾ।
  Published by:Gurwinder Singh
  First published: