• Home
  • »
  • News
  • »
  • punjab
  • »
  • HOSHIARPUR POLICE ARREST FOUR YOUTHS WITH FAKE CURRENCY

ਹੁਸ਼ਿਆਰਪੁਰ ਪੁਲਿਸ ਨੇ ਜਾਅਲੀ ਕਰੰਸੀ ਸਮੇਤ ਚਾਰ ਨੌਜਵਾਨਾਂ ਨੂੰ ਕੀਤਾ ਕਾਬੂ

ਪ੍ਰਿੰਟਰ, ਸਕੈਨਰ, ਦੋ ਐਕਟਿਵਾ ਤੇ ਹੋਰ ਸਮਾਨ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ ਜਾਅਲੀ ਕਰੰਸੀ ਸਮੇਤ ਚਾਰ ਨੌਜਵਾਨਾਂ ਨੂੰ ਕੀਤਾ ਕਾਬੂ ਫੋਟੋ- ਸਤਪਾਲ ਰਤਨ)

  • Share this:
 ਸੱਤਪਾਲ ਰਤਨ

ਹੁਸ਼ਿਆਰਪੁਰ ਪੁਲਿਸ ਨੇ ਗੁਪਤਾ ਸੂਚਨਾ  ਦੇ ਆਧਾਰ ਉਤੇ ਕੀਤੀ ਨਾਕਾਬੰਦੀ ਦੌਰਾਨ ਦੋ ਐਕਟਿਵਾ ਸਵਾਰ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ , ਜਿਨ੍ਹਾਂ ਪਾਸੋ ਤਲਾਸ਼ੀ ਦੌਰਾਨ ਜਾਆਲੀ ਕਰੰਸੀ ਬਰਾਮਦ ਹੋਈ।  ਸਖਤੀ ਨਾਲ ਪੁਛਗਿੱਛ ਦੌਰਾਨ ਸਾਹਮਣੇ ਆਇਆ ਕਿ ਲੋਕ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਹਨ, ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਜਾਲੀ ਕਰੰਸੀ ਬਰਾਮਦ ਹੋਈ ਹੈ ।

ਪੁਲਿਸ ਨੂੰ ਸੂਚਨਾ ਮਿਲੀ ਕਿ ਚਾਰ ਨੌਜਵਾਨ ਸ਼ਹਿਰ ਦੇ ਨਾਲ ਚੋ ਵਾਲੇ ਪਾਸੇ ਘੁੰਮ ਰਹੇ ਹਨ, ਜੋ ਅਣਜਾਣ ਲਗਦੇ ਹਨ। ਪੁਲਿਸ ਨੇ  ਚਾਰਾਂ ਨੌਜਵਾਨਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਤਾਂ ਮਾਮਲਾ ਜਾਅਲੀ ਕਰੰਸੀ ਨਾਲ ਸੰਬੰਧਿਤ ਨਿਕਲਿਆ। ਪੁਲਿਸ ਨੇ ਚਾਰਾਂ ਦੀ  ਜਾਂਚ ਅਤੇ ਨਿਸ਼ਾਨਦੇਹੀ ਉਤੇ ਪੰਜ ਲੱਖ 93 ਹਾਜ਼ਰ 600 ਦੀ ਜਾਅਲੀ ਕਰੰਸੀ ਅਤੇ ਇਸਤੇਮਾਲ ਵਿਚ ਲਿਆਂਦੇ ਗਏ ਪ੍ਰਿੰਟਰ , ਸਕੈਨਰ , ਕਲਰ ਅਤੇ ਹੋਰ ਇਸਤਮਾਲ ਕੀਤੇ ਜਾਣ ਵਾਲਾ ਸਮਾਨ ਬਰਾਮਦ ਕੀਤਾ ਹੈ। ਜਿਨ੍ਹਾਂ ਪਾਸੋ ਦੋ ਐਕਟਿਵਾ ਬਰਾਮਦ ਪਏ ਹਨ। ਇਹ ਚਾਰੇ ਦੋਸ਼ੀ ਜ਼ਿਲਾ ਹੁਸ਼ਿਆਰਪੁਰ ਨਾਲ ਹੀ ਸਬੰਧਤ ਹਨ। ਪੁਲਿਸ ਨੇ ਚਾਰਾਂ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published by:Ashish Sharma
First published:
Advertisement
Advertisement