ਹੁਸ਼ਿਆਰਪੁਰ: ਧੀ ਦੇ ਵਿਆਹ 'ਚ ਪਿਓ ਨੇ ਹੀ ਖੜਾ ਕੀਤਾ ਰੱਫੜ


Updated: February 11, 2018, 2:58 PM IST
ਹੁਸ਼ਿਆਰਪੁਰ: ਧੀ ਦੇ ਵਿਆਹ 'ਚ ਪਿਓ ਨੇ ਹੀ ਖੜਾ ਕੀਤਾ ਰੱਫੜ
ਹੁਸ਼ਿਆਰਪੁਰ: ਧੀ ਦੇ ਵਿਆਹ 'ਚ ਪਿਓ ਨੇ ਹੀ ਖੜਾ ਕੀਤਾ ਰੱਫੜ

Updated: February 11, 2018, 2:58 PM IST
ਵਿਆਹ ਸਮਾਰੋਹ ਦੇ ਇਕ ਪ੍ਰੋਗਰਾਮ ਦੌਰਾਨ ਗੋਲੀ ਲੱਗਣ ਨਾਲ ਲੜਕੀ ਦੀ ਮੌਤ ਹੋ ਗਈ। ਮਾਮਲਾ ਹੁਸ਼ਿਆਰਪੁਰ ਦੇ ਛੱਤਾ ਬਾਜ਼ਾਰ ਦੀ ਹੈ ਜਿੱਥੇ ਬੀਤੀ ਰਾਤ ਵਿਆਹ ਸਮਾਰੋਹ ਦੇ ਚਲਦਿਆਂ ਜਾਗੋ ਕੱਢੀ ਜਾ ਰਹੀ ਸੀ ਕਿ ਇਸ ਦੌਰਾਨ ਚਲਾਈਆਂ ਗੋਲੀਆਂ ਨੇ ਇੱਕ ਕੁੜੀ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਇਹ ਗੋਲੀਆਂ ਲਾੜੀ ਦੇ ਪਿਓ ਵੱਲੋਂ ਚਲਾਈਆਂ ਗਈਆਂ ਜੋਂ ਘਟਨਾ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ।

ਘਰ 'ਚ ਅੱਜ ਧੀ ਦੀ ਬਰਾਤ ਆਉਣੀ ਸੀ, ਪਰ ਪਿਓ ਵੱਲੋਂ ਜਾਗੋ ਮੌਕੇ ਫੌਕੀ ਸਾਨ ਲਈ ਚਲਾਈਆਂ ਗੋਲੀਆਂ ਨੇ ਬਿਆਹ ਦੇ ਸਮਾਗਮ ਨੂੰ ਮਾਤਮ 'ਚ ਬਦਲ ਦਿੱਤਾ। ਮਾਮਲਾ ਹੁਸ਼ਿਆਰਪੁਰ ਦੇ ਛੱਤਾ ਬਾਜ਼ਾਰ ਦਾ ਹੈ ਜਿੱਥੇ 'ਚ ਬੀਤੀ ਰਾਤ 11 ਵਜੇ ਦੇ ਕਰੀਬ ਜਾਗੋ ਕੱਢੀ ਜਾ ਰਹੀ ਸੀ ਕਿ ਇਸ ਦੌਰਾਨ ਲਾੜੀ ਪਿਤਾ ਅਤੇ ਉਸ ਦੇ ਦੋਸਤ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ ਕਿ ਛੱਤ 'ਤੇ ਖੜ੍ਹੀ 20 ਸਾਲਾਂ ਦੀ ਸਾਕਸ਼ੀ ਨਾਮਕ ਕੁੜੀ ਇੰਨਾਂ ਗੋਲੀਆਂ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤੇ ਉਤੇ ਹੀ ਮੌਤ ਹੋ ਗਈ।

ਫਿਲਹਾਲ ਘਟਨਾ ਤੋਂ ਬਾਅਦ ਮੌਕੇ ਉਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ ਜਿੰਨਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ।

ਜ਼ਿਕਰਯੋਗ ਹੈ ਵਿਆਹ ਸਮਾਗਮਾ 'ਚ ਹਥਿਆਰਾਂ ਦੀ ਵਰਤੋਂ ਉਤੇ ਪੁਰਨ ਪਾਬੰਦੀ ਹੈ ਬਾਵਜੂਦ ਇਸਦੇ ਲੋਕ ਕਾਨੂੰ ਛਿੱਕੇ ਟੰਗ ਫੋਕੀ ਸ਼ਾਨ ਲਈ ਹਥਿਆਰਾਂ ਦੀ ਵਰਤੋਂ ਕਰਦੇ ਹਨ। ਹੁਸ਼ਿਆਰਪੁਰ 'ਚ ਵੀ ਜਿੱਥੇ ਇੱਕ ਪਿਓ ਨੇ ਆਪਣੀ ਦੇ ਵਿਆਹ ਚ ਰੱਪੜ ਖੜਾ ਕਰ ਦਿੱਤਾ ਉਥੇ ਹੀ ਉਸ ਦੀ ਫੋਕੀ ਸ਼ਾਨ ਨੇ ਗੁਆਂਢੀਆਂ ਦੀ ਜਵਾਨ ਧੀ ਦੀ ਵੀ ਜਾਨ ਲੈ ਲਈ।

 
First published: February 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...