ਗੜ੍ਹਸ਼ੰਕਰ (ਸੰਜੀਵ ਕੁਮਾਰ): ਦਿਨੋ ਦਿਨ ਵੱਧ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ ਦੇ ਵਾਧੇ ਨੇ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਗੜ੍ਹਸ਼ੰਕਰ ਤੋਂ ਜਿੱਥੇ ਗੜ੍ਹਸ਼ੰਕਰ-ਸ਼ਹਿਰ ਦੇ ਨੰਗਲ ਚੌਂਕ ਵਿਚ ਇੱਕ ਕਿਤਾਬਾਂ ਦੀ ਦੁਕਾਨ ਤੋਂ 2 ਨੌਸਰਬਾਜ਼ ਔਰਤਾਂ ਦਿਨ-ਦਿਹਾੜੇ ਇਕ ਬਜੁਰਗ ਔਰਤ ਦਾ ਪੈਸਿਆਂ ਵਾਲਾ ਪਰਸ ਲੈਕੇ ਫਰਾਰ ਹੋ ਗਈਆਂ। ਇਹ ਸਾਰੀ ਘਟਨਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਵਿਧਵਾ ਰਜਨੀਸ਼ ਕੁਮਾਰੀ ਪਤਨੀ ਰਾਮਜੀ ਦਾਸ ਵਾਸੀ ਪਿੰਡ ਗੜ੍ਹੀਮੱਟੋਂ ਨੇ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਵਿਚੋਂ 22 ਹਜਾਰ ਰੁਪਏ ਕਢਵਾ ਕੇ ਵਾਪਿਸ ਅਪਣੇ ਘਰ ਆ ਰਹੀ ਸੀ। ਜਦੋਂ ਨੰਗਲ ਚੌਂਕ ਵਿੱਚ ਇਕ ਕਿਤਾਬਾਂ ਦੀ ਦੁਕਾਨ ਤੇ ਕੁੱਝ ਸਮਾਨ ਲੈਣ ਲਈ ਰੁਕੀ ਤਾਂ 2 ਔਰਤਾਂ ਜੋ ਪਹਿਲਾਂ ਤੋਂ ਹੀ ਉਸ ਦਾ ਪਿੱਛਾ ਕਰ ਰਹੀਆ ਸਨ। ਉਸ ਦੇ ਨਾਲ ਆ ਕੇ ਖੜ ਗਈਆ ਅਤੇ ਉਸ ਨੂੰ ਗੱਲਾਂ ਵਿੱਚ ਉਲਝਾ ਕੇ ਉਸ ਦੇ ਬੈਗ ਵਿਚੋਂ ਪਰਸ ਕੱਢ ਕੇ ਫਰਾਰ ਹੋ ਗਈਆ। ਰਜਨੀਸ਼ ਕੁਮਾਰੀ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 22 ਹਜਾਰ ਰੁਪਏ ਅਤੇ ਬੈਂਕ ਦੀਆਂ ਕਾਪੀਆਂ ਵੀ ਸਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hoshiarpur