Home /News /punjab /

Elections 2022: HOT SEAT ਅੰਮ੍ਰਿਤਸਰ ਪੂਰਬੀ 'ਚ ਕਿੰਨੀ ਹੋਈ ਵੋਟਿੰਗ? ਪੜ੍ਹੋ ਪੂਰੀ ਖਬਰ

Elections 2022: HOT SEAT ਅੰਮ੍ਰਿਤਸਰ ਪੂਰਬੀ 'ਚ ਕਿੰਨੀ ਹੋਈ ਵੋਟਿੰਗ? ਪੜ੍ਹੋ ਪੂਰੀ ਖਬਰ

HOT SEAT ਅੰਮ੍ਰਿਤਸਰ ਪੂਰਬੀ 'ਚ ਕਿੰਨੀ ਹੋਈ ਵੋਟਿੰਗ? ਪੜ੍ਹੋ ਪੂਰੀ ਖਬਰ

HOT SEAT ਅੰਮ੍ਰਿਤਸਰ ਪੂਰਬੀ 'ਚ ਕਿੰਨੀ ਹੋਈ ਵੋਟਿੰਗ? ਪੜ੍ਹੋ ਪੂਰੀ ਖਬਰ

ਚੰਡੀਗੜ੍ਹ: Punjab Assembly Election 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ 20 ਫਰਵਰੀ ਨੂੰ ਇੱਕ ਪੜਾਅ ਵਿੱਚ ਸਾਰੀਆਂ 117 ਸੀਟਾਂ ਲਈ ਵੋਟਾਂ ਪਈਆਂ। ਭਾਰਤੀ ਚੋਣ ਕਮਿਸ਼ਨ (ECI) ਦੇ ਅਨੁਸਾਰ, ਇਸ ਵਾਰ ਰਾਜ ਵਿੱਚ ਲਗਭਗ 65.50% ਵੋਟਿੰਗ ਦਰਜ ਕੀਤੀ ਗਈ ਹੈ। ਸੂਬੇ ਵਿੱਚ 2002 ਤੋਂ ਬਾਅਦ ਅਜਿਹੀ ਸਥਿਤੀ ਪੈਦਾ ਹੋਈ ਹੈ। ਉਸ ਸਮੇਂ ਪੰਜਾਬ ਵਿੱਚ 65.14% ਵੋਟਿੰਗ (Polling) ਹੋਈ ਸੀ। ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਸਭ ਤੋਂ ਵੱਧ ਚਰਚਿਤ ਹਲਕਿਆਂ 'ਚ ਕਿੰਨੀ ਫੀਸਦੀ ਲੋਕਾਂ ਨੇ ਆਪਣੇ ਮਤ ਦਾ ਇਸਤੇਮਾਲ ਕੀਤਾ। ਇਸਦੇ ਨਾਲ ਹੀ ਜਾਣੋ ਸਭ ਤੋਂ ਅੱਗੇ ਕੌਣ ਹੈ।

ਹੋਰ ਪੜ੍ਹੋ ...
  • Share this:

    ਚਮਕੌਰ ਸਾਹਿਬ ਉਹ ਹਲਕਾ ਸੀਟ ਜਿੱਥੋ ਚਰਨਜੀਤ ਸਿੰਘ ਚੰਨੀ ਮੈਦਾਨ ਵਿੱਚ ਉਤਰੇ ਹੋਏ ਹਨ। ਤੇ ਚਮਕੌਰ ਸਾਹਿਬ ਦੇ ਵਿੱਚ 74.57 ਫੀਸਦੀ ਵੋਟਾਂ ਦੇ ਹੱਕਦਾਰ ਬਣੇ ਹਨ। ਇਸ ਤੋਂ ਇਲਾਵਾ ਭਦੌੜ ਵੀ ਹਾਟ ਸੀਟ ਹੈ ਕਿਉਂਕਿ

    ਇੱਥੋ ਵੀ ਚਰਨਜੀਤ ਸਿੰਘ ਚੰਨੀ ਚੋਣ ਦੇ ਮੈਦਾਨ ਵਿੱਚ ਜੰਗ ਲੜ੍ਹ ਰਹੇ ਹਨ। ਹਾਲਾਂਕਿ 10 ਮਾਰਚ ਨੂੰ ਇਹ ਸਾਫ ਹੋਵੇਗਾ ਕਿ ਇਨ੍ਹਾਂ ਸੀਟਾਂ ਤੇ ਸੀਐਮ ਚੰਨੀ ਬਾਜ਼ੀ ਮਾਰ ਪਾਉਂਦੇ ਹਨ ਜਾ ਨਹੀਂ। ਦੱਸ ਦੇਈਏ ਕਿ ਭਦੌੜ ਵਿੱਚ 78.90 ਸੀਟਾਂ ਉਨ੍ਹਾਂ ਦੇ ਨਾਮ ਹਨ।

    ਗੱਲ ਜੇਕਰ ਜਲਾਲਾਬਾਦ ਸੀਟ ਦੀ ਕਰਿਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਥੋ ਚੋਣਾਂ ਦੇ ਮੈਦਾਨ ਚ ਨਿਤਰੇ ਹਨ। ਜੇਕਰ ਜਲਾਲਾਬਾਦ ਚ ਵੋਟ ਦੀ ਗੱਲ ਕੀਤੀ ਜਾਵੇ ਤਾਂ 80.00 ਫੀਸਦੀ ਵੋਟਾਂ ਉਨ੍ਹਾਂ ਦੇ ਨਾਮ ਰਹੀਆਂ। ਇਹ ਆਪਣੇ ਆਪ ਵਿੱਚ ਹੀ ਇੱਕ ਬੰਪਰ ਵੋਟਿੰਗ ਹੈ। ਕਿਉਂਕਿ ਜਲਾਲਾਬਾਦ ਵੀ ਜ਼ਿਆਦਾ ਪੈਡੂ ਵੋਟਰ ਨੇ ਇੱਥੇ ਜ਼ਿਆਦਾਤਰ ਵੋਟਿੰਗ ਹੋਈ ਹੈ। ਪਿੰਡ ਦੇ ਲੋਕ ਸ਼ਹਿਰੀ ਲੋਕਾਂ ਦੇ ਮੁਕਾਬਲੇ ਵੋਟਾਂ ਪਾਉਣ ਵਿੱਚ ਅੱਗੇ ਨਿਕਲੇ ਹਨ।

    ਇਸ ਤੋਂ ਇਲਾਵਾ ਧੂਰੀ ਦੀ ਗੱਲ ਕਰਿਏ ਤਾਂ ਇਹ ਵੀ ਹਾਟ ਸੀਟ ਕਹੀ ਜਾ ਸਕਦੀ ਹੈ। ਇਸਦੀ ਵੱਡੀ ਵਜ੍ਹਾ ਹੈ ਭਗਵੰਤ ਮਾਨ। ਜੀ ਹਾਂ, ਧੂਰੀ ਤੋਂ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਭਗਵੰਤ ਮਾਨ ਚੋਣ ਦੇ ਮੈਦਾਨ ਚ ਉੱਤਰੇ ਹਨ। ਧੂਰੀ 'ਚ 77.34 ਫੀਸਦੀ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ।

    ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਚੋਣਾ ਦੇ ਮੈਦਾਨ ਚ ਉੱਤਰੇ ਹਨ। ਦੱਸ ਦੇਈਏ ਕਿ 94 ਸਾਲ ਦੀ ਉਮਰ ਚ ਵੀ ਉਹ ਚੋਣਾਂ ਦੀ ਜੰਗ ਲੜ੍ਹ ਰਹੇ ਹਨ। ਲੰਬੀ ਹਲਕੇ ਵਿੱਚ 81.35 ਫੀਸਦੀ ਲੋਕਾ ਨੇ ਆਪਣੇ ਮਤ ਦਾ ਇਸਤੇਮਾਲ ਕੀਤਾ ਹੈ। ਇਹ ਉਨ੍ਹਾਂ ਲਈ ਸਭ ਤੋਂ ਵੱਡੀ ਉਪਲਬਧੀ ਕਹੀ ਜਾ ਸਕਦੀ ਹੈ। ਇਸ ਤੋਂ ਸਾਫ ਹੈ ਕਿ ਹਲਕੇ ਦੇ ਲੋਕਾਂ ਨੇ ਵੋਟਿੰਗ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

    ਮਜੀਠਾ ਦੀ ਗੱਲ ਕਰਿਏ ਤਾਂ ਇੱਥੋ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਚੋਣ ਦੇ ਮੈਦਾਨ ਚ ਉੱਤਰੇ ਹਨ। ਮਜੀਠਾ ਹਲਕੇ ਵਿੱਚ 72.85 ਫੀਸਦੀ ਵੋਟਰਾਂ ਦੇ ਵੱਲੋ ਵੋਟਿੰਗ ਕੀਤੀ ਗਈ।

    ਪਟਿਆਲਾ ਸ਼ਹਿਰੀ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਦੇ ਮੈਦਾਨ ਵਿੱਚ ਜੰਗ ਲੜ੍ਹ ਰਹੇ ਹਨ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਪਟਿਆਲਾ ਸ਼ਹਿਰੀ ਤੋਂ ਆਪਣੇ ਪਰਿਵਾਰ ਸਮੇਤ ਵੋਟ ਪਾਈ। ਇੱਥੇ ਵੋਟਾਂ ਦੀ ਗੱਲ ਕਰਿਏ ਤਾਂ 63.58 ਫੀਸਦੀ ਲੋਕਾਂ ਨੇ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।

    ਗਿੱਦੜਵਾਹਾ ਦੀ ਗੱਲ ਕਰਿਏ ਤਾਂ ਇੱਥੇ ਸਭ ਤੋਂ ਵੱਧ ਵੋਟਿੰਗ ਹੋਈ ਹੈ। ਦੱਸ ਦੇਈਏ ਕਿ ਗਿੱਦੜਵਾਹਾ ਤੋਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵਡਿੰਗ ਚੋਣ ਦੇ ਮੈਦਾਨ ਚ ਨਿਤਰੇ ਹਨ। ਇੱਥੇ ਕਰੀਬ 84.93 ਫੀਸਦੀ ਲੋਕਾਂ ਨੇ ਵੋਟਿੰਗ ਕੀਤੀ।

    ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ, ਆਮ ਆਦਮੀ ਪਾਰਟੀ

    ਗੁਰਦੀਪ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਰਵੀਕਰਨ ਕਾਹਲੋ, ਭਾਜਪਾ ਵੱਲੋਂ ਕੁਲਦੀਪ ਸਿੰਘ ਕਾਹਲੋਂ ਅਤੇ

    ਸੰਯੁਕਤ ਸਮਾਜ ਮੋਰਚਾ ਵੱਲੋਂ ਜਗਜੀਤ ਸਿੰਘ ਕਲਾਨੌਰ ਚੋਣਾਂ ਦੇ ਮੈਦਾਨ ਵਿੱਚ ਨਿਤਰੇ ਹਨ। ਹਾਂਲਾਕਿ ਹੁਣ 10 ਮਾਰਚ ਨੂੰ ਇਨ੍ਹਾਂ ਸਭ ਦੀਆਂ ਕਿਸਮਤ ਦਾ ਫੈਸਲਾ ਹੋਵੇਗਾ। ਕਿਸਨੂੰ ਮਿਲੇਗੀ ਹਾਰ ਤੇ ਕੋਣ ਹੋਵੇਗਾ ਜਿੱਤ ਦਾ ਹੱਕਦਾਰ, ਦੇਖਣਾ ਬੇਹੱਦ ਦਿਲਚਸਪ ਰਹੇਗਾ।

    Published by:rupinderkaursab
    First published:

    Tags: Bhagwant Mann, Bikram Singh Majithia, Captain Amarinder Singh, Charanjit Singh Channi, Punjab, Punjab Assembly election 2022, Punjab Assembly elections